ਡੇਰਾ ਬਾਬਾ ਮਹਿਮੇ ਸ਼ਾਹ ਲੋਪੋਂ ਵਿਖੇ ਰੱਖੜ ਪੁੰਨਿਆ ਮੌਕੇ ਗੁਰਮਤਿ ਸਮਾਗਮ ਕਰਾਇਆ
ਬੀਜਾ, 28 ਅਗਸਤ (ਜੰਟੀ ਮਾਨ)-ਇੱਥੋਂ ਦੇ ਨੇੜਲੇ ਡੇਰਾ ਬਾਬਾ ਮਹਿਮੇ ਸ਼ਾਹ ਲੋਪੋਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੱਖੜੀ ਪੁੰਨਿਆ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮੇਂ ਸਮਾਗਮ ਦੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਗੁਰਮੁਖ ਸਿੰਘ ਨੇ ਦੱਸਿਆ ਕਿ ਰੱਖੜ ਪੁੰਨਿਆ ਮੌਕੇ ਡੇਰਾ ਬਾਬਾ ਮਹਿਮਾ ਸਾਹਿਬ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ ਜਿਸ ਵਿਚ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਹਨ।
ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੁੱਖ ਸੇਵਾਦਾਰ ਗੁਰਮੁਖ ਦਾਸ। ਤਸਵੀਰ : ਜੰਟੀ ਮਾਨ
29-08-2026