05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਕਸਫੋਰਡ ਸਕੂਲ ਦੀ ਬੈਡਮਿੰਟਨ ਵਿਚ ਲਗਾਤਾਰ ਪੰਜਵੇਂ ਸਾਲ ਵੀ ਜਿੱਤ ’ਚ ਕੀਤੀ ਡਬਲ ਹੈਟਿ੍ਕ ਦਰਜ

ਪਾਇਲ, 5 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਰਾੜਾ ਸਾਹਿਬ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜਕੀਆਂ ਅਤੇ ਲੜਕਿਆਂ ਦੇ ਸਾਰੇ 6 ਸੋਨ ਤਗਮਿਆਂ ਵਿਚੋਂ 5 ਵਰਗਾਂ ਵਿਚ ਸੋਨੇ ਦੇ ਤਗਮੇ ਜਿੱਤੇ। ਅੰਡਰ-19 ਲੜਕਿਆਂ ਵਿਚ ਬਹੁਤ ਸਖ਼ਤ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ।

Ad Position 21
No active advertisement
ਜ਼ੋਨਲ ਖੇਡਾਂ ਵਿਚ ਜੇਤੂ ਆਕਸਫੋਰਡ ਸੀਨੀਅਰ ਸਕੂਲ ਦੇ ਖਿਡਾਰੀ ਪ੍ਰਿੰਸੀਪਲ ਕਿਰਨਪ੍ਰੀਤ ਧਾਲੀਵਾਲ ਦੇ ਨਾਲ। ਤਸਵੀਰ : ਰਾਜਿੰਦਰ ਸਿੰਘ 06-08-2026
ਪਾਇਲ, 5 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਰਾੜਾ ਸਾਹਿਬ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜਕੀਆਂ ਅਤੇ ਲੜਕਿਆਂ ਦੇ ਸਾਰੇ 6 ਸੋਨ ਤਗਮਿਆਂ ਵਿਚੋਂ 5 ਵਰਗਾਂ ਵਿਚ ਸੋਨੇ ਦੇ ਤਗਮੇ ਜਿੱਤੇ। ਅੰਡਰ-19 ਲੜਕਿਆਂ ਵਿਚ ਬਹੁਤ ਸਖ਼ਤ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੀਆਂ ਟੀਮਾਂ ਨੇ ਇਲਾਕੇ ਦੀਆਂ ਸਾਰੀਆਂ ਨਾਮਵਰ ਟੀਮਾਂ ਨੂੰ ਹਰਾ ਕੇ ਪੰਜਵੇਂ ਸਾਲ ਵੀ ਹੈਟਟਿੱ੍ਰਕ ਦਰਜ ਕੀਤੀ। ਇਨ੍ਹਾਂ ਖੇਡਾਂ ਵਿਚ ਸੋਨ ਤਗਮਾ ਜੇਤੂ ਅੰਡਰ-17 ਵਰਗ ਵਿਚ ਹੁਸਨਦੀਪ ਕੌਰ, ਏਂਜਲ, ਗੁਰਲੀਨ ਕੌਰ ਢਿੱਲੋਂ, ਗੁਰਲੀਨ ਕੌਰ ਰਾਏਪੁਰ ਤੇ ਪ੍ਰਿਆਂਸੀ ਢੱਲ, ਅੰਡਰ-14 ਸੋਨ ਤਗਮਾ ਜੇਤੂ ਖਿਡਾਰੀਆਂ ਵਿਚ ਜਸਲੀਨ ਕੌਰ, ਹਰਵੀਨ ਕੌਰ, ਰਾਜਦੀਪ ਕੌਰ, ਹਿਮਾਨੀ ਬੱਬਰ, ਏਂਜਲਪ੍ਰੀਤ ਕੌਰ ਤੇ ਸਹਿਜਮਨ ਕੌਰ। ਅੰਡਰ-19 ਸੋਨ ਤਗਮਾ ਜੇਤੂ ਟੀਮ ਵਿਚ ਕੈਪਟਨ ਐਸ਼ਵਜੀਤ ਕੌਰ, ਅਗਮਜੋਤ ਕੌਰ, ਕੋਮਲਪ੍ਰੀਤ ਕੌਰ, ਆਸਥਾ, ਰਾਜਪੂਤ ਕੌਰ, ਅਸ਼ਵਨੀਤ ਕੌਰ। ਅੰਡਰ-14 ਸੋਨ ਤਗਮਾ ਜੇਤੂ ਟੀਮ ਵਿਚ ਅਭਿਰਾਜ ਸਿੰਘ, ਸਿਮਰਨਪਾਲ ਸਿੰਘ, ਨੂਰਦੀਪ ਸਿੰਘ, ਸਮਰਜੋਤ ਸਿੰਘ ਅਤੇ ਹਰਸ਼ਵੀਰ ਸਿੰਘ। ਅੰਡਰ-17 ਸੋਨ ਤਗਮਾ ਜੇਤੂ ਟੀਮ ਵਿਚ ਕੈਪਟਨ ਅੰਸ਼, ਅਭਿਰਾਜ ਸਿੰਘ ਰਟੋਲ, ਅਨਿਕੇਤ ਕੁਮਾਰ, ਪ੍ਰਭਵੀਰ ਸਿੰਘ ਅਤੇ ਹਰਜੋਤ ਸਿੰਘ। ਅੰਡਰ-19 ਚਾਂਦੀ ਦਾ ਤਗਮਾ ਜੇਤੂ ਟੀਮ ਵਿਚ ਕੈਪਟਨ ਮਨਕਰਨ ਸਿੰਘ, ਆਮਿਰ, ਦਿਲਰਾਜ ਸਿੰਘ, ਸ਼ੁਭਮ ਵਰਮਾ, ਹਰਸ਼ਨ ਸਿੰਘ ਗਿੱਲ ਅਤੇ ਧਨੰਜਯ ਵਰਮਾ ਸ਼ਾਮਿਲ ਸਨ। ਇਸ ਸ਼ਾਨਦਾਰ ਜਿੱਤ ਦੇ ਸਦਕਾ 17 ਖਿਡਾਰੀ ਅੱਗੇ ਜ਼ਿਲ੍ਹਾ ਪੱਧਰ ਮੁਕਾਬਲਿਆਂ ਲਈ ਚੁਣੇ ਗਏ ਜੋ ਇੱਕ ਵੱਡੀ ਪ੍ਰਾਪਤੀ ਹੈ। ਖਿਡਾਰੀਆਂ ਅਤੇ ਕੋਚਿੰਗ ਸਟਾਫ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ ਅਤੇ ਸਮੂਹ ਸਟਾਫ਼ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਇਸ ਵੱਡੀ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਸਕੂਲ ਦੇ ਖੇਡ ਵਿਭਾਗ ਇੰਚਾਰਜ ਰਵਿੰਦਰਪਾਲ ਸਿੰਘ ਨੂੰ ਦਿੰਦੇ ਹੋਏ ਅੱਗੇ ਜ਼ਿਲ੍ਹਾ ਅਤੇ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਟੀਮਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਲੋਕ ਦੁਖੀ, ਫਿਰ ਇੱਕ ਵਾਰ ਮੌਕਾ ਦੇਣਗੇ ਭਗਵੰਤ ਮਾਨ ਨੂੰ- ਦਹੇੜੂ, ਗਰੇਵਾਲ, ਕੁਲਾਰ ਅਗਲੀ ਖ਼ਬਰ ਆਵਾਰਾ ਸਾਨ੍ਹ ਦੇ ਹਮਲੇ ਤੋਂ ਸਹਿਮੇ ਸ਼ਹਿਰ ਵਾਸੀਆਂ ਨੇ ਐੱਸ. ਡੀ. ਐੱਮ. ਪਾਇਲ ਨੂੰ ਦਿੱਤਾ ਮੰਗ ਪੱਤਰ
Ad Position 24
No active advertisement