ਬਲਾਕ ਪ੍ਰਧਾਨ ਦੀਸ਼ਾ ਕੋਟ ਸੇਖੋਂ ਦੀ ਮਿਹਨਤ ਸਦਕਾ ਹਰਪ੍ਰੀਤ ਸਿੰਘ ਆਪ ਛੱਡ ਕੇ ਅਕਾਲੀ ਦਲ ਬਾਦਲ ’ਚ ਸ਼ਾਮਿਲ
ਬੀਜਾ, 28 ਅਗਸਤ (ਅਵਤਾਰ ਸਿੰਘ ਜੰਟੀ ਮਾਨ,ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਖੰਨਾ ਦੇ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆ ਦੇ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਚਕੋਹੀ ਦੇ ਵਸਨੀਕ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ ਹਨ। ਆਮ ਆਦਮੀ ਪਾਰਟੀ ਛੱਡ ਕੇ ਆਏ ਹਰਪ੍ਰੀਤ ਸਿੰਘ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਵਿਖੇਅਕਾਲੀ ਦਲ ਬਾਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਅਕਾਲੀ ਦਲ ਦੇ ਸੀਨੀਅਰ ਨੇਤਾ ਨਵਤੇਜ ਸਿੰਘ ਖੱਟੜਾ ਨੇ ਪਾਰਟੀ ‘ਚ ਸ਼ਾਮਿਲ ਕਰ ਕੇ ਸਵਾਗਤ ਕੀਤਾ ਗਿਆ ਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ।
ਬੀਜਾ, 28 ਅਗਸਤ (ਅਵਤਾਰ ਸਿੰਘ ਜੰਟੀ ਮਾਨ,ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਖੰਨਾ ਦੇ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆ ਦੇ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਚਕੋਹੀ ਦੇ ਵਸਨੀਕ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ ਹਨ।ਆਮ ਆਦਮੀ ਪਾਰਟੀ ਛੱਡ ਕੇ ਆਏ ਹਰਪ੍ਰੀਤ ਸਿੰਘ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਵਿਖੇਅਕਾਲੀ ਦਲ ਬਾਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਅਕਾਲੀ ਦਲ ਦੇ ਸੀਨੀਅਰ ਨੇਤਾ ਨਵਤੇਜ ਸਿੰਘ ਖੱਟੜਾ ਨੇ ਪਾਰਟੀ ‘ਚ ਸ਼ਾਮਿਲ ਕਰ ਕੇ ਸਵਾਗਤ ਕੀਤਾ ਗਿਆ ਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ। ਇਸ ਸਮੇਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਨਵਤੇਜ ਸਿੰਘ ਖੱਟੜਾ ਨੇ ਕਿਹਾ ਕਿ ਪੰਜਾਬ ਵਿਚ ਜਿੱਥੇ ਹਰ ਵਰਗ ਆਪ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਿਨੋ ਦਿਨ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ ਅਤੇ ਵੱਡੀ ਪੱਧਰ ‘ਤੇ ਲੋਕ ਸਮਰਥਨ ਦੇ ਰਹੇ ਹਨ। ਇਸ ਮੌਕੇ ‘ਤੇ ਬਲਜੀਤ ਸਿੰਘ ਭਮੱਦੀ, ਅਮਨਿੰਦਰ ਸਿੰਘ ਜਟਾਣਾ, ਅਜਮੇਰ ਸਿੰਘ ਇਕੋਲਾਹੀ, ਜਸਦੀਪ ਸਿੰਘ ਗਿੱਲ ਜਟਾਣਾ, ਸੁਖਵਿੰਦਰ ਸਿੰਘ ਸੁੱਖਾ, ਗੁਰਮੁਖ ਸਿੰਘ ਮੰਡਿਆਲਾ, ਜੁਝਾਰ ਸਿੰਘ ਭਮੱਦੀ ਆਦਿ ਹਾਜ਼ਰ ਸਨ।