15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ’ਚ ਅੰਗਰੇਜ਼ੀ ਰਾਈਮ ਗਾਇਨ ਮੁਕਾਬਲਾ ਕਰਵਾਇਆ

Ad Position 21
No active advertisement
29-07-2026
ਬੀਜਾ, 28 ਜੁਲਾਈ (ਬਗਲੀ)-ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਪ੍ਰਾਇਮਰੀ ਵਿੰਗ ਵੱਲੋਂ ਵਿਦਿਆਰਥੀਆਂ ਦੀ ਭਾਸ਼ਾਈ ਯੋਗਤਾ, ਸ਼ੁੱਧ ਉਚਾਰਨ, ਆਤਮ-ਵਿਸ਼ਵਾਸ ਅਤੇ ਮੰਚ ’ਤੇ ਪੇਸ਼ਕਾਰੀ ਦੀ ਕਲਾ ਨੂੰ ਨਿਖਾਰਨ ਦੇ ਉਦੇਸ਼ ਨਾਲ ਅੰਗਰੇਜ਼ੀ ਰਾਈਮ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਨਰਸਰੀ ਏ ਵਿੱਚੋਂ ਪਹਿਲਾ ਸਥਾਨ ਸਿਮਰਨਦੀਪ ਕੌਰ ਅਤੇ ਦੂਜਾ ਸਥਾਨ ਪਰਮਵੀਰ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ ਨਰਸਰੀ ਬੀ ਵਿੱਚੋਂ ਪਹਿਲਾ ਸਥਾਨ ਕਮਲਜੋਤ ਸਿੰਘ ਅਤੇ ਦੂਜਾ ਸਥਾਨ ਮਨਰੀਤ ਕੌਰ ਨੇ ਹਾਸਲ ਕੀਤਾ। ਐਲ. ਕੇ. ਜੀ. ਏ ਵਿੱਚੋਂ ਪਹਿਲਾ ਸਥਾਨ ਬਲਸੀਰਤ ਕੌਰ ਅਤੇ ਦੂਜਾ ਸਥਾਨ ਜਸਕਰਨ ਸਿੰਘ ਨੇ ਹਾਸਲ ਕੀਤਾ। ਐਲ.ਕੇ.ਜੀ. ਬੀ ਵਿਚੋਂ ਪਹਿਲਾ ਸਥਾਨ ਨਿਮਰਤ ਕੌਰ ਅਤੇ ਦੂਜਾ ਸਥਾਨ ਗੁਰਨਾਜ਼ ਕੌਰ ਨੇ ਹਾਸਲ ਕੀਤਾ। ਯੂ. ਕੇ. ਜੀ. ਏ ਵਿੱਚੋਂ ਪਹਿਲਾ ਸਥਾਨ ਬਲਰਾਜ ਸਿੰਘ ਅਤੇ ਦੂਜਾ ਸਥਾਨ ਗੁਰਨੂਰ ਕੌਰ ਨੇ ਹਾਸਲ ਕੀਤਾ। ਯੂ. ਕੇ. ਜੀ. ਬੀ ਵਿੱਚੋਂ ਪਹਿਲਾ ਸਥਾਨ ਸਾਹਿਬਦੀਪ ਸਿੰਘ ਅਤੇ ਦੂਜਾ ਸਥਾਨ ਸਲੋਕਦੀਪ ਸਿੰਘ ਨੇ ਹਾਸਲ ਕੀਤਾ। ਪਹਿਲੀ ਏ ਵਿੱਚੋਂ ਪਹਿਲਾ ਸਥਾਨ ਗੁਰਫਤਿਹ ਸਿੰਘ ਅਤੇ ਦੂਜਾ ਸਥਾਨ ਪਰਨੀਤ ਕੌਰ ਨੇ ਹਾਸਲ ਕੀਤਾ। ਪਹਿਲੀ ਬੀ ਵਿੱਚੋਂ ਪਹਿਲਾ ਸਥਾਨ ਗੁਰਲੀਨ ਕੌਰ ਅਤੇ ਦੂਜਾ ਸਥਾਨ ਗੁਰਸਿਮਰਨ ਸਿੰਘ ਨੇ ਹਾਸਲ ਕੀਤਾ। ਦੂਜੀ ਏ ਵਿੱਚੋਂ ਪਹਿਲਾ ਸਥਾਨ ਸੀਆ ਸ਼ਰਮਾ ਅਤੇ ਦੂਜਾ ਸਥਾਨ ਕਰਮਨ ਕੌਰ ਨੇ ਹਾਸਲ ਕੀਤਾ। ਦੂਜੀ ਬੀ ਵਿਚੋਂ ਪਹਿਲਾ ਸਥਾਨ ਸਾਹਿਬਜੋਤ ਕੌਰ ਅਤੇ ਦੂਜਾ ਸਥਾਨ ਜੈਸਮੀਨ ਕੌਰ ਨੇ ਹਾਸਲ ਕੀਤਾ। ਤੀਜੀ ਜਮਾਤ ਵਿੱਚੋਂ ਪਹਿਲਾ ਸਥਾਨ ਜਪਜੀ ਕੌਰ ਗੁਰਮ ਅਤੇ ਦੂਜਾ ਸਥਾਨ ਬਰਨੀਤ ਕੌਰ ਨੇ ਹਾਸਲ ਕੀਤਾ। ਚੌਥੀ ਜਮਾਤ ਵਿਚੋਂ ਪਹਿਲਾ ਸਥਾਨ ਹਰਸਿਰਤ ਕੌਰ ਅਤੇ ਦੂਜਾ ਸਥਾਨ ਸੁਖਦੀਪ ਕੌਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਪੰਜਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਹਰਸ਼ਪ੍ਰੀਤ ਕੌਰ ਅਤੇ ਦੂਜਾ ਸਥਾਨ ਹਰਲੀਨ ਕੌਰ ਨੇ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਵੱਲੋਂ ਇਨਾਮ ਵੰਡੇ ਗਏ। ਇਸ ਮੌਕੇ ਜੱਜਾਂ ਦੀ ਭੂਮਿਕਾ ਅੰਜੂ ਸੋਨੀ ਅਤੇ ਜਸਪ੍ਰੀਤ ਕੌਰ ਵੱਲੋਂ ਨਿਭਾਈ ਗਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਇੰਦਰ ਸਿੰਘ ਲਿਬੜਾ, ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਸਹਿ-ਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਦੀ ਭਾਸ਼ਾਈ ਯੋਗਤਾ, ਆਤਮ-ਵਿਸ਼ਵਾਸ, ਸਿਰਜਣਾਤਮਕਤਾ ਅਤੇ ਸਰਵਪੱਖੀ ਵਿਕਾਸ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਧਰੌੜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਸੰਗਤਾਂ ਰਵਾਨਾ ਅਗਲੀ ਖ਼ਬਰ ਗੁਜਰਾਤ ਐਨਰਜੀ ਲਿਮਿਟੇਡ (ਜੀ.ਈ.ਐਲ.) ਨੇ ਅੰਮ੍ਰਿਤਸਰ ’ਚ ਵਾਹਨਾਂ ਲਈ ਸੀ.ਐਨ.ਜੀ. ਕਾਨਫਰੰਸ ਦਾ ਕੀਤਾ ਆਯੋਜਨ
Ad Position 24