16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ੍ਰੀ ਹਰਿਗੋਬਿੰਦ ਸਾਹਿਬ ਵਲੋਂ ਬਖ਼ਸ਼ਿਆ ਮੀਰੀ ਪੀਰੀ ਦਾ ਸਿਧਾਂਤ ਜ਼ੁਲਮ ਖ਼ਿਲਾਫ਼ ਹੱਕ, ਸੱਚ ’ਤੇ ਪਹਿਰਾ ਦੇਣ ਦਾ ਹੋਕਾ ਦਿੰਦਾ ਹੈ -ਬਾਬਾ ਕਾਰ ਸੇਵਾ ਵਾਲੇ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਬੀਜਾ, 31 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)- ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਲਾਨਾ ਜੋੜ ਮੇਲਾ 12, 13, 14 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਵਲੋਂ ਬਖ਼ਸ਼ਿਆ ਮੀਰੀ-ਪੀਰੀ ਦਾ ਸਿਧਾਂਤ ਸਾਨੂੰ ਧਰਮ, ਨਿਆਂ, ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਹਮੇਸ਼ਾ ਦ੍ਰਿੜਤਾ ਨਾਲ ਖੜ੍ਹੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲੇ, ਸਹਿਕਾਰਤਾ ਦੇ ਸੇਵਾ ਮੁਕਤ ਮੈਨੇਜਰ ਲੱਖਾ ਸਿੰਘ ਬਰਮਾਲੀਪੁਰ, ਚਰਨਜੀਤ ਸਿੰਘ ਚੰਨੀਨੇ ਕਰਦਿਆਂ ਆਖਿਆ ਕਿ ਸਾਨੂੰਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨ ਅਤੇ ਸਮਾਜ ਵਿੱਚ ਸੇਵਾ, ਭਾਈਚਾਰੇ ਅਤੇ ਆਪਸੀ ਸਾਂਝ ਪਾਉਣ ਨੂੰ ਪਹਿਲ ਦੇਣੀ ਸਮੇਂ ਦੀ ਮੁੱਖ ਮੰਗ ਹੈ। ਪਿਛਲੇ ਦਿਨੀਂ ਸੰਗਤਾਂ ਵਲੋਂ ਮੀਰੀ-ਪੀਰੀ ਦਿਵਸ ਸਬੰਧੀ ਸਮਾਗਮ ਹੋਏ ਹਨ। ਉਨ੍ਹਾਂ ਤੋਂ ਸੇਧ ਲੈ ਕੇ ਹਮੇਸ਼ਾ ਸਚਾਈ, ਇਨਸਾਫ਼ ਅਤੇ ਲੋਕ ਸੇਵਾ ਦੇ ਰਸਤੇ ‘ਤੇ ਅਡੋਲ ਰਹਿ ਸਕੀਏ ਅਤੇ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਆ ਰਹੇ ਸਲਾਨਾ ਜੋੜ ਮੇਲੇ ਸਬੰਧੀ ਸੰਗਤਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਮੇਲੇ ਨੂੰ ਸਫਲ ਬਣਾਉਣ ਲਈ ਆਪਣਾ ਮੁੱਢਲਾ ਫ਼ਰਜ਼ ਸਮਝਣਗੇ। ਇਸ ਮੌਕੇ ਚਰਨਜੀਤ ਸਿੰਘ ਚੰਨੀ ਪਾਇਲ, ਨਿਰਮਲ ਸਿੰਘ ਸੇਵਾ ਮੁਕਤ ਪੁਲਿਸ ਅਧਿਕਾਰੀ, ਗੁਰਜੋਤ ਸਿੰਘ ਮੰਡੇਰ ਜਰਗ, ਮਹਿੰਦਰਪਾਲ ਸਿੰਘ ਖੰਨਾ, ਭਿੰਦਰ ਸਿੰਘ ਬੀਜਾ, ਗੁਰਮੁਖ ਸਿੰਘ ਰਾਏਪੁਰ, ਬਾਬਾ ਹੈਰੀ ਈਸੜੂ, ਗਿਆਨੀ ਲਸਾੜਾ, ਸੁਖਵਿੰਦਰ ਸਿੰਘ ਸੁੱਖਾ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਮੇਜਰ ਸਿੰਘ ਬੀਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਮੰਤਰੀ ਮੁੰਡੀਆਂ ਰਾਹੀਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ-ਚੇਅਰਮੈਨ ਬੁਆਣੀ
Ad Position 24