ਕਰੌਦੀਆਂ ’ਚ ਤੀਆਂ ਦਾ ਤਿਉਹਾਰ ਮਨਾਇਆ
ਈਸੜੂ, 28 ਅਗਸਤ (ਬਲਵਿੰਦਰ ਸਿੰਘ)-ਪਿੰਡ ਕਰੌਦੀਆਂ ਵਿਖੇ ਤੀਆਂ ਦਾ ਤਿਉਹਾਰ ਸੁਆਣੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਸੁਪਤਨੀ ਬੀਬੀ ਰਮਨਦੀਪ ਕੌਰ ਗਿਆਸਪੁਰਾ ਨੇ ਕੀਤਾ।
ਈਸੜੂ, 28 ਅਗਸਤ (ਬਲਵਿੰਦਰ ਸਿੰਘ)-ਪਿੰਡ ਕਰੌਦੀਆਂ ਵਿਖੇ ਤੀਆਂ ਦਾ ਤਿਉਹਾਰ ਸੁਆਣੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਸੁਪਤਨੀ ਬੀਬੀ ਰਮਨਦੀਪ ਕੌਰ ਗਿਆਸਪੁਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਵਿਆਹੀਆਂ ਤੇ ਕੁਆਰੀਆਂ ਮੁਟਿਆਰਾਂ ਨੂੰ ਮਿਲਣ ਦਾ ਸਬੱਬ ਪ੍ਰਦਾਨ ਕਰਦਾ ਹੈ ਜੋ ਰਲ ਕੇ ਬੋਲੀਆਂ, ਗਿੱਧਾ ਪਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ। ਇਸ ਮੌਕੇ ਮੁਟਿਆਰਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਲੋਕ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ, ਛੱਜ ਤੋੜਿਆ ਅਤੇ ਪੁਰਾਣੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਮੁਟਿਆਰਾਂ ਵਲੋਂ ਪੰਡਾਲ ਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਹੋਇਆ ਸੀ, ਪੰਡਾਲ ਵਿਚ ਚਰਖਾ, ਮਧਾਣੀ, ਹੱਥੀਂ ਬੁਣਿਆ ਮੰਜਾ, ਪੀੜ੍ਹੀ, ਫੁਲਕਾਰੀਆਂ ਨਾਲ ਸਜਾਇਆ ਹੋਇਆ ਸੀ। ਇਸ ਸਮੇਂ ਨਗਰ ਕੌਂਸਲ ਪਾਇਲ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ, ਚੇਅਰਪਰਸਨ ਕਿਰਨਪ੍ਰੀਤ ਕੌਰ, ਸਰਪੰਚ ਨਰਿੰਦਰ ਕੌਰ ਕਰੌਦੀਆਂ, ਸੁਖਵੀਰ ਕੌਰ ਪੰਚ, ਸੁਖਦੀਪ ਕੌਰ, ਪਰਮਿੰਦਰ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ।