ਸਰਕਾਰੀ ਪ੍ਰਾਇਮਰੀ (ਈ.ਜੀ.ਐੱਸ.) ਅੱਪਗ੍ਰੇਡ ਸਕੂਲ ਹੰਬੜਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਮੈਡਮ ਹਰਪ੍ਰੀਤ ਕੌਰ,ਭਜਨ ਕੌਰ ਕਲੇਰ ਨੇ ਤੀਜ ਮੁਕਾਬਲੇ ’ਚ ਜੇਤੂ ਬੱਚੀਆਂ ਨੂੰ ਕੀਤਾ ਸਨਮਾਨਿਤ
ਹੰਬੜਾਂ, 10 ਅਗਸਤ (ਮੇਜਰ ਹੰਬੜਾਂ)-ਸਰਕਾਰੀ ਪ੍ਰਾਇਮਰੀ (ਈ. ਜੀ.
ਹੰਬੜਾਂ, 10 ਅਗਸਤ (ਮੇਜਰ ਹੰਬੜਾਂ)-ਸਰਕਾਰੀ ਪ੍ਰਾਇਮਰੀ (ਈ.ਜੀ.ਐੱਸ) ਅੱਪਗ੍ਰੇਡ ਸਕੂਲ ਹੰਬੜਾਂ ਵਿਖੇ ਮੁੱਖ ਅਧਿਆਪਕਾ ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਭਜਨ ਕੌਰ ਕਲੇਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲੀ ਵਿਦਿਆਰਥਣਾਂ ਵਿੱਚ ਮਹਿੰਦੀ,ਪੰਜਾਬੀ ਪਹਿਰਾਵਾਂ ਤੇ ਹੋਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਦਿਲਚਸਪ ਮੁਕਾਬਲੇ ਹੋਏ ਅਤੇ ਵਿਦਿਆਰਥਣਾ ਨੇ ਗਿੱਧੇ ’ਚ ਖੂਬ ਧਮਾਲਾ ਪਾਈਆਂ। ਬੇਟੀ ਭਵਕੀਰਤ ਕੌਰ ਕਲੇਰ ਵੱਲੋਂ ਵਿਦਿਆਰਥਣਾ ਨੂੰ ਤੀਆਂ ਦੇ ਤਿਉਹਾਰ ਸਬੰਧੀ ਤਿਆਰੀ ਕਰਵਾਈ ਗਈ ਤੇ ਵਿਦਿਆਰਥਣਾ ਵਲੋਂ ਸੱਭਿਆਚਾਰਕ ਬੋਲੀਆਂ ਪਾਉਂਦੇ ਹੋਏ ਸਕੂਲ ਦੇ ਪਿੜ ’ਚ ਖੂਬ ਰੌਣਕਾਂ ਲਾਈਆਂ। ਮਿਸ ਤੀਜ ਤੇ ਹੋਰ ਮੁਾਕਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਮੁੱਖ ਅਧਿਆਪਕਾ ਮੈਡਮ ਹਰਪ੍ਰੀਤ ਕੌਰ ਤੇ ਹੋਰ ਅਧਿਆਪਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਜਿੱਥੇ ਵਿਦਿਆਰਥੀਆਂ ਨੂੰ ਪਿੰਡਾਂ ’ਚ ਹਰ ਸਾਲ ਸਾਉਣ ਮਹੀਨੇ ਲੱਗਦੀਆਂ ਤੀਆਂ ਦੇ ਪਿਛੋਕੜ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੈਡਮ ਨਰਿੰਦਰਪਾਲ ਕੌਰ, ਮੈਡਮ ਨਕਿਤਾ, ਮੈਡਮ ਭਜਨ ਕੌਰ ਕਲੇਰ, ਆਂਗਣਵਾੜੀ ਵਰਕਰ ਮੈਡਮ ਕਰਮਜੀਤ ਕੌਰ, ਆਂਗਣਵਾੜੀ ਹੈਲਪਰ ਜਸਵਿੰਦਰ ਕੌਰ, ਮਿਡ ਡੇ ਮੀਲ ਵਰਕਰ ਸ਼੍ਰੀਮਤੀ ਅਮਰਜੀਤ ਕੌਰ, ਮਿਡ ਡੇ ਮੀਲ ਵਰਕਰ ਸ਼੍ਰੀਮਤੀ ਬਲਦੇਵ ਕੌਰ, ਕਿਰਨਦੀਪ ਕੌਰ, ਰਣਜੀਤ ਕੌਰ ਕਲੇਰ, ਨੁਸਰਤ ਸਮੇਤ ਸਮੂਹ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।