29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਾਕਿਯੂ ਏਕਤਾ ਸਿੱਧੂਪੁਰ ਜ਼ਿਲ੍ਹਾ ਲੁਧਿਆਣਾ ਦੀ ਦੋਰਾਹਾ ਵਿਖੇ ਮੀਟਿੰਗ

ਦੋਰਾਹਾ, 28 ਅਗਸਤ (ਮਨਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਲੁਧਿਆਣਾ ਦੀ ਵਿਸ਼ੇਸ਼ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਦੀ ਪ੍ਰਧਾਨਗੀ ਹੇਠ ਲੈਂਡ ਮੋਰਗੇਜ ਬੈਂਕ ਦੋਰਾਹਾ ਅੱਗੇ ਮੋਰਚੇ ਵਿਚ ਹੋਈ। ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਧਰਨਿਆਂ ਵਿਚੋਂ ਨਿਕਲੀ ਹੋਈ ਪਾਰਟੀ ਦੀ ਸਰਕਾਰ ਵਲੋਂ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਅੰਦਰ ਕਿਸਾਨਾਂ ਦੀ ਜ਼ਮੀਨ ਉੱਪਰ ਮੈਲੀ ਅੱਖ ਰੱਖ ਕੇ ਜ਼ਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 29-08-2026
ਦੋਰਾਹਾ, 28 ਅਗਸਤ (ਮਨਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਲੁਧਿਆਣਾ ਦੀ ਵਿਸ਼ੇਸ਼ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਦੀ ਪ੍ਰਧਾਨਗੀ ਹੇਠ ਲੈਂਡ ਮੋਰਗੇਜ ਬੈਂਕ ਦੋਰਾਹਾ ਅੱਗੇ ਮੋਰਚੇ ਵਿਚ ਹੋਈ। ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਧਰਨਿਆਂ ਵਿਚੋਂ ਨਿਕਲੀ ਹੋਈ ਪਾਰਟੀ ਦੀ ਸਰਕਾਰ ਵਲੋਂ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਅੰਦਰ ਕਿਸਾਨਾਂ ਦੀ ਜ਼ਮੀਨ ਉੱਪਰ ਮੈਲੀ ਅੱਖ ਰੱਖ ਕੇ ਜ਼ਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ। ਜਿਸ ਦਾ ਸਬੂਤ ਪੰਜਾਬ ਸਰਕਾਰ ਵਲੋਂ ਪਹਿਲਾਂ ਲੈਂਡ ਮੋਰਗੇਜ ਬੈਂਕ ਤੋਂ ਕਰਜ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਦਿੱਤੇ ਗਏ ਹੁਕਮਾਂ ਅਤੇ ਫੇਰ ਲੈਂਡ ਮੋਰਗੇਜ ਬੈਂਕ ਤੋਂ ਕਰਜ ਲੈਣ ਵਾਲੇ ਕਿਸਾਨਾਂ ਤੋਂ ਲੈ ਗਏ ਖਾਲੀ ਚੈੱਕਾਂ ਨੂੰ ਬੈਂਕਾਂ ਦੇ ਮੈਨੇਜਰਾਂ ਵਲੋਂ ਨਜਾਇਜ਼ ਤੌਰ ‘ਤੇ ਵਰਤ ਕੇ ਕੀਤੀ ਗਈ ਧੋਖਾਧੜੀ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਉਨ੍ਹਾਂ ਭ੍ਰਿਸ਼ਟ ਅਫ਼ਸਰਾਂ ਨੂੰ ਬਚਾਉਣ ਲਈ ਹੀ ਵਰਤੇ ਜਾ ਰਹੇ ਹੱਥਕੰਡਿਆਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਕਿਸੇ ਵੀ ਬੈਂਕ ਤੋਂ ਫ਼ਸਲੀ ਕਰਜ਼ਾ ਲੈਣ ਲਈ ਲਿਮਟ ਬਣਾਉਂਦਾ ਹੈ ਤਾਂ ਫਿਰ ਉਸ ਸਮੇਂ ਬੈਂਕ ਵਲੋਂ ਜਿਨ੍ਹਾਂ ਕਿਸਾਨ ਵਲੋਂ ਕਰਜ਼ ਲਿਆ ਜਾ ਰਿਹਾ ਹੈ। ਉਸ ਤੋਂ ਵੀ ਜ਼ਿਆਦਾ ਕੀਮਤ ਦੀ ਕਿਸਾਨ ਦੀ ਜ਼ਮੀਨ ਬੈਂਕ ਦੇ ਨਾਮ ਆੜ ਰਹਿਣ ਕਰਵਾ ਕੇ ਕਿਸਾਨ ਦੀ ਜ਼ਮੀਨ ਦੀ ਫ਼ਰਦ ਵਿਚ ਆੜ ਰਹਿਣ ਦੀ ਰਜਿਸਟਰੀ ਬੈਂਕ ਦੇ ਨਾਮ ਦਰਜ ਕਰਵਾ ਲਈ ਜਾਂਦੀ ਹੈ। ਇਸ ਲਈ ਜਦੋਂ ਕਿਸਾਨ ਦੀ ਜ਼ਮੀਨ ਦੇ ਕਾਗ਼ਜ਼ਾਤ ਵਿਚ ਬੈਂਕ ਦਾ ਨਾਮ ਦਰਜ ਹੋ ਕੇ ਉਹ ਜ਼ਮੀਨ ਬੈਂਕ ਦੇ ਕੋਲ ਆੜ ਰਹਿਣ ਹੋ ਗਈ। ਫੇਰ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਵੀ ਕਿਸਾਨ ਤੋਂ ਖਾਲੀ ਚੈੱਕ ਲੈ ਕੇ ਬੈਂਕ ਵਲੋਂ ਨਹੀਂ ਰੱਖਿਆ ਜਾ ਸਕਦਾ। ਪ੍ਰੰਤੂ ਮੁੱਖ ਮੰਤਰੀ ਦੀ ਅਗਵਾਈ ਵਾਲੇ ਬੈਂਕ ਵਲੋਂ ਕਿਸਾਨਾਂ ਤੋਂ ਖਾਲੀ ਚੈੱਕ ਲੈ ਕੇ ਰੱਖੇ ਗਏ ਹਨ ਤੇ ਉਨ੍ਹਾਂ ਖਾਲੀ ਚੈੱਕਾਂ ਨੂੰ ਬੈਂਕ ਦੇ ਮੈਨੇਜਰਾਂ ਵਲੋਂ ਗਲਤ ਤਰੀਕੇ ਨਾਲ ਵਰਤਿਆ ਵੀ ਜਾ ਰਿਹਾ ਹੈ, ਜਿਸ ਦੇ ਸਬੂਤ ਜਥੇਬੰਦੀ ਵਲੋਂ ਮੀਟਿੰਗਾਂ ਦੇ ਵਿਚ ਸਰਕਾਰ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਸਰਕਾਰ ਵਲੋਂ ਮੀਟਿੰਗਾਂ ਦੇ ਵਿਚ ਤਾਂ ਇਸ ਗੱਲ ਨੂੰ ਮੰਨਿਆ ਗਿਆ ਹੈ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ। ਪ੍ਰੰਤੂ ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਤੋਂ ਬਾਅਦ ਵੀ ਨਾ ਤਾਂ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਕਰਵਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਰਿਹਾ ਅਤੇ ਨਾ ਹੀ ਹੋਰ ਕਮਰਸ਼ੀਅਲ ਬੈਂਕਾਂ ਦੀ ਤਰਜ਼ ਉੱਪਰ ਓ.ਟੀ.ਐੱਸ. ਸਕੀਮ ਨੂੰ ਲਾਗੂ ਕੀਤਾ ਜਾ ਰਿਹਾ, ਪੰਜਾਬ ਸਰਕਾਰ ਵਲੋਂ ਵਾਰ ਵਾਰ ਕੀਤੀ ਜਾ ਰਹੀ ਇਸ ਵਾਅਦਾ ਖ਼ਿਲਾਫ਼ੀ ਸੀ ਤੋਂ ਬਾਅਦ ਸੰਘਰਸ਼ ਨੂੰ ਤਿੱਖਾ ਕਰਨ ਸੰਬੰਧੀ ਹੀ ਅੱਜ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਜੇਕਰ ਸਰਕਾਰ ਵਲੋਂ ਇਸ ਸਬੰਧੀ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਫਿਰ ਜਥੇਬੰਦੀ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ, ਬਲਰਾਜ ਸਿੰਘ ਰਾਮਪੁਰ, ਸਵਰਨਜੀਤ ਸਿੰਘ ਘੁਲਾਲ, ਮਲਕੀਤ ਸਿੰਘ ਘੁਲਾਲ, ਕਰਮਜੀਤ ਸਿੰਘ ਕੋਟ ਆਗਾ, ਗੁਰਿੰਦਰ ਸਿੰਘ ਜੁੜਾਹਾ, ਅਵਤਾਰ ਸਿੰਘ ਰਾਣਵਾ, ਅਜਮੇਰ ਸਿੰਘ ਰਾਜੋਆਣਾ, ਨਾਹਰ ਸਿੰਘ ਟੂਸੇ, ਭੁਪਿੰਦਰ ਸਿੰਘ ਦੌਲਤਪੁਰ, ਕੁਲਵੰਤ ਸਿੰਘ ਚੋਮੋਂ, ਮਲਕੀਤ ਸਿੰਘ ਪੂਨੀਆ, ਰੰਮੀ ਬਾਜਵਾ, ਗੁਰਮੀਤ ਸਿੰਘ ਕੋਟ, ਸੋਹਣ ਸਿੰਘ ਰੋਸ਼ੀਆਣਾ ਆਦਿ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਆਈ. ਜੀ. ਗੋਇਲ ਅਤੇ ਐੱਸ. ਐੱਸ. ਪੀ. ਡਾ. ਆਹਲੂਵਾਲੀਆ ਨੇ ਸਮਰਾਲਾ ਦੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ ਅਗਲੀ ਖ਼ਬਰ ਦੁਨੀਆ ਲਈ ਸਾਂਝੀਵਾਲਤਾ ਦਾ ਪ੍ਰਤੀਕ ਬਣੇ ਸਿੱਖ-ਮੁਸਲਮਾਨ ਭੈਣ-ਭਰਾ
Ad Position 24