ਡੇਹਲੋਂ, 28 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਹਲਕਾ ਗਿੱਲ ਦੇ ਪਿੰਡ ਧਰੌੜ ਤੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਲਈ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਨਾਲ ਭਰੀ ਬੱਸ ਰਵਾਨਾ ਹੋਈ, ਜਿਸ ਨੂੰ ਭਜਨ ਸਿੰਘ ਪੱਪੂ ਝਾਮ ਅਤੇ ਸਰਪੰਚ ਭਿੰਦਰ ਕੌਰ ਅਤੇ ਵਲੋਂ ਝੰਡੀ ਦਿੱਤੀ ਗਈ। ਇਸ ਸਮੇਂ ਆਪ ਆਗੂ ਸਰਬਪ੍ਰੀਤ ਸਿੰਘ ਹੈਪੀ ਧਰੌੜ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ, ਜਿਸ ਦੇ ਤਹਿਤ ਲੋੜਵੰਦਾਂ ਲੋਕਾਂ ਨੂੰ ਯਾਤਰਾ ਕਰਵਾਈ ਜਾਂਦੀ ਹੈ। ਹੈਪੀ ਧਰੌੜ ਨੇ ਕਿਹਾ ਕਿ ਜਿਸ ਦਿਨ ਤੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸੇ ਦਿਨ ਤੋਂ ਸਾਰੇ ਵਰਗਾਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਲੋਕਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸ ਸਮੇਂ ਸ਼ਰਧਾਲੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀ ਹੈ। ਇਸ ਸਮੇਂ ਭਜਨ ਸਿੰਘ ਪੱਪੂ ਝਾਮ, ਸਰਪੰਚ ਭਿੰਦਰ ਕੌਰ, ਪੰਚ ਬਹਾਰ ਸਿੰਘ ਗਰੇਵਾਲ, ਪੰਚ ਅਜਮੇਰ ਸਿੰਘ, ਪੰਚ ਹਰਿੰਦਰ ਸਿੰਘ ਬੈਂਸ, ਪੰਚ ਪਰਮਜੀਤ ਸਿੰਘ, ਪੰਚ ਹਰਜੰਦਰ ਸਿੰਘ, ਪੰਚ ਰਿੰਪੀ ਧਰੌੜ, ਪੰਚ ਕਰਮਜੀਤ ਕੌਰ, ਪੰਚ ਮਨਦੀਪ ਕੌਰ, ਪੰਚ ਰਮਨਦੀਪ ਕੌਰ, ਸਰਬਪ੍ਰੀਤ ਸਿੰਘ ਹੈਪੀ, ਸੰਤੋਖ ਸਿੰਘ ਹੁੰਦਲ, ਹਰਦੀਪ ਸਿੰਘ ਗਰੇਵਾਲ, ਤੇਜਿੰਦਰ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਕਾਕਾ, ਬਲਦੇਵ ਸਿੰਘ, ਕਾਲਾ ਕੰਬਲਵਾਲਾ, ਗੁਰਪ੍ਰੀਤ ਸਿੰਘ ਲੱਕੀ, ਬਲਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਭੁੱਟਾ, ਬੀ. ਕੇ. ਖੁਰਾਣਾ, ਹਰਦੀਪ ਸਿੰਘ ਦੀਪੀ, ਥਾਣੇਦਾਰ ਹਰਬੰਸ਼ ਸਿੰਘ, ਬਿੰਦਰ ਪਨੇਸਰ, ਤੇਜਾ ਸਿੰਘ ਬਿੱਲੂ ਪ੍ਰਧਾਨ, ਨਿਰਮਲ ਸਿੰਘ ਨਿੰਮਾ, ਭਜਨ ਸਿੰਘ ਪੱਪੂ, ਬਲਵੀਰ ਸਿੰਘ ਗਰੇਵਾਲ, ਗੁਰਮੀਤ ਸਿੰਘ ਉਮੈਦਪੁਰ, ਪੱਪੂ ਮਿਸਤਰੀ, ਸੁੱਖੀ ਕੇਵਲ, ਦਵਿੰਦਰ ਸਿੰਘ ਗੋਗੀ, ਨੰਬਰਦਾਰ ਅਮਨਦੀਪ ਸਿੰਘ ਸਮੇਤ ਵਿਭਾਗ ਦੇ ਅਧਿਕਾਰੀਆਂ ਤੋ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।