ਸਮਰਾਲਾ, 28 ਜੁਲਾਈ (ਪ.ਪ. ਰਾਹੀਂ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਾਂ (ਸੀਟੂ) ਨਾਲ ਸਬੰਧਿਤ ਸੂਬਾਈ ਯੂਨੀਅਨਜ਼ ਦੇ ਪ੍ਰਮੁੱਖ ਆਗੂਆਂ ਨੇ ਸੀਟੂ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਅਤੇ ਚੋਣ ਮੈਨੀਫੈਸਟੋ ਲਿਖੇ ਜਾਣ ਵਾਲੀ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਬੋਪਾਰਾਏ ਨੂੰ ਉਨ੍ਹਾਂ ਦੀਆਂ ਭਖਦੀਆਂ ਮੰਗਾਂ ਮੈਨੀਫੈਸਟੋ ਵਿਚ ਸ਼ਾਮਲ ਕਰਨ ਲਈ 18 ਸੂਤਰੀ ਮੰਗਾਂ ਪੇਸ਼ ਕੀਤਾ ਗਿਆ। ਡਾ. ਅਮਰ ਸਿੰਘ ਨੇ ਸੀਟੂ ਦੇ ਸੂਬਾਈ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤੁਹਾਡੇ ਇਸ 18 ਸੂਤਰੀ ਮੰਗ ਪੱਤਰ ਨੂੰ ਚੋਣ ਮੈਨੀਫੈਸਟੋ ਲਿਖਣ ਵਾਲੀ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੀਟਿੰਗ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਭੈਣ ਸੁਭਾਸ਼ ਰਾਣੀ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ, ਜਨਰਲ ਸਕੱਤਰ ਅਮਰਨਾਥ ਕੂੰਮਕਲਾਂ, ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਪਰਮਜੀਤ ਨੀਲੋਂ, ਜਨਰਲ ਸਕੱਤਰ ਸਾਥੀ ਚਰਨ ਸਿੰਘ ਸੰਗੋਵਾਲ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਪ੍ਰਧਾਨ ਸਾਥੀ ਦਲਜੀਤ ਕੁਮਾਰ ਗੋਰਾ, ਜਨਰਲ ਸਕੱਤਰ ਨੈਬ ਸਿੰਘ ਲੋਚਮਾ, ਸਾਥੀ ਕੁਲਵਿੰਦਰ ਸਿੰਘ ਉੱਡਤ, ਸਾਥੀ ਦੇਵ ਰਾਜ ਵਰਮਾ ਹਾਜ਼ਰ ਸਨ।