16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਯੂਥ ਅਕਾਲੀ ਦਲ ਦੇ ਉਪ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰੋਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਸਮਰਾਲਾ, 31 ਜੁਲਾਈ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੰਜਾਬ ਯੂਥ ਅਕਾਲੀ ਦਲ ਦੇ ਕੁਲ ਹਿੰਦ ਉਪ ਪ੍ਰਧਾਨ ਅਤੇ ਸੀਨੀਅਰ ਯੂਥ ਅਕਾਲੀ ਆਗੂ ਅੰਮ੍ਰਿਤ ਪਾਲ ਸਿੰਘ ਗੁਰੋਂ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਨ ਉਪਰੰਤ ਇੱਥੇ ਪਹੁੰਚਣ ਤੇ ਗੁਰੋਂ ਨੇ ਦੱਸਿਆ ਕਿ ਉਨ੍ਹਾਂ ਨੇ ਹਲਕੇ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਦੀਆਂ ਪਾਰਟੀ ਪ੍ਰਤੀ ਸਰਗਰਮੀਆਂ ਅਤੇ ਪਾਰਟੀ ਨੂੰ ਪੰਜਾਬੀਆਂ ਵਲੋਂ ਮਿਲ ਰਹੇ ਹੁੰਗਾਰੇ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸਮੂਹ ਪੰਜਾਬ ਦੇ ਵੋਟਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਗਲੀ ਸਰਕਾਰ ਬਣਾ ਕੇ ਪੰਜਾਬ ਦੀ ਖੇਤਰੀ ਪਾਰਟੀ ਸੱਤਾ ਸੌਂਪਣ ਲਈ ਕਾਹਲੇ ਹਨ। ਗੁਰੋਂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਪੰਜਾਬ ਵਿਚ ਸਾਰੇ ਵਰਗਾਂ ਲਈ ਸ਼ੁਰੂ ਕੀਤੀਆਂ ਭਲਾਈ ਯੋਜਨਾਵਾਂ ਅਤੇ ਪੰਜਾਬ ਵਿਚ ਹੋਏ ਸਰਬਪੱਖੀ ਵਿਕਾਸ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਬਦਲਾਅ ਦੇ ਲਾਅਰੇ ਵਿਚ ਆਏ ਪੰਜਾਬੀ ਇਸ ਵਾਰ ਪਹਿਲਾਂ ਵਾਲੀ ਗ਼ਲਤੀ ਦੁਹਰਾਉਣ ਦੀ ਬਜਾਏ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵੋਟਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੁਖਬੀਰ ਸਿੰਘ ਬਾਦਲ ਵਲੋਂ ਇਸ ਵਾਰ ਪੰਜਾਬੀਆਂ ਦੇ ਹੜ ਭੜਕ ਦੀ ਭਲਾਈ ਲਈ ਐਲਾਨ ਕੀਤਾ ਜਾਣ ਵਾਲਾ ਚੋਣ ਮੈਨੀਫੈਸਟੋ ਇਕ ਮਿਸਾਲ ਹੋਵੇਗਾ ਅਤੇ ਯੂਥ ਅਕਾਲੀ ਦਲ ਦਾ ਹੜਬੜ ਕਰ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਲੈ ਕੇ ਪੰਜਾਬ ਦੇ ਇੱਕ ਇੱਕ ਵੋਟਰ ਕੋਲ ਜਾਵੇਗਾ ਅਤੇ ਵੋਟਰਾਂ ਨੂੰ ਪੰਜਾਬ ਬਚਾਉਣ ਲਈ ਅਕਾਲੀ ਗੱਲ ਦੀ ਜਿੱਤ ਲਈ ਲਾਮ ਬੰਦ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਅੜੀਅਲ ਰਵਈਏ ਖ਼ਿਲਾਫ਼ ਖੰਨਾ ਦੇ ਪੈਨਸ਼ਨਰਾਂ ਨੇ ਸੰਗਰੂਰ ਦੀ ਸੂਬਾ ਪੱਧਰੀ ਮਹਾਂ ਰੈਲੀ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਸਮਾਗਮ ਕਰਵਾਇਆ
Ad Position 24