17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜਾਬ ਦੇ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਨਾ ਤੈਅ- ਮਨਪ੍ਰੀਤ ਇਆਲੀ

ਦੋਰਾਹਾ , 24 ਅਗਸਤ (ਮਨਜੀਤ ਸਿੰਘ ਗਿੱਲ)-ਪੂਰੇ ਪੰਜਾਬ ਦੇ ਵਿੱਚ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਲਹਿਰ ਚੱਲ ਰਹੀ ਹੈ ਪੰਜਾਬ ਦੇ ਹਮਦਰਦ ਲੋਕ ਇਸ ਲਹਿਰ ਨਾਲ ਜੁੜ ਕੇ ਪੰਜਾਬ ਦਾ ਆਉਣ ਵਾਲਾ ਭਵਿੱਖ ਦੇਖ ਰਹੇ ਹਨ, ਕਿਉਂਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਸਾਡੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਕੇਵਲ ਕੁਰਸੀ ਦੇ ਨਾਲ ਸਮਝੌਤਾ ਕੀਤਾ ਹੈ। 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਚ ਪੰਥਕ ਸਰਕਾਰ ਬਣਨਾ ਤੈਅ ਹੈ।

Ad Position 21
No active advertisement
ਮਲੀਪੁਰ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਇਆਲੀ ਤੇ ਹੋਰ। ਤਸਵੀਰ ਗਿੱਲ 18-08-2026
ਦੋਰਾਹਾ , 24 ਅਗਸਤ (ਮਨਜੀਤ ਸਿੰਘ ਗਿੱਲ)-ਪੂਰੇ ਪੰਜਾਬ ਦੇ ਵਿੱਚ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਲਹਿਰ ਚੱਲ ਰਹੀ ਹੈ ਪੰਜਾਬ ਦੇ ਹਮਦਰਦ ਲੋਕ ਇਸ ਲਹਿਰ ਨਾਲ ਜੁੜ ਕੇ ਪੰਜਾਬ ਦਾ ਆਉਣ ਵਾਲਾ ਭਵਿੱਖ ਦੇਖ ਰਹੇ ਹਨ, ਕਿਉਂਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਸਾਡੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਕੇਵਲ ਕੁਰਸੀ ਦੇ ਨਾਲ ਸਮਝੌਤਾ ਕੀਤਾ ਹੈ। 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਚ ਪੰਥਕ ਸਰਕਾਰ ਬਣਨਾ ਤੈਅ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਜੋਨਲ ਇੰਚਾਰਜ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਮਲੀਪੁਰ ਵਿਖੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਵਿਚ ਰੱਖੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਨੇ ਕਿਹਾ ਕਿ ਇਹ ਸਾਡੀ ਹਮੇਸ਼ਾ ਤਰਾਸਦੀ ਰਹੀ ਹੈ ਕਿ ਸਾਨੂੰ ਇੱਕ ਯੋਗ ਲੀਡਰ ਨਹੀਂ ਮਿਲਿਆ ਪੰਜਾਬ ਦੇ ਲੀਡਰ ਕੇਂਦਰ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਵੇਚਦੇ ਰਹੇ ਹਨ, ਇਸ ਕਰਕੇ ਲੋਕਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਰੂਪ ਦੇ ਵਿੱਚ ਆਪਣਾ ਪੰਜਾਬ ਭਵਿੱਖ ਦਾ ਲੀਡਰ ਮਿਲ ਚੁੱਕਿਆ ਹੈ। ਅਸੀਂ ਉਹ ਇੱਕ ਪੁਰਾਣੀ ਰਵਾਇਤਿਕ ਲੀਡਰਸ਼ਿਪ ਕਾਇਮ ਕਰਾਂਗੇ ਜਿਹੜੀ ਪੰਥਕ ਮਾਣ ਮਰਿਆਦਾ ਅਤੇ ਪੰਜਾਬ ਦੇ ਹਿੱਤਾਂ ਤੇ ਡੱਟ ਕੇ ਪਹਿਰਾ ਦੇਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਸਾਡੇ ਵਰਕਰ ਸਾਡੇ ਲਈ ਸਭ ਤੋਂ ਵੱਡੀ ਤਾਕਤ ਹਨ। ਇਹਨਾਂ ਵਰਕਰਾਂ ਨੇ ਹੀ ਪਾਰਟੀ ਨੂੰ ਅੱਜ ਇਸ ਮੁਕਾਮ ਤੇ ਪਹੁੰਚਾਇਆ ਹੈ ਕਿ ਅੱਜ ਅਕਾਲੀ ਦਲ ਵਾਰਸ ਪੰਜਾਬ ਦੀ ਗੱਲ ਹਰ ਘਰ ਵਿਚ ਚੱਲ ਰਹੀ ਹੈ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਵਿਚੋਂ ਆਏ ਲੋਕ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਿਲ ਹੋਏ ਸ਼ਾਮਿਲ ਹੋਣ ਵਾਲਿਆਂ ਦੇ ਪਿੰਡ ਮਲੀਪੁਰ ਦੇ ਮੌਜੂਦਾ ਪੰਚਾਇਤ ਮੈਂਬਰ ਦਾਰਾ ਸਿੰਘ, ਇੰਦਰਜੀਤ ਸਿੰਘ ਖਾਲਸਾ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਬਾਬਾ ਜਸਵੀਰ ਸਿੰਘ ਦੋਰਾਹਾ, ਬੀਬੀ ਰਜਿੰਦਰ ਕੌਰ ਜਸਪਾਲੋਂ, ਜਸਪਾਲ ਸਿੰਘ ਮੈਂਬਰ ਪੰਚਾਇਤ ਰਾਣੋ, ਵਰਿੰਦਰ ਸਿੰਘ, ਕਾਲਾ ਘੁਡਾਣੀ, ਅਮਨਦੀਪ ਸਿੰਘ, ਹੈਰੀ ਮੱਲੀ, ਹਰਭਜਨ ਸਿੰਘ, ਦਇਆ ਸਿੰਘ ਲੋਹਟ, ਬਲਵੰਤ ਸਿੰਘ ਸ਼ਾਮਲ ਹੋਏ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਬਬਲੂ ਲੋਪੋ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਪਰਗਟ ਸਿੰਘ ਰੱਬੋ, ਜੋਗਾ ਸਿੰਘ ਪਾਇਲ, ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਗੁਰਪ੍ਰੀਤ ਸਿੰਘ ਰਾਜਗੜ੍ਹ, ਮੋਹਣ ਸਿੰਘ ਦੋਰਾਹਾ, ਸੁਖੀ ਅੜੈਚਾ, ਲਵਪ੍ਰੀਤ ਸਿੰਘ ਇੱਕੋਲਾਹਾ, ਅਮਨ ਰਾਮਪੁਰ, ਪ੍ਰਭਜੋਤ ਸਿੰਘ ਸੋਢੀ, ਹਰਭਜਨ ਸਿੰਘ ਬੇਗੋਵਾਲ, ਪਰਮਜੀਤ ਸਿੰਘ ਕੌੜੀ, ਜੋਰਾ ਸਿੰਘ ਦੋਰਾਹਾ, ਤਨਵੀਰ ਸਿੰਘ ਕੱਦੋਂ, ਮੋਹਣ ਸਿੰਘ ਪਾਇਲ, ਲੋਕੇਸ਼ ਕੁਮਾਰ, ਨਾਜਰ ਸਿੰਘ ਢਿੱਲੋ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਕਿਰਪਾਲ ਸਿੰਘ ਸਕੂਲ ਨੀਲੋਂ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ਵਿਚ ਮਾਰੀਆਂ ਮਲਾਂ ਅਗਲੀ ਖ਼ਬਰ ਚੋਣ ਸਰਗਰਮੀਆਂ ਨੂੰ ਮੁੱਖ ਰੱਖਦਿਆਂ ਲੱਖਾ ਪਾਇਲ ਵਲੋਂ ਪਿੰਡ ਲਸਾੜਾ ’ਚ ਮੀਟਿੰਗ * ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ...
Ad Position 24