11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਧਾਇਕ ਠੇਕੇਦਾਰ ਵਲੋਂ ਅਕਾਲਗੜ੍ਹ ’ਚ ਤੀਆਂ ਦੇ ਤਿਉਹਾਰ ਦਾ ਉਦਘਾਟਨ ਪਿੰਡ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ

ਗੁਰੂਸਰ ਸੁਧਾਰ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਅਕਾਲਗੜ੍ਹ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦਾ ਉਦਘਾਟਨ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਵਿਧਾਇਕ ਠੇਕੇਦਾਰ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਜਦਕਿ ਬਲਾਕ ਪ੍ਰਧਾਨ ਰਮੇਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਚੇਅਰਮੈਨ ਗੁਰਮਿੰਦਰ ਸਿੰਘ ਤੂਰ ਤੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ।

Ad Position 21
No active advertisement
ਅਜੀਤ ਡੈਸਕ 11-08-2026
ਗੁਰੂਸਰ ਸੁਧਾਰ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਅਕਾਲਗੜ੍ਹ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦਾ ਉਦਘਾਟਨ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਵਿਧਾਇਕ ਠੇਕੇਦਾਰ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਜਦਕਿ ਬਲਾਕ ਪ੍ਰਧਾਨ ਰਮੇਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਚੇਅਰਮੈਨ ਗੁਰਮਿੰਦਰ ਸਿੰਘ ਤੂਰ ਤੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਜਿਥੇ ਸਮੂਹ ਪਿੰਡ ਵਾਸੀ ਮਹਿਲਾਵਾਂ ਨੂੰ ਤੀਆਂ ਦੇ ਤਿਉਹਾਰ ਦੀ ਹਾਰਦਿਕ ਵਧਾਈ ਦਿੱਤੀ ਉਥੇ ਪੰਜਾਬੀ ਸੱਭਿਆਚਾਰ ਦੇ ਇਸ ਅਮੀਰ ਵਿਰਸੇ ਨੂੰ ਹਰ ਸਾਲ ਧੂਮਧਾਮ ਨਾਲ ਮਨਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ। ਸ: ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਪਿੰਡ ਦੀ 31 ਮੈਂਬਰੀ ਪਾਰਟੀ ਦੀ ਕਮੇਟੀ ਵਲੋਂ ਪੂਰੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਆਮ ਆਦਮੀ ਪਾਰਟੀ ਪ੍ਰਤੀ ਆਪਣੇ ਫ਼ਰਜ਼ ਨਿਭਾਏ ਜਾ ਰਹੇ ਹਨ ਤੇ ਉਨ੍ਹਾਂ ਇਸ ਮੌਕੇ ਅਕਾਲਗੜ੍ਹ ਪਿੰਡ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਜੱਗਾ, ਪੰਚ ਹਰਜੀਤ ਸਿੰਘ, ਪੰਚ ਜਥੇਦਰ ਅਵਤਾਰ ਸਿੰਘ ਤਾਰੀ ਤੇ ਹੋਰਨਾਂ ਵਲੋਂ ਵਿਧਾਇਕ ਦਾ ਇਸ ਬਦਲੇ ਹਾਰਦਿਕ ਧੰਨਵਾਦ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਤੀਆਂ ਦੇ ਤਿਉਹਾਰ ਦੌਰਾਨ ਵੱਖ ਵੱਖ ਗਤੀਵਿਧੀਆਂ ਦੀਆਂ ਜੇਤੂ ਮਹਿਲਾਵਾਂ, ਬੱਚੀਆਂ ਤੇ ਮੁਟਿਆਰਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਕੀਤੀ ਗਈ। ਇਸ ਮੌਕੇ ਪਾਰਟੀ ਦੀ ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ, ਸੈਕਟਰੀ ਕਵਲਜੀਤ ਕੌਰ, ਵਿਧਾਇਕ ਠੇਕੇਦਾਰ ਦੀਆਂ ਦੋ ਭੈਣਾਂ ਸੁਰਿੰਦਰ ਕੌਰ, ਜਸਪਾਲ ਕੌਰ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ, ਪਵਨਦੀਪ ਕੌਰ, ਹਲਕਾ ਕੋਆਰਡੀਨੇਟਰ ਕੁਲਦੀਪ ਕੌਰ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਪ੍ਰਧਾਨ ਜਗਦੇਵ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਪੰਚ ਹਰਜੀਤ ਸਿੰਘ, ਹਰਦੀਪ ਸਿੰਘ ਦੀਪ, ਤੇਜਾ ਸਿੰਘ, ਅਵਤਾਰ ਸਿੰਘ, ਭਵਨਦੀਪ ਸਿੰਘ ਗਰੇਵਾਲ, ਜਰਨੈਲ ਸਿੰਘ, ਜੇ.ਈ. ਪਰਮਿੰਦਰ ਸਿੰਘ, ਨਿਰਮਲ ਸਿੰਘ ਸੁਧਾਰ ਵਾਲੇ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ (ਈ.ਜੀ.ਐੱਸ.) ਅੱਪਗ੍ਰੇਡ ਸਕੂਲ ਹੰਬੜਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਮੈਡਮ ਹਰਪ੍ਰੀਤ ਕੌਰ,ਭਜਨ ਕੌਰ... ਅਗਲੀ ਖ਼ਬਰ ਅੱਖਾਂ ਦੇ ਜਾਂਚ ਕੈਂਪ ਦੌਰਾਨ 125 ਮਰੀਜ਼ਾਂ ਦੀ ਜਾਂਚ-16 ਲੋੜਵੰਦ ਮਰੀਜ਼ ਲੈੱਨਜ਼ ਪਾਉਣ ਲਈ ਚੁਣੇ
Ad Position 24