06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਨਵੇਂ ਐੱਨ.ਸੀ.ਸੀ ਕੈਡਿਟਾਂ ਦਾ ਦਾਖ਼ਲਾ

Ad Position 21
No active advertisement
ਅਜੀਤ ਡੈਸਕ 26-07-2026
ਚੌਕੀਮਾਨ, 25 ਜੁਲਾਈ (ਤੇਜਿੰਦਰ ਸਿੰਘ ਚੱਢਾ) - ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਜਮਾਤ ਗਿਆਰਵੀਂ ਦੇ (ਸੀਨੀਅਰ ਡਿਵੀਜ਼ਨ ਲੜਕੇ/ ਲੜਕੀਆਂ) 26 ਨਵੇਂ ਐੱਨ.ਸੀ.ਸੀ. ਭਰਤੀ ਪ੍ਰਕਿਰਿਆ ਦੌਰਾਨ, ਵਿਦਿਆਰਥੀਆਂ ਨੇ ਆਪਣੀ ਯੋਗਤਾ, ਅਨੁਸ਼ਾਸਨ ਅਤੇ ਸਮਰਪਣ ਦਾ ਮੁਲਾਂਕਣ ਕਰਨ ਲਈ ਸਰੀਰਕ ਤੰਦਰੁਸਤੀ ਅਤੇ ਲਿਖਤੀ ਟੈਸਟ ਲਈ ਹਾਜ਼ਰ ਹੋਏ। ਭਰਤੀ ਪ੍ਰਕਿਰਿਆ 19 ਪੰਜਾਬ ਬਟਾਲੀਅਨ ਐੱਨ.ਸੀ.ਸੀ. ਲੁਧਿਆਣਾ ਕਮਾਂਡਿੰਗ ਅਫ਼ਸਰ, ਲੈਫਟੀਨੈਂਟ ਕਰਨਲ ਫੈਜ਼ਾਨ ਜ਼ਹੂਰ, ਸੂਬੇਦਾਰ ਮੇਜਰ (ਮਾਣਯੋਗ ਲੈਫਟੀਨੈਂਟ) ਸੁਖਦੇਵ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਨੈਬ ਸੂਬੇਦਾਰ ਹਰਜੀਤ ਸਿੰਘ, ਹੌਲਦਾਰ ਅਮਨਦੀਪ ਸਿੰਘ, ਏ.ਐੱਨ.ਓ. ਵਿਸ਼ਾਲ ਕੁਮਾਰ ਅਤੇ ਸੀ.ਟੀ.ਓ ਗੁਰਜੀਤ ਕੌਰ ਵੀ ਦਾਖਲਾ ਪ੍ਰਕਿਰਿਆ ਦੌਰਾਨ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਨੂੰ ਮਾਣ ਅਤੇ ਵਚਨਬੱਧਤਾ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ੰਸੀਪਲ ਮੈਡਮ ਸੰਦੀਪ ਕੌਰ ਨੇ ਨਵੇਂ ਭਰਤੀ ਹੋਏ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਅਗਵਾਈ, ਹਿੰਮਤ, ਧਰਮ ਨਿਰਪੱਖ ਨਜ਼ਰੀਏ, ਖੇਡ ਭਾਵਨਾ ਅਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜ ਅਤੇ ਰਾਸ਼ਟਰ ਪ੍ਰਤੀ ਸਕਾਰਾਤਮਕ ਯੋਗਦਾਨ ਪਾਉਣ ਵਾਲੇ ਜ਼ਿੰਮੇਵਾਰ, ਆਤਮ-ਵਿਸ਼ਵਾਸੀ ਅਤੇ ਦੇਸ਼ ਭਗਤ ਨਾਗਰਿਕਾਂ ਨੂੰ ਰੂਪ ਦੇਣ ਵਿਚ ਐੱਨ.ਸੀ.ਸੀ ਅਹਿਮ ਭੂਮਿਕਾ ਨਿਭਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਸਾਬਕਾ ਵਿਧਾਇਕ ਕਲੇਰ ਤੇ ਚੇਅਰਮੈਨ ਮਲਕ ਨੇ ਕੀਤੀ ਨਿੰਦਾ ਅਗਲੀ ਖ਼ਬਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕੀਤੇ ਜਾਣਾ ਨਿੰਦਣਯੋਗ- ਚਾਵਲਾ
Ad Position 24
No active advertisement