08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਆਕਸਫੋਰਡ ਸਕੂਲ ਵਲੋਂ ਕਰਵਾਏ ਬੀਮੇ ਦੀ ਰਾਸ਼ੀ ਹਾਦਸੇ ਵਾਲੇ ਵਿਦਿਆਰਥੀ ਦੇ ਪਰਿਵਾਰ ਨੂੰ ਦਿੱਤੀ

ਪਾਇਲ, 7 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸਕੂਲ, ਪਾਇਲ ਨੇ ਇੱਕ ਵਾਰ ਫਿਰ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕਰਦਿਆਂ ਮੁਸ਼ਕਲ ਸਮੇਂ ਵਿਚ ਵੱਡਾ ਸਹਾਰਾ ਦਿੱਤਾ ਹੈ। ਸਕੂਲ ਵੱਲੋਂ ਹਮੇਸ਼ਾ ਮਿਆਰੀ ਸਿੱਖਿਆ ਅਤੇ ਖੇਡਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਬਰਾਬਰ ਜ਼ੋਰ ਦਿੱਤਾ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 08-08-2026
ਪਾਇਲ, 7 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸਕੂਲ, ਪਾਇਲ ਨੇ ਇੱਕ ਵਾਰ ਫਿਰ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕਰਦਿਆਂ ਮੁਸ਼ਕਲ ਸਮੇਂ ਵਿਚ ਵੱਡਾ ਸਹਾਰਾ ਦਿੱਤਾ ਹੈ। ਸਕੂਲ ਵੱਲੋਂ ਹਮੇਸ਼ਾ ਮਿਆਰੀ ਸਿੱਖਿਆ ਅਤੇ ਖੇਡਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਬਰਾਬਰ ਜ਼ੋਰ ਦਿੱਤਾ ਜਾਂਦਾ ਹੈ। ਪੜ੍ਹਾਈ ਤੇ ਖੇਡਾਂ ਤੋਂ ਇਲਾਵਾ, ਸੰਸਥਾ ਨੇ ਗਰੁੱਪ ਇੰਸ਼ੋਰੈਂਸ ਪਾਲਿਸੀ ਰਾਹੀਂ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਅਹਿਮ ਉਪਰਾਲਾ ਕੀਤਾ ਹੈ। ਹਾਲ ਹੀ ਵਿਚ, ਸਕੂਲ ਦੇ ਇੱਕ ਵਿਦਿਆਰਥੀ ਦੇ ਪਿਤਾ ਦੀ ਇੱਕ ਸੜਕ ਹਾਦਸੇ ਵਿਚ ਅਚਾਨਕ ਮੌਤ ਹੋ ਗਈ ਸੀ। ਜਿੱਥੇ ਸਕੂਲ ਵਲੋਂ ਇਸ ਦੁੱਖ ਦੀ ਘੜੀ ਵਿਚ ਬੱਚੇ ਅਤੇ ਪਰਿਵਾਰ ਨੂੰ ਹਮਦਰਦੀ ਅਤੇ ਹੌਸਲਾ ਦਿੱਤਾ ਗਿਆ, ਓਥੇ ਸਕੂਲ ਵਲੋਂ ਕਰਵਾਈ ਗਈ ਗਰੁੱਪ ਇੰਸ਼ੋਰੈਂਸ ਪਾਲਿਸੀ ਤਹਿਤ ਪੀੜਤ ਪਰਿਵਾਰ ਨੂੰ ਬੀਮਾ ਕੰਪਨੀ ਵਲੋਂ 5 ਲੱਖ ਰੁਪਏ ਦੀ ਬਹੁਮੁੱਲੀ ਆਰਥਿਕ ਮਦਦ ਦਾ ਕਲੇਮ ਮਿਲਿਆ ਹੈ। ਇਹ ਗਰੁੱਪ ਇੰਸ਼ੋਰੈਂਸ ਪਾਲਿਸੀ ਸਕੂਲ ਵਲੋਂ ਦਿਓਲ ਇੰਸ਼ੋਰੈਂਸ ਬਰੋਕਰਜ਼ ਪ੍ਰਾਈਵੇਟ ਲਿਮਿਟਡ ਰਾਹੀਂ ਗੋ ਡਿਜਿਟ ਇੰਸ਼ੋਰੈਂਸ ਕੰਪਨੀ ਅਧੀਨ ਕਰਵਾਈ ਗਈ ਸੀ। ਕਲੇਮ ਦੇ ਸਮੇਂ ਸਿਰ ਨਿਪਟਾਰੇ ਨਾਲ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਵੱਡੀ ਮਾਇਕ ਸਹਾਇਤਾ ਮਿਲੀ ਹੈ। ਇਹ ਉਪਰਾਲਾ ਸਕੂਲ ਦੀ ਉਸ ਸੋਚ ਨੂੰ ਬਾਖ਼ੂਬੀ ਦਰਸਾਉਂਦਾ ਹੈ, ਜਿਸ ਤਹਿਤ ਉਹ ਨਾ ਸਿਰਫ਼ ਵਿਦਿਆਰਥੀਆਂ ਦੇ ਵਿਦਿਅਕ ਸਫ਼ਰ ਵਿਚ ਸਾਥ ਦੇਣਾ ਹੀ ਨਹੀਂ ਬਲਕਿ ਹਰ ਅਣਕਿਆਸੀ ਮੁਸ਼ਕਲ ਵਿਚ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜਨਾ ਇੱਕ ਚੰਗੀ ਮੈਨੇਜਮੈਂਟ ਦੀ ਵਧੀਆ ਸੋਚ ਦੇ ਸਦਕਾ ਹੀ ਸੰਭਵ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਗੁਰਦੁਆਰਾ ਬਿਬੇਕਸਰ ਸਾਹਿਬ ਦਹੇੜੂ ਵਿਖੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਦਿਵਸ ਮਨਾਇਆ
Ad Position 24