05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਿੰਡ ਕੋਟ ਪਨੈਚ ਦੇ ਪੀੜਤਾਂ ਨੌਜਵਾਨ ਨੂੰ ਜਥੇ. ਜੱਲ੍ਹਾ ਤੇ ਜਥੇ. ਖੱਟੜਾ ਵਲੋਂ ਮਾਲੀ ਸਹਾਇਤਾ ਦੇ ਚੈੱਕ ਦਿੱਤੇ

ਬੀਜਾ, 5 ਅਗਸਤ (ਅਵਤਾਰ ਸਿੰਘ ਜੰਟੀ ਮਾਨ)- ਨੇੜਲੇ ਪਿੰਡ ਕੋਟ ਪਨੈਚ ਦੇ ਇਕ ਠੇਕੇਦਾਰੀ ਸਿਸਟਮ ਦੇ ਅੰਦਰ ਬਿਜਲੀ ਬੋਰਡ ਅੰਦਰ ਕੰਮ ਕਰ ਰਿਹਾ ਸੀ, ਜਿਸ ਕਾਰਨ ਨੌਜਵਾਨ ਹਰਦੀਪ ਸਿੰਘ ਨੂੰ ਹਲਕਾ ਸਾਹਨੇਵਾਲ ਵਿੱਚ ਬਿਜਲੀ ਬੋਰਡ ਵਿੱਚ ਕੰਮ ਕਾਰਨ ਸਮੇਂ ਜ਼ਬਰਦਸਤ ਕਰੰਟ ਲੱਗ ਗਿਆ ਸੀ। ਜਿਸ ਕਾਰਨ ਇਹ ਨੌਜਵਾਨ ਸਾਡੇ ਤਿੰਨ ਮਹੀਨੇ ਦੇ ਕਰੀਬ ਚੰਡੀਗੜ੍ਹ ਦੇ ਪੀ.

Ad Position 21
No active advertisement
ਅਜੀਤ ਡੈਸਕ 06-08-2026
ਬੀਜਾ, 5 ਅਗਸਤ (ਅਵਤਾਰ ਸਿੰਘ ਜੰਟੀ ਮਾਨ)- ਨੇੜਲੇ ਪਿੰਡ ਕੋਟ ਪਨੈਚ ਦੇ ਇਕ ਠੇਕੇਦਾਰੀ ਸਿਸਟਮ ਦੇ ਅੰਦਰ ਬਿਜਲੀ ਬੋਰਡ ਅੰਦਰ ਕੰਮ ਕਰ ਰਿਹਾ ਸੀ, ਜਿਸ ਕਾਰਨ ਨੌਜਵਾਨ ਹਰਦੀਪ ਸਿੰਘ ਨੂੰ ਹਲਕਾ ਸਾਹਨੇਵਾਲ ਵਿੱਚ ਬਿਜਲੀ ਬੋਰਡ ਵਿੱਚ ਕੰਮ ਕਾਰਨ ਸਮੇਂ ਜ਼ਬਰਦਸਤ ਕਰੰਟ ਲੱਗ ਗਿਆ ਸੀ। ਜਿਸ ਕਾਰਨ ਇਹ ਨੌਜਵਾਨ ਸਾਡੇ ਤਿੰਨ ਮਹੀਨੇ ਦੇ ਕਰੀਬ ਚੰਡੀਗੜ੍ਹ ਦੇ ਪੀ. ਜੀ. ਆਈ ਹਸਪਤਾਲ ਵਿੱਚ ਦਾਖਲ ਰਿਹਾ। ਇਸ ਨੌਜਵਾਨ ਦੀ ਜਾਨ ਨੂੰ ਬਚਾਉਣ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਪੀ. ਜੀ. ਆਈ ਦੇ ਡਾਕਟਰਾਂ ਵਲੋਂ ਦੋਨੋਂ ਲੱਤਾਂ ਤੇ ਇੱਕ ਬਾਂਹ ਕੱਟ ਦਿੱਤੀ ਦੂਸਰੀ ਬਾਂਹ ਕੰਮ ਕਰਨ ਦੇ ਯੋਗ ਨਹੀਂ ਰਿਹਾ। ਨੌਜਵਾਨ ਦੇ ਇੱਕ ਢਾਈ ਸਾਲਾਂ ਦਾ ਲੜਕਾ ਵੀ ਹਨ। ਇਸ ਨੌਜਵਾਨ ਦੀ ਹਾਲਤ ਨੂੰ ਵੇਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਅਤੇ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਨਵਤੇਜ ਸਿੰਘ ਖੱਟੜਾ ਵਲੋਂ ਆਪਣੇ ਮੁਖਤਿਆਰੀ ਕੋਟੇ ਵਿਚੋਂ ਇਸ ਨੌਜਵਾਨ ਨੂੰ ਮਾਲੀ ਸਹਾਇਤਾ ਦੇ ਦੋ ਚੈੱਕ ਦਿੱਤੇ ਗਏ ਹਨ। ਇਸ ਸਮੇਂ ਇਹਨਾਂ ਦੋਨਾਂ ਮੈਂਬਰਾਂ ਨੇ ਹਰਦੀਪ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਹੈ ਕਿ ਆਉਣ ਵਾਲੇ ਸਮੇਂ ਵਿਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਦੇ ਧਿਆਨ ਹਿੱਤ ਵਿੱਚ ਲਿਆ ਕੇ ਇਸ ਪਰਿਵਾਰ ਦੀ ਮਾਲੀ ਸਹਾਇਤਾ ਲਈ ਹੋਰ ਵੀ ਮਦਦ ਕੀਤੀ ਜਾਵੇਗੀ। ਇਸ ਸਮੇਂ ਅਕਾਲੀ ਆਗੂ ਰਜਿੰਦਰ ਸਿੰਘ ਤੇ ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆਂ ਨੇ ਦੱਸਿਆ ਪਿੰਡ ਦੇ ਨੌਜਵਾਨ ਹਰਦੀਪ ਸਿੰਘ ਦੇ ਕਰੰਟ ਲੱਗਣ ਤੋਂ ਬਾਅਦ ਘਰ ਦੇ ਹਾਲਾਤ ਠੀਕ ਨਹੀਂ ਰਹੇ ਇਸ ਲਈ ਇਸ ਦੀ ਮਦਦ ਕਰਨ ਲਈ ਵੱਧ ਤੋਂ ਵੱਧ ਸਮਾਂ ਸੇਵੀ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਅੱਗੇ ਆਉਣ ਤਾਂ ਕਿ ਹਰਦੀਪ ਸਿੰਘ ਦੀ ਪੂਰੀ ਤਰ੍ਹਾਂ ਮਦਦ ਹੋ ਸਕੇ। ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਕਿ ਹਰਦੀਪ ਸਿੰਘ ਨੂੰ ਚੈੱਕ ਦਿੱਤੇ ਗਏ ਹਨ ਉਸ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਇਕਬਾਲ ਸਿੰਘ ਝਬਾਲ, ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਮੈਨੇਜਰ ਕੇਹਰ ਸਿੰਘ ਮਗਰ, ਅਕਾਲੀ ਨੇਤਾ ਰਜਿੰਦਰ ਸਿੰਘ ਕੋਟ ਪਨੈਚ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆਂ, ਟਕਸਾਲੀ ਆਗੂ ਬਲਦੇਵ ਸਿੰਘ ਕੋਟ ਪਨੈਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਰੈਲੀ ’ਚ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ ਸਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਸਾਲਾਨਾ ਜੋੜ ਮੇਲਾ 12 ਤੋਂ ਜੋੜ ਮ... ਅਗਲੀ ਖ਼ਬਰ ਖੰਨਾ ਦੇ ਲਾਇਨ ਧਰਮਿੰਦਰ ਸਿੰਘ ਰੂਪਰਾਏ ਮਨੁੱਖਤਾ ਦੀ ਸੇਵਾ ਲਈ ਪੁਰਸਕਾਰ ਨਾਲ ਸਨਮਾਨਿਤ
Ad Position 24
No active advertisement