09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਚੇਅਰਮੈਨ ਰਤਨਹੇੜੀ ਦੇ ਭਰਾ ਦੇ ਅੰਤਿਮ ਸੰਸਕਾਰ ਵਿਚ ਮੰਤਰੀ ਸੌਂਦ ਸਮੇਤ ਹਜ਼ਾਰਾਂ ਲੋਕ ਹੋਏ ਸ਼ਾਮਿਲ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਅਤੇ ਆਪ ਆਗੂ ਜਗਤਾਰ ਸਿੰਘ ਰਤਨਹੇੜੀ ਦੇ ਛੋਟੇ ਭਰਾ ਅਤੇ ਪਿੰਡ ਰਤਨਹੇੜੀ ਦੇ ਸਰਪੰਚ ਅਮਰਜੀਤ ਸਿੰਘ ਗਿੱਲ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇਣ ਉਪਰੰਤ ਅੱਜ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ।

Ad Position 21
No active advertisement
ਪਿੰਡ ਰਤਨਹੇੜੀ ਦੇ ਸਰਪੰਚ ਅਮਰਜੀਤ ਸਿੰਘ ਗਿੱਲ ਦੀ ਚਿਖਾ ਨੂੰ ਅਗਨੀ ਦਿੱਤੇ ਜਾਣ ਸਮੇਂ ਦਾ ਦ੍ਰਿਸ਼। ਤਸਵੀਰ : ਸੋਨੀ ਗਿੱਲ 09-08-2026
ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਅਤੇ ਆਪ ਆਗੂ ਜਗਤਾਰ ਸਿੰਘ ਰਤਨਹੇੜੀ ਦੇ ਛੋਟੇ ਭਰਾ ਅਤੇ ਪਿੰਡ ਰਤਨਹੇੜੀ ਦੇ ਸਰਪੰਚ ਅਮਰਜੀਤ ਸਿੰਘ ਗਿੱਲ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇਣ ਉਪਰੰਤ ਅੱਜ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਦੁਰਘਟਨਾ ਕਾਰਨ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ। ਅਮਰਜੀਤ ਸਿੰਘ ਗਿੱਲ ਆਪਣੇ ਪਿੱਛੇ 3 ਬੱਚੇ ਅਤੇ ਪਤਨੀ ਛੱਡ ਗਏ ਹਨ। ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ., ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਸੀ. ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਮਜੀਤ ਸਿੰਘ ਸਿਫਤੀ, ਲਗਭਗ ਸਾਰੇ ਕੌਂਸਲਰ, ਉੱਘੇ ਠੇਕੇਦਾਰ ਗੁਰਸ਼ਰਨ ਸਿੰਘ ਗੋਗੀਆ, ਡੀ. ਐੱਸ. ਪੀ. ਖੰਨਾ ਵਿਨੋਦ ਕੁਮਾਰ, ਉੱਘੇ ਸਮਾਜ ਸੇਵਕ ਹਰਦੇਵ ਸਿੰਘ ਰੋਸ਼ਾ, ਆੜ੍ਹਤੀ ਐਸੋ. ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਜਨਰਲ ਸਕੱਤਰ ਯਾਦਵਿੰਦਰ ਲਿਬੜਾ, ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਹਮੀਰ ਸਿੰਘ ਰਤਨਹੇੜੀ, ਹਰਭਜਨ ਸਿੰਘ ਏ. ਐੱਫ. ਐੱਸ. ਓ., ਓ. ਐੱਸ. ਡੀ. ਕਰਨ ਅਰੋੜਾ, ਜਗਜੀਤ ਸਿੰਘ ਔਜਲਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਚੇਅਰਮੈਨ ਲਖਵੀਰ ਸਿੰਘ ਕਾਲਾ, ਯਾਦਵਿੰਦਰ ਸਿੰਘ ਲਿਬੜਾ, ਗੁਰਚਰਨ ਸਿੰਘ ਢੀਂਡਸਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੁਪੇਸ਼ ਬਘੇਲ ਦਾ 9 ਦਿਨਾ ਪੰਜਾਬ ਦੌਰਾ ਖੰਨਾ ਵਿਚ ਖ਼ਤਮ, ਚੰਨੀ ਦੇ ਹੱਕ ਬੋਲਣ ਵਾਲੇ ਮੀਟਿੰਗ ਵਿਚ ਜਾਣੋਂ ਰੋਕੇ ਅਗਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਲਾਈਫ਼ ਕੇਅਰ ਚੈਰੀਟੇਬਲ ਸੰਸਥਾ ਵਲੋਂ ਸਰੀਰਕ ਟੈਸਟਾਂ ਦਾ ਕੈਂਪ 12 ਨੂੰ
Ad Position 24