ਸੈਕਰਡ ਹਾਰਟ ਕਾਨਵੈਂਟ ਸਕੂਲ ਮਾਛੀਵਾੜਾ ਸਾਹਿਬ ਵਲੋਂ ਵੰਡਰਲੈਂਡ ਜਲੰਧਰ ਵਿਖੇ ਇੱਕ ਰੋਜ਼ਾ ਪਿਕਨਿਕ
ਮਾਛੀਵਾੜਾ ਸਾਹਿਬ, 30 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸੈਕਰਡ ਹਾਰਟ ਕਾਨਵੈਂਟ ਸਕੂਲ, ਮਾਛੀਵਾੜਾ ਸਾਹਿਬ ਵੱਲੋਂ ਵਿਦਿਆਰਥੀਆਂ ਲਈ ਵੰਡਰਲੈਂਡ, ਜਲੰਧਰ ਵਿਖੇ ਇੱਕ ਰੋਜ਼ਾ ਪਿਕਨਿਕ ਕੀਤੀ ਗਈ। ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ ਅਤੇ ਵੱਖ-ਵੱਖ ਰਾਈਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ।
ਮਾਛੀਵਾੜਾ ਸਾਹਿਬ, 30 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸੈਕਰਡ ਹਾਰਟ ਕਾਨਵੈਂਟ ਸਕੂਲ, ਮਾਛੀਵਾੜਾ ਸਾਹਿਬ ਵੱਲੋਂ ਵਿਦਿਆਰਥੀਆਂ ਲਈ ਵੰਡਰਲੈਂਡ, ਜਲੰਧਰ ਵਿਖੇ ਇੱਕ ਰੋਜ਼ਾ ਪਿਕਨਿਕ ਕੀਤੀ ਗਈ। ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ ਅਤੇ ਵੱਖ-ਵੱਖ ਰਾਈਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੇ ਆਪਣੇ ਦੋਸਤਾਂ ਅਤੇ ਅਧਿਆਪਕਾਂ ਨਾਲ ਖ਼ੁਸ਼ੀ ਭਰੇ ਪਲ ਸਾਂਝੇ ਕੀਤੇ। ਪਿਕਨਿਕ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਨੁਸ਼ਾਸਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸਕੂਲ ਦੀ ਪ੍ਰਿੰਸੀਪਲ ਸਿਸਟਰ ਐਂਸੀ ਜੋਸਫ਼ ਨੇ ਕਿਹਾ ਕਿ ਅਜਿਹੀਆਂ ਵਿੱਦਿਅਕ ਅਤੇ ਮਨੋਰੰਜਕ ਯਾਤਰਾਵਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।