08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਵਰਕਰ ਮਿਲਣੀ ’ਚ ਲੱਕੀ ਸੰਧੂ ਦੇ ਭਰਵੇਂ ਇਕੱਠ ਨੂੰ ਦੇਖ ਕੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਹੋਏ ਬਾਗੋ ਬਾਗ

ਦੋਰਾਹਾ, 7 ਅਗਸਤ (ਮਨਜੀਤ ਸਿੰਘ ਗਿੱਲ)- ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਉਸ ਵਕਤ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਅਣਥੱਕ ਵਰਕਰ ਸਾਬਕਾ ਐਸ. ਡੀ.

Ad Position 21
No active advertisement
ਆਪ ਵਰਕਰ ਐਸ. ਡੀ. ਓ. ਜਸਬੀਰ ਸਿੰਘ ਲੰਢਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਹੋਏ ਸ਼ਾਮਿਲ 08-08-2026
ਦੋਰਾਹਾ, 7 ਅਗਸਤ (ਮਨਜੀਤ ਸਿੰਘ ਗਿੱਲ)- ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਉਸ ਵਕਤ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਅਣਥੱਕ ਵਰਕਰ ਸਾਬਕਾ ਐਸ. ਡੀ. ਓ ਜਸਵੀਰ ਸਿੰਘ ਲੰਢਾ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਉਹਨਾਂ ਨੂੰ ਪਾਰਟੀ ਦੇ ਵਿਚ ਸਿਰੋਪਾ ਦੇ ਕੇ ਸ਼ਾਮਿਲ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਛੱਡ ਕੇ ਲੋਕ ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਨ ਪਰ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਪਹਿਲਾਂ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਪੁਲਿਸ ਮੁਕਾਬਲੇ ਬਣਾ ਕੇ ਸਾਡੀ ਜਵਾਨੀ ਨੂੰ ਤਬਾਹ ਕੀਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਮੁਕਾਬਲਿਆਂ ਦੇ ਇਨਸਾਫ ਦੇ ਨਾਂ ’ਤੇ ਬਾਦਲ ਦਲ ਵਲੋਂ ਸਰਕਾਰਾਂ ਕਾਇਮ ਕੀਤੀਆਂ ਗਈਆਂ ਪਰ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਫਿਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿਚ ਇਨਸਾਫ ਦਾ ਹੋਕਾ ਦੇ ਕੇ ਸਰਕਾਰ ਕਾਇਮ ਕੀਤੀ ਸੀ ਇਸ ਸਰਕਾਰ ਦੇ ਰਾਜ ਵਿਚ ਵੀ ਪੁਲਿਸ ਦਾ ਗੁੱਡਾ ਰਾਜ ਅਤੇ ਸ਼ਬਦ ਖੋਰੀ ਦਾ ਬੋਲ ਬਾਲਾ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਸਾਡੇ ਸੰਪਰਕ ਵਿੱਚ ਹਨ। ਆਉਣ ਵਾਲੇ ਦਿਨਾਂ ਚ ਵੱਖ-ਵੱਖ ਪਾਰਟੀਆਂ ’ਚੋਂ ਵੱਡੇ ਆਗੂ ਇਸ ਹਲਕੇ ਦੇ ਵਿਚੋਂ ਪਾਰਟੀ ਵਿਚ ਸ਼ਾਮਿਲ ਇਸ ਮੌਕੇ ਐਸ. ਡੀ. ਓ ਜਸਵੀਰ ਸਿੰਘ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਭਾਈ ਅੰਮ੍ਰਿਤ ਪਾਲ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਆ। ਇਸ ਮੌਕੇ ਪਾਰਟੀ ਦੇ ਆਗੂ ਗਗਨਦੀਪ ਸਿੰਘ ਪਹਿਲ ਅਤੇ ਹਰਬੰਸ ਸਿੰਘ ਗਿੱਲ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੰਕਰ ਪੇਕੇ ਘਰ ਰਹਿੰਦੀ ਵਿਆਹੁਤਾ ਦੀ ਗੁੰਮਸ਼ੁਦਗੀ ਨੂੰ ਲੈ ਕੇ ਥਾਣਾ ਡੇਹਲੋਂ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਕਿਸਾਨ ਆਗੂ ਗੁਰਦੀਪ ਸਿੰਘ ਸਿਹੌੜਾ ਨੂੰ ਸਦਮਾ-ਮਾਤਾ ਦਾ ਦਿਹਾਂਤ
Ad Position 24