31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੁਕੰਦਪੁਰ ਸਕੂਲ ਖਿਡਾਰੀ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਾ ਜਿੱਤਿਆ

ਡੇਹਲੋਂ, 30 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਜ਼ਿਲ੍ਹਾ ਪੱਧਰੀ ਕੁਸ਼ਤੀਆਂ ਵਿਚ ਗਰੀਕੋ ਰੋਮਨ ਵਿਚ ਸਰਕਾਰੀ ਹਾਈ ਸਕੂਲ ਮੁਕੰਦਪੁਰ ਦੇ ਵਿਦਿਆਰਥੀ ਸਹਿਜਵੀਰ ਸਦਿਉੜਾ ਨੇ ਰਾੜਾ ਸਾਹਿਬ ਜ਼ੋਨ ਵਲੋਂ ਖੇਡਦਿਆਂ ਜ਼ਿਲ੍ਹਾ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਹਿਜਵੀਰ ਨੇ 80 ਕਿੱਲੋ ਭਾਰ ਦੇ ਵਿਚ ਇਹ ਕੁਸ਼ਤੀ ਜਿੱਤ ਕੇ ਜ਼ਿਲ੍ਹੇ ਅੰਦਰ ਸਕੂਲ ਦਾ ਮਾਣ ਵਧਾਇਆ ਹੈ।

Ad Position 21
No active advertisement
ਅਜੀਤ ਡੈਸਕ 31-08-2026
ਡੇਹਲੋਂ, 30 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਜ਼ਿਲ੍ਹਾ ਪੱਧਰੀ ਕੁਸ਼ਤੀਆਂ ਵਿਚ ਗਰੀਕੋ ਰੋਮਨ ਵਿਚ ਸਰਕਾਰੀ ਹਾਈ ਸਕੂਲ ਮੁਕੰਦਪੁਰ ਦੇ ਵਿਦਿਆਰਥੀ ਸਹਿਜਵੀਰ ਸਦਿਉੜਾ ਨੇ ਰਾੜਾ ਸਾਹਿਬ ਜ਼ੋਨ ਵਲੋਂ ਖੇਡਦਿਆਂ ਜ਼ਿਲ੍ਹਾ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਹਿਜਵੀਰ ਨੇ 80 ਕਿੱਲੋ ਭਾਰ ਦੇ ਵਿਚ ਇਹ ਕੁਸ਼ਤੀ ਜਿੱਤ ਕੇ ਜ਼ਿਲ੍ਹੇ ਅੰਦਰ ਸਕੂਲ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਸਹਿਜਵੀਰ ਸਦਿਉੜਾ ਸਰਕਾਰੀ ਹਾਈ ਸਕੂਲ ਮੁਕੰਦਪੁਰ ਦੇ ਮੈਥ ਮਾਸਟਰ ਕ੍ਰਿਸ਼ਨ ਦਾ ਬੇਟਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕ ਕ੍ਰਿਸ਼ਨ ਵਲੋਂ ਜਿੱਥੇ ਆਪਣੇ ਸਪੁੱਤਰ ਨੂੰ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਕੇ ਹੋਰਨਾਂ ਲਈ ਮਿਸਾਲ ਪੈਦਾ ਕੀਤੀ, ਉਸ ਦੇ ਨਾਲ ਹੀ ਇਸ ਜਿੱਤ ਨੇ ਸਰਕਾਰੀ ਸਕੂਲ ਸਮੇਤ ਮਾਪਿਆਂ ਦਾ ਨਾਮ ਵਿਭਾਗ ਅੰਦਰ ਉੱਚਾ ਕੀਤਾ ਹੈ। ਸਮੂਹ ਸਟਾਫ਼ ਮੈਂਬਰਾਂ ਵਲੋਂ ਸਹਿਜਵੀਰ ਅਤੇ ਉਸ ਦੇ ਪਿਤਾ ਕ੍ਰਿਸ਼ਨ ਨੂੰ ਵਧਾਈ ਦਿੰਦਿਆਂ ਸਟੇਟ ਪੱਧਰੀ ਮੁਕਾਬਲਿਆਂ ਵਿਚ ਹੋਰ ਮਿਹਨਤ ਨਾਲ ਕੁਸ਼ਤੀ ਲੜਨ ਲਈ ਪ੍ਰੇਰਿਆ। ਸਕੂਲ ਮੁਖੀ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਰੀਰਕ ਸਿੱਖਿਆ ਅਧਿਆਪਕ ਬਲਜਿੰਦਰ ਸਿੰਘ ਨੂੰ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲਲਹੇੜੀ ਵਿਖੇ ਕੜ੍ਹੀ ਚੌਲਾਂ ਦਾ ਲੰਗਰ ਲਾਇਆ ਅਗਲੀ ਖ਼ਬਰ ਪਾਕਿਸਤਾਨ ਦੇ ਕੋਇਟਾ ’ਚ ਇਤਿਹਾਸਕ ਗੁਰਦੁਆਰਾ ਸਾਹਿਬ ਢਾਹ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਭਾਵਨਾਵਾਂ ਤੇ ਸਿੱਖ ਵਿਰਾਸ...
Ad Position 24