29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਦੇ ਤਿਉਹਾਰ ਦੌਰਾਨ ਅਹਿਮਦਗੜ੍ਹ ਸਦਰ ਥਾਣਾ ਵਲੋਂ ਕੁੱਪ ਕਲਾਂ ਮਲੌਦ ਸੜਕ ‘ਤੇ ਵਾਹਨਾਂ ਦੇ ਚਲਾਨ ਕੱਟੇ ਜਾਣ ਦਾ ਲੋਕਾਂ ਵਿਚ ਭਾਰੀ ਰੋਸ

ਮਲੌਦ, 28 ਅਗਸਤ (ਸਹਾਰਨ ਮਾਜਰਾ)-ਪੁਲਿਸ ਥਾਣਾ ਮੰਡੀ ਅਹਿਮਦਗੜ੍ਹ ਸਦਰ ਵਲੋਂ ਕੁੱਪ ਕਲਾਂ ਤੋਂ ਮਲੌਦ ਸੜਕ ’ਤੇ ਨਾਕੇ ਲਗਾ ਕੇ ਵਾਹਨਾਂ ਦੇ ਕਾਗ਼ਜ਼ ਪੂਰੇ ਨਾ ਹੋਣ ‘ਤੇ ਚਲਾਨ ਕੱਟੇ ਜਾਣ ਤੋਂ ਖ਼ਾਸ ਤੌਰ ‘ਤੇ ਮਲੌਦ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਰੱਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਵੱਡੀ ਗਿਣਤੀ ਵਿਚ ਬੀਬੀਆਂ, ਔਰਤਾਂ, ਲੜਕੀਆਂ ਆਪਣੇ ਭਰਾਵਾਂ ਦੇ ਰੱਖੜੀ ਸਜਾਉਣ ਲਈ ਆ-ਜਾ ਰਹੀਆਂ ਸਨ।

Ad Position 21
No active advertisement
ਅਜੀਤ ਡੈਸਕ 29-08-2026
ਮਲੌਦ, 28 ਅਗਸਤ (ਸਹਾਰਨ ਮਾਜਰਾ)-ਪੁਲਿਸ ਥਾਣਾ ਮੰਡੀ ਅਹਿਮਦਗੜ੍ਹ ਸਦਰ ਵਲੋਂ ਕੁੱਪ ਕਲਾਂ ਤੋਂ ਮਲੌਦ ਸੜਕ ’ਤੇ ਨਾਕੇ ਲਗਾ ਕੇ ਵਾਹਨਾਂ ਦੇ ਕਾਗ਼ਜ਼ ਪੂਰੇ ਨਾ ਹੋਣ ‘ਤੇ ਚਲਾਨ ਕੱਟੇ ਜਾਣ ਤੋਂ ਖ਼ਾਸ ਤੌਰ ‘ਤੇ ਮਲੌਦ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਰੱਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਵੱਡੀ ਗਿਣਤੀ ਵਿਚ ਬੀਬੀਆਂ, ਔਰਤਾਂ, ਲੜਕੀਆਂ ਆਪਣੇ ਭਰਾਵਾਂ ਦੇ ਰੱਖੜੀ ਸਜਾਉਣ ਲਈ ਆ-ਜਾ ਰਹੀਆਂ ਸਨ। ਪ੍ਰੰਤੂ ਮਲੌਦ ਵਾਲੇ ਪਾਸੇ ਨਾਕਾ ਲਗਾ ਕੇ ਖ਼ਾਸ ਤੌਰ ‘ਤੇ ਕਾਰਾਂ ਵਾਲਿਆਂ ਨੂੰ ਰੋਕ ਕੇ ਚਲਾਨ ਕੱਟੇ ਜਾਣ ਦੀਆਂ ਖਬਰਾਂ ਮਿਲੀਆਂ ਹਨ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਰਾਹਗੀਰਾਂ ਨੇ ਦੋਸ਼ ਲਗਾਇਆ ਕਿ ਅੱਜ ਖ਼ਾਸ ਤੌਰ ‘ਤੇ ਤਿਉਹਾਰ ਵਾਲੇ ਦਿਨਾਂ ਵਿਚ ਰਾਹਗੀਰਾਂ ਦੇ ਚਲਾਨ ਕੱਟੇ ਜਾਣ ਨਾਲ ਜਿੱਥੇ ਉਨ੍ਹਾਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾਣ- ਆਣ ਵਿਚ ਦੇਰੀ ਹੋ ਗਈ ਹੈ। ਉੱਥੇ ਹੀ ਉਨ੍ਹਾਂ ਦੇ ਚਾਵਾਂ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ। ਇਸ ਤੋਂ ਇਲਾਵਾ ਰੋਜ਼ਮਰ੍ਹਾ ਫ਼ੈਕਟਰੀਆਂ, ਕਾਰਖ਼ਾਨਿਆਂ, ਸਰਕਾਰੀ ਕੰਮਾਂ ਕਾਜਾਂ, ਸਕੂਲ, ਕਾਲਜਾਂ ਆਦਿ ਵੱਖ ਵੱਖ ਥਾਵਾਂ ਨੂੰ ਆ ਜਾ ਰਹੇ ਰਾਹਗੀਰਾਂ ਨੂੰ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਹਫ਼ਤੇ ਵਿਚ ਦੋ ਤਿੰਨ ਦਿਨ ਇਸ ਸੜਕ ‘ਤੇ ਨਾਕਾ ਲਗਾ ਕੇ ਮਹੀਨਾਵਾਰ ਚਲਾਨਾਂ ਦੀ ਗਿਣਤੀ ਪੂਰੀ ਕੀਤੀ ਜਾ ਰਹੀ ਹੈ ਅਤੇ ਇਉਂ ਜਾਪਦਾ ਹੈ ਕਿ ਇਹ ਨਾਕਾ ਅਹਿਮਦਗੜ੍ਹ ਸਦਰ ਪੁਲਿਸ ਕੇਵਲ ਮਲੌਦ ਇਲਾਕੇ ਦੇ ਲੋਕਾਂ ਦੇ ਚਲਾਨ ਕੱਟਣ ਲਈ ਲਗਾਇਆ ਜਾਂਦਾ ਹੈ। ਜਦੋਂ ਕਿ ਆਪਣੇ ਹੋਰ ਅਧਿਕਾਰ ਖੇਤਰ ਵਿਚ ਨਾਕੇ ਕਿਉਂ ਨਹੀਂ ਲਗਾਏ ਜਾ ਰਹੇ, ਜਿਸ ਦਾ ਰਾਹਗੀਰਾਂ ਵਿਚ ਭਾਰੀ ਰੋਸ ਹੈ। ਮਲੌਦ ਇਲਾਕੇ ਦੇ ਲੋਕਾਂ ਨੇ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਦੇ ਐੱਸ. ਐੱਸ. ਪੀ. ਨੂੰ ਅਪੀਲ ਕੀਤੀ ਹੈ ਕਿ ਮਲੌਦ ਇਲਾਕੇ ਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ 1 ਸਤੰਬਰ ਦੇ ਰੋਸ ਮਾਰਚ ’ਚ ਹੰਬੜਾਂ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਪੁੱਜਣਗੇ- ਸਰਪ੍ਰਸਤ ਗਿੱਲ ਅਗਲੀ ਖ਼ਬਰ ਭਾਕਿਯੂ ਕਾਦੀਆਂ ਬਲਾਕ ਖੰਨਾ ਦੀ ਮੀਟਿੰਗ ਹੋਈ
Ad Position 24