05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਯਾਦਵਿੰਦਰ ਸਿੰਘ ਯਾਦੂ ਨੇ ਬੀਜਾ ਜ਼ੋਨ ਦੇ ਵੱਖ ਵੱਖ ਪਿੰਡਾਂ ’ਚ 15 ਅਗਸਤ ਈਸੜੂ ਕਾਨਫ਼ਰੰਸ ਸੰਬੰਧੀ ਕੀਤਾ ਜਾਗਰੂਕ ਕਿਹਾ, ਆਪ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਸਮੁੱਚਾ ਸੂਬਾ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਹੋ ਰਿਹੈ ਲਾਮਬੰਦ

ਬੀਜਾ, 5 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਦੀ ਯਾਦ ’ਚ ਹੋਣ ਵਾਲੀ ਸ਼ਹੀਦੀ ਕਾਨਫੋਰਸ ਨੂੰ ਯਾਦਗਾਰੀ ਬਣਾਉਣ ਲਈ ਪਿੰਡਾਂ ਦੇ ਦੌਰੇ ਕਰਕੇ ਪਾਰਟੀ ਆਗੂਆਂ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਯਾਦੂ ਨੇ ਕਿਹਾ ਪਿੰਡ ਦਹੇੜੂ, ਬੀਜਾ, ਕਿਸ਼ਨਗੜ੍ਹ, ਮਹਿੰਦੀਪੁਰ, ਗੱਗੜ ਮਾਜਰਾ, ਮੰਡਿਆਲਾ, ਆਦਿ ਪਿੰਡਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸ਼ਹੀਦੀ ਕਾਨਫਰੰਸ ’ਚ ਇਲਾਕੇ ਦੀ ਸੰਗਤ ਦਾ ਵੱਧ ਤੋਂ ਵੱਧ ਇਕੱਠ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਰੋਧੀ ਪਾਰਟੀਆਂ ਨੂੰ ਪਤਾ ਲੱਗ ਸਕੇ ਕਿ ਸਮੁੱਚਾ ਪੰਜਾਬ ਅਕਾਲੀ ਦਲ ਦੇ ਝੰਡੇ ਹੇਠ ਮੁੜ ਤੋਂ ਲਾਮਬੰਦ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 06-08-2026
ਬੀਜਾ, 5 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਦੀ ਯਾਦ ’ਚ ਹੋਣ ਵਾਲੀ ਸ਼ਹੀਦੀ ਕਾਨਫੋਰਸ ਨੂੰ ਯਾਦਗਾਰੀ ਬਣਾਉਣ ਲਈ ਪਿੰਡਾਂ ਦੇ ਦੌਰੇ ਕਰਕੇ ਪਾਰਟੀ ਆਗੂਆਂ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਯਾਦੂ ਨੇ ਕਿਹਾ ਪਿੰਡ ਦਹੇੜੂ, ਬੀਜਾ, ਕਿਸ਼ਨਗੜ੍ਹ, ਮਹਿੰਦੀਪੁਰ, ਗੱਗੜ ਮਾਜਰਾ, ਮੰਡਿਆਲਾ, ਆਦਿ ਪਿੰਡਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸ਼ਹੀਦੀ ਕਾਨਫਰੰਸ ’ਚ ਇਲਾਕੇ ਦੀ ਸੰਗਤ ਦਾ ਵੱਧ ਤੋਂ ਵੱਧ ਇਕੱਠ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਰੋਧੀ ਪਾਰਟੀਆਂ ਨੂੰ ਪਤਾ ਲੱਗ ਸਕੇ ਕਿ ਸਮੁੱਚਾ ਪੰਜਾਬ ਅਕਾਲੀ ਦਲ ਦੇ ਝੰਡੇ ਹੇਠ ਮੁੜ ਤੋਂ ਲਾਮਬੰਦ ਹੋ ਗਿਆ ਹੈ। ਯਾਦੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਸੂਬੇ ਦੀ ਸੱਤਾ ਹਥਿਆਈ ਸੀ, ਪਰ ਇਸ ਦੇ ਆਗੂਆਂ ਨੇ ਪੰਜਾਬ ਨੂੰ ਦੋਵੇਂ ਹੱਥੀ ਲੁੱਟ ਕੇ ਖਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਮਾਰੂ ਨੀਤੀਆਂ ਸਦਕਾ ਅੱਜ ਪੰਜਾਬ ਨੂੰ ਬਰਬਾਦ ਕਰਨ ’ਤੇ ਆਪ ਸਰਕਾਰ ਲੱਗੀ ਹੋਈ ਹੈ। ਅਕਾਲੀ ਦਲ ਦੇ ਕਾਨਫਰੰਸ ’ਤੇ ਲਾਮਿਸਾਲ ਇਕੱਠ ਇਤਿਹਾਸਕ ਹੋਵੇਗਾ। ਇਸ ਮੌਕੇ ਤੇਜਿੰਦਰ ਸਿੰਘ ਇਕੋਲਾਹਾ ਜ਼ਿਲ੍ਹਾ ਪ੍ਰੀਸ਼ਦ ਮੈਬਰ,ਜਗਦੀਸ਼ ਸਿੰਘ ਦੀਸ਼ਾ ਬਲਾਕ ਪ੍ਰਧਾਨ ਬੀਜਾ, ਸੈਕਟਰੀ ਇਕਬਾਲ ਸਿੰਘ ਕਿਸ਼ਨਗੜ੍ਹ, ਮਨਦੀਪ ਸਿੰਘ ਕਾਹਲੋਂ, ਮਨਦੀਪ ਸਿੰਘ, ਪਵਨ ਸਰਪੰਚ ਹਰਿਓ, ਦਿਲਪ੍ਰੀਤ ਸਿੰਘ, ਰਵੀ ਬੈਨੀਪਾਲ, ਤਰਸੇਮ ਸਿੰਘ, ਹਰੀ ਸਿੰਘ, ਬਲਵੀਰ ਸਿੰਘ, ਪਿਆਰਾ ਸਿੰਘ, ਅਜਮੇਰ ਸਿੰਘ ਇਕੋਲਾਹੀ, ਜਸਵੰਤ ਸਿੰਘ ਜੱਸੀ, ਗੁਰਮੀਤ ਸਿੰਘ, ਕਮਿਕਰ ਸਿੰਘ ਸਾਬਕਾ ਸਰਪੰਚ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਗੁਰਦਿਆਲ ਸਿੰਘ, ਹਰਿੰਦਰ ਸਿੰਘ ਨਿੰਦੀ ਪ੍ਰਧਾਨ, ਜੱਥੇਦਾਰ ਮਨਜੀਤ ਸਿੰਘ ਦਹੇੜੂ, ਸੁਖਵਿੰਦਰ ਸਿੰਘ ਸੁੱਖਾ ਕੋਟ, ਰਣਜੀਤ ਸਿੰਘ ਮਾਂਗਟ, ਗੁਰਮੁੱਖ ਸਿੰਘ ਮਾਂਗਟ, ਰਣਜੀਤ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਬੀਜਾ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਸਿਆਣ, ਗੁਰਮੇਲ ਸਿੰਘ ਸਿਆਣ, ਰਣਜੀਤ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਪੋਲਾ ਸਿੰਘ, ਬਲਦੇਵ ਸਿੰਘ, ਗੁਰਦਿਆਲ ਸਿੰਘ, ਬਿੱਟੂ ਕੁਲਾਰ, ਕੌਰ ਸਿੰਘ ਨੰਬਰਦਾਰ ਆਦਿ ਤੋਂ ਵੱਖ ਵੱਖ ਨਗਰ ਨਿਵਾਸੀਆਂ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿਓ-ਧੀ ਨਾਲ ਕੁੱਟਮਾਰ ਕਰਨ ’ਤੇ 6 ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਲੋਕ ਦੁਖੀ, ਫਿਰ ਇੱਕ ਵਾਰ ਮੌਕਾ ਦੇਣਗੇ ਭਗਵੰਤ ਮਾਨ ਨੂੰ- ਦਹੇੜੂ, ਗਰੇਵਾਲ, ਕੁਲਾਰ
Ad Position 24
No active advertisement