ਸਮਰਾਲਾ ’ਚ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਮਹਾਂ ਪੰਜਾਬ ਬੰਦ ਦੇ ਸੱਦੇ ’ਤੇ ਦਿੱਤਾ ਧਰਨਾ
ਸਮਰਾਲਾ, 28 ਅਗਸਤ (ਗੋਪਾਲ ਸੋਫਤ)-ਅੱਜ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੁਲਾਜ਼ਮ ਫ਼ਰੰਟ ਵਲੋਂ ਦਿੱਤੇ ਮਹਾਂ ਪੰਜਾਬ ਬੰਦ ਦੇ ਸੱਦੇ ‘ਤੇ ਸਰਕਾਰ ਵਲੋਂ ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ ਅਤੇ ਹੋਰ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਵਿਚ ਮੁਕੰਮਲ ਹੜਤਾਲ ਕੀਤੀ ਅਤੇ ਸਥਾਨਕ ਅਨਾਜ ਮੰਡੀ ਵਿਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਤੇ ਪੈਨਸ਼ਨਰ ਜਥੇਬੰਦੀ ਦੇ ਪ੍ਰਧਾਨ ਮੇਘ ਦਾਸ ਜਵੰਦਾ ਨੇ ਕਿਹਾ ਕਿ ਅੱਜ ਹਰ ਵਰਗ ਦੇ ਮੁਲਾਜ਼ਮ ਭਾਵੇਂ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹਨ, ਦਾ ਸ਼ੋਸ਼ਣ ਹੋ ਰਿਹਾ ਹੈ।
ਮ
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਭਾਕਿਯੂ ਕਾਦੀਆਂ ਦੇ ਅਹੁਦੇਦਾਰ ਅਤੇ ਮੈਂਬਰ। ਅਜੀਤ ਤਸਵੀਰ
29-08-2026
ਸਮਰਾਲਾ, 28 ਅਗਸਤ (ਗੋਪਾਲ ਸੋਫਤ)-ਅੱਜ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੁਲਾਜ਼ਮ ਫ਼ਰੰਟ ਵਲੋਂ ਦਿੱਤੇ ਮਹਾਂ ਪੰਜਾਬ ਬੰਦ ਦੇ ਸੱਦੇ ‘ਤੇ ਸਰਕਾਰ ਵਲੋਂ ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ ਅਤੇ ਹੋਰ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਵਿਚ ਮੁਕੰਮਲ ਹੜਤਾਲ ਕੀਤੀ ਅਤੇ ਸਥਾਨਕ ਅਨਾਜ ਮੰਡੀ ਵਿਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਤੇ ਪੈਨਸ਼ਨਰ ਜਥੇਬੰਦੀ ਦੇ ਪ੍ਰਧਾਨ ਮੇਘ ਦਾਸ ਜਵੰਦਾ ਨੇ ਕਿਹਾ ਕਿ ਅੱਜ ਹਰ ਵਰਗ ਦੇ ਮੁਲਾਜ਼ਮ ਭਾਵੇਂ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹਨ, ਦਾ ਸ਼ੋਸ਼ਣ ਹੋ ਰਿਹਾ ਹੈ। ਇਸ ਲਈ ਅੱਜ ਇਕੱਤਰ ਹੋ ਕੇ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਸਰਕਾਰ ਦੀਆਂ ਇਸ ਲੋਕ ਮਾਰੂ ਨੀਤੀਆਂ ਤੋਂ ਔਖਾ ਹੈ ਕਿਉਂਕਿ ਹਾਈਕੋਰਟ ਤੇ ਸੁਪਰੀਮ ਕੋਰਟ ਵਲੋਂ ਮੰਗਾਂ ਪੂਰੀਆਂ ਕੀਤੀਆਂ ਜਾਣ, ਪਰ ਇਹ ਹਠੀ ਸਰਕਾਰ ਅਤੇ ਲਾਰਿਆਂ ਹੱਥੀਂ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਪੈਨਸ਼ਨਰਜ਼ ਜਥੇਬੰਦੀ ਦੇ ਇਸ ਆਗੂ ਨੇ ਦੋਸ਼ ਲਗਾਇਆ ਕਿ ਸਰਕਾਰ ਆਪਣੇ ਅੰਤਿਮ ਸਮੇਂ ਵਿਚ ਮੋਹ ਦੀਆਂ ਰਿਉੜੀਆਂ ਵੰਡ ਕੇ ਵੋਟਾਂ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਮੁਫ਼ਤ ਦੀਆਂ ਰਿਉੜੀਆਂ ਵੰਡ ਕੇ ਵੋਟਾਂ ਖ਼ਰੀਦਣ ਵਾਲਾ ਲਾਅਰਾ ਦੇ ਕੇ ਉਨ੍ਹਾਂ ਨੂੰ ਰਿਸ਼ਵਤ ਦੇ ਕੇ ਇੱਕ ਵੋਟਾਂ ਖ਼ਰੀਦ ਰਹੇ ਹਨ। ਅੱਜ ਹਰ ਇੱਕ ਮਾਂ-ਭੈਣ ਉਹ ਸੋਚਦੀ ਹੈ ਕਿ ਇਨ੍ਹਾਂ ਨਾਲੋਂ ਤਾਂ ਪਿਛਲੇ ਸਮੇਂ ਦੀਆਂ ਸਰਕਾਰਾਂ ਚੰਗੀਆਂ ਸਨ। ਆਗੂ ਨੇ ਸਰਕਾਰ ਨੂੰ ਤੁਰੰਤ ਮੰਗਾਂ ਪ੍ਰਵਾਨ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਪੰਜਾਬ ਹੈ, ਦਿੱਲੀ ਨਹੀਂ। ਜੇਕਰ ਪੰਜਾਬੀ ਕੁਰਸੀ ਦੇ ਵੀ ਸਕਦੇ ਹਨ ਤਾਂ ਕੁਰਸੀ ਖੋਹ ਵੀ ਸਕਦੇ ਹਨ। ਇਸ ਮੌਕੇ ‘ਤੇ ਦਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਡੈਮੋਕਰੇਟ ਟੀਚਰ ਫ਼ਰੰਟ ਨੇ ਕਿਹਾ ਕਿ ਅੱਜ ਅਧਿਆਪਕ ਸਕੂਲਾਂ ਨੂੰ ਪੂਰੀ ਤਰ੍ਹਾਂ ਤਾਲੇ ਲਾ ਕੇ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਆਪਣੇ ਦਫ਼ਤਰ ਛੱਡ ਕੇ ਹੜਤਾਲ ਵਿਚ ਪਹੁੰਚੇ ਹਨ। ਬਾਅਦ ਵਿਚ ਧਰਨਾਕਾਰੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਵੀ ਕੱਢਿਆ।