ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਲੋਕ ਦੁਖੀ, ਫਿਰ ਇੱਕ ਵਾਰ ਮੌਕਾ ਦੇਣਗੇ ਭਗਵੰਤ ਮਾਨ ਨੂੰ- ਦਹੇੜੂ, ਗਰੇਵਾਲ, ਕੁਲਾਰ
ਬੀਜਾ, 5 ਅਗਸਤ (ਬਗਲੀ)-ਕਾਂਗਰਸ ਪਾਰਟੀ ਦੇ ਵਿੱਚ ਸਿਧਾਤਾਂ ਦੀ ਕੋਈ ਲੜਾਈ ਨਹੀਂ ਹੈ ਬਲਕਿ ਇਹ ਕੁਰਸੀ ਦੀ ਲੜਾਈ ਹੈ ਕਿ ਮੁੱਖ-ਮੰਤਰੀ ਕੌਣ ਬਣੇਗਾ—ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੰਗਠਨ ਇੰਚਾਰਜ ਖੰਨਾ ਅਵਤਾਰ ਸਿੰਘ ਦਹੇੜੂ, ਪਾਰਟੀ ਦੇ ਸਰਗਰਮ ਆਗੂ, ਰਾਜਨੀਤੀ ਸਾਸ਼ਤਰ ਚ ਡਿਗਰੀ ਹੋਲਡਰ ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ, ਹਰਦੀਪ ਸਿੰਘ ਕੁਲਾਰ ਬਲਾਕ ਪ੍ਰਧਾਨ, ਸੁਖਜੀਤ ਸਿੰਘ ਕਿਸ਼ਨਗੜ੍ਹ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਚੋਟੀ ਦੇ ਲੀਡਰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਹਨ ਜਿਸ ਕਰਕੇ ਕਾਂਗਰਸ ਪਾਰਟੀ ਦਾ ਗਰਾਫ਼ ਦਿਨ ਬ ਦਿਨ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ 75 ਸਾਲਾਂ ’ਚ ਪੰਜਾਬ ਦਾ ਕੁੱਝ ਨਹੀਂ ਸੰਵਾਰਿਆ ਤੇ ਨਾ ਹੀ ਜਨਤਾ ਨੂੰ ਇਨ੍ਹਾਂ ਤੋਂ ਅੱਗੇ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ।
ਬੀਜਾ, 5 ਅਗਸਤ (ਬਗਲੀ)-ਕਾਂਗਰਸ ਪਾਰਟੀ ਦੇ ਵਿੱਚ ਸਿਧਾਤਾਂ ਦੀ ਕੋਈ ਲੜਾਈ ਨਹੀਂ ਹੈ ਬਲਕਿ ਇਹ ਕੁਰਸੀ ਦੀ ਲੜਾਈ ਹੈ ਕਿ ਮੁੱਖ-ਮੰਤਰੀ ਕੌਣ ਬਣੇਗਾ—ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੰਗਠਨ ਇੰਚਾਰਜ ਖੰਨਾ ਅਵਤਾਰ ਸਿੰਘ ਦਹੇੜੂ, ਪਾਰਟੀ ਦੇ ਸਰਗਰਮ ਆਗੂ, ਰਾਜਨੀਤੀ ਸਾਸ਼ਤਰ ਚ ਡਿਗਰੀ ਹੋਲਡਰ ਕਾਕਾ ਸਤਵਿੰਦਰ ਸਿੰਘ ਗਰੇਵਾਲ ਬੀਜਾ, ਹਰਦੀਪ ਸਿੰਘ ਕੁਲਾਰ ਬਲਾਕ ਪ੍ਰਧਾਨ, ਸੁਖਜੀਤ ਸਿੰਘ ਕਿਸ਼ਨਗੜ੍ਹ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਚੋਟੀ ਦੇ ਲੀਡਰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਹਨ ਜਿਸ ਕਰਕੇ ਕਾਂਗਰਸ ਪਾਰਟੀ ਦਾ ਗਰਾਫ਼ ਦਿਨ ਬ ਦਿਨ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ 75 ਸਾਲਾਂ ’ਚ ਪੰਜਾਬ ਦਾ ਕੁੱਝ ਨਹੀਂ ਸੰਵਾਰਿਆ ਤੇ ਨਾ ਹੀ ਜਨਤਾ ਨੂੰ ਇਨ੍ਹਾਂ ਤੋਂ ਅੱਗੇ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ। ਉਹਨ੍ਹਾਂ ਅੱਗੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਜ ਹਰ ਵਰਗ ਖੁਸ਼ ਹੈ। ਜਿਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਣਾਈ ਜਾਵੇਗੀ ਤਾਂ ਪੰਜਾਬ ਦਾ ਸ਼ਰਬ ਪੱਖੀ ਵਿਕਾਸ ਦੀ ਗੱਡੀ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ।