06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਲਾਕ ਕਾਂਗਰਸ ਐਸ. ਸੀ. ਡਿਪਾਰਟਮੈਂਟ ਸਮਰਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਬੀਜਾ, 5 ਅਗਸਤ (ਅਵਤਾਰ ਸਿੰਘ ਜੰਟੀ ਮਾਨ)- ਕਾਂਗਰਸ ਪਾਰਟੀ ਅਤੇ ਐਸ. ਸੀ.

Ad Position 21
No active advertisement
ਅਜੀਤ ਡੈਸਕ 06-08-2026
ਬੀਜਾ, 5 ਅਗਸਤ (ਅਵਤਾਰ ਸਿੰਘ ਜੰਟੀ ਮਾਨ)- ਕਾਂਗਰਸ ਪਾਰਟੀ ਅਤੇ ਐਸ. ਸੀ. ਡਿਪਾਰਟਮੈਂਟ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਗੁਰਜੀਤ ਸਿੰਘ ਭੌਰਲਾ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਬਲਾਕ ਕਾਂਗਰਸ ਕਮੇਟੀ ਸਮਰਾਲਾ ਦੀ ਪ੍ਰਧਾਨਗੀ ਹੇਠ ਨਾਮਧਾਰੀ ਹੋਟਲ ਬਗਲੀ ਕਲਾਂ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ. ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ। ਇਸ ਮੌਕੇ 15 ਅਗਸਤ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਤੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਤੇ ਐਸ. ਸੀ ਡਿਪਾਰਟਮੈਂਟ ਨੂੰ ਬਲਾਕ ਵਿਚ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਅਹੁਦੇਦਾਰਾਂ ਤੋਂ ਸੁਝਾਅ ਲਏ ਗਏ। ਜਿਲਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਮੀਟਿੰਗ ਵਿਚ ਪਹੁੰਚੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਹਰ ਇੱਕ ਉਸ ਵਿਅਕਤੀ ਨੂੰ ਐਸ. ਸੀ ਡਿਪਾਰਟਮੈਂਟ ਜਿਲਾ ਕਾਂਗਰਸ ਕਮੇਟੀ ਅਤੇ ਬਲਾਕ ਐਸ. ਸੀ ਡਿਪਾਰਟਮੈਂਟ ਕਾਂਗਰਸ ਕਮੇਟੀ ਵਿਚ ਵੱਡੇ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ ਤੇ ਉਹਦਾ ਮਾਣ ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ’ਚ ਵੱਡੇ ਕਾਫਿਆਂ ਦੇ ਰੂਪ ਵਿੱਚ ਹੁਮ ਹੁਮਾ ਕੇ ਖੰਨਾ ਦੇ ਪਿੰਡ ਈਸੜੂ ਵਿਖੇ ਪਹੁੰਚਣਗੇ। ਬਲਾਕ ਚੇਅਰਮੈਨ ਗੁਰਜੀਤ ਸਿੰਘ ਭੌਰਲਾ ਨੇ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਹੀ ਆਪਣੇ ਪਿੰਡਾਂ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੁਣ ਤੋਂ ਹੀ ਜੁੱਟ ਜਾਣਾ ਚਾਹੀਦਾ ਹੈ ਤਾਂ ਕੀ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਕੇ ਆਪਣੀ ਸਰਕਾਰ ਬਣਾ ਸਕੇ। ਇਸ ਮੌਕੇ ਸਾਬਕਾ ਸਰਪੰਚ ਜਗਰੂਪ ਸਿੰਘ ਪੁਰਬਾ, ਦਵਿੰਦਰ ਸਿੰਘ ਘਰਖਣਾ, ਸਾਬਕਾ ਸਰਪੰਚ ਭੀਮ ਸਿੰਘ ਗਗੜਾ, ਸਾਬਕਾ ਸਰਪੰਚ ਸੁਖਦੇਵ ਸਿੰਘ ਜਲਨਪੁਰ, ਫੌਜਾ ਸਿੰਘ ਲੋਪੋਂ, ਅਵਤਾਰ ਸਿੰਘ ਰੁਪਾਲੋ, ਜਰਨਲ ਸੈਕਟਰੀ ਗੁਰਪਾਲ ਸਿੰਘ, ਸੈਕਟਰੀ ਸੱਤਪਾਲ ਸਿੰਘ, ਉਪ ਚੇਅਰਮੈਨ ਰਾਮਪਾਲ ਸਿੰਘ ਕਾਲਾ, ਗੁਰਵਿੰਦਰ ਪ੍ਰੀਤ ਸਿੰਘ ਕੋਟਲਾ ਭੜੀ, ਸਕੱਤਰ ਨਾਹਰ ਸਿੰਘ, ਜਗਦੀਸ ਸਿੰਘ ਮੰਜਾਲੀ ਕਲਾ, ਸਰਪੰਚ ਹਰਮੇਸ਼ ਸਿੰਘ ਸਲੌਦੀ, ਕੇਵਲ ਸਿੰਘ ਲੋਪੋ, ਪਰਮਜੀਤ ਸਿੰਘ, ਬੇਅੰਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।
Ad Position 22
No active advertisement
ਪਿਛਲੀ ਖ਼ਬਰ ਲਲਹੇੜੀ ਪੁੱਲ ਦੇ ਜਾਨਲੇਵਾ ਖੱਡਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ 7 ਅਗਸਤ ਨੂੰ ਚੰਡੀਗੜ੍ਹ ਰੈਲੀ ’ਚ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ ਅਧਿਆਪਕ-ਯੂਨੀਅਨ ਆਗੂ
Ad Position 24
No active advertisement