ਬੀ. ਕੇ. ਯੂ. ਪੰਜਾਬ ਦੀ ਮੀਟਿੰਗ ਹੋਈ
ਖੰਨਾ, 30 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਬੀ. ਕੇ.
ਖੰਨਾ, 30 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਬੀ. ਕੇ. ਯੂ. ਪੰਜਾਬ ਦੀ ਮੀਟਿੰਗ ਰੂਪ ਸਿੰਘ ਸਾਬਕਾ ਸਰਪੰਚ ਪਿੰਡ ਬੇਗੋਵਾਲ ਤੇ ਅਗਜੈਟਿਵ ਮੈਂਬਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਥੇਬੰਦੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਸੁੂਬਾ ਸੀ. ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਵਿਚ ਸਰਕਾਰਾਂ ਦੀਆਂ ਕਿਸਾਨਾ, ਮਜਦੂਰਾਂ, ਮੁਲਾਜਮਾਂ ਤੇ ਹਰੇਕ ਵਰਗ ਬਾਰੇ ਘਟੀਆ ਨੀਤੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। 1 ਸਤੰਬਰ ਤੋਂ ਚੰਡੀਗੜ੍ਹ ਅਣਮਿਥੇ ਧਰਨੇ ਸਬੰਧੀ ਗੱਲਬਾਤ ਕੀਤੀ ਗਈ। ਗਰੇਵਾਲ ਨੇ ਚੰਡੀਗੜ੍ਹ ਜਾਣ ਵਾਸਤੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ। ਗਰੇਵਾਲ ਨੇ ਕਿਹਾ ਕਿ ਇਸ ਮੋਰਚੇ ਦਾ ਮੁੱਖ ਮਸਲਾ ਪਾਣੀਆਂ ਦਾ ਮਸਲਾ ਹੈ ਸਰਕਾਰ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79, 82, 80 ਨੂੰ ਰੱਦ ਕਰੋ। ਕਿਸਾਨਾਂ ਤੇ ਕਿਰਤੀਆਂ ਦਾ ਸਮੁੱਚਾ ਕਰਜਾ ਮਾਫ਼ ਕੀਤਾ ਜਾਵੇ ਕਿਉਂ ਕਿ ਇਹ ਕਰਜਾ ਸਰਕਾਰਾਂ ਦੀਆਂ ਗਲਤੀਆਂ ਕਰ ਕੇ ਕਿਸਾਨਾਂ ਸਿਰ ਚੜਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਵਾਮੀਨਾਥਨ ਰਿਪੋਰਟ ਅਨੁਸਾਰ ਫ਼ਸਲਾਂ ਦਾ ਮੁੱਲ ਤੈਅ ਕਰੋ। ਲਂੈਡ ਪੂਲਿੰਗ ਕਾਨੂੰਨ ਰੱਦ ਕੀਤਾ ਜਾਵੇ, ਕਿਸਾਨਾਂ ਦੀ ਬਦਲਵੀ ਫ਼ਸਲ ਗੰਨਾ ਜੋ ਕਿ ਸਰਕਾਰ ਤੇ ਮਿੱਲਾਂ ਵਾਲੇ ਧੱਕੇ ਨਾਲ ਬਿਜਾਉਦੇ ਹਨ ਉਸ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ।ਇਸ ਮੌਕੇ ਰਣਜੀਤ ਸਿੰਘ ਸਾਬਕਾ ਸਰਪੰਚ ਬੇਗੋਵਾਲ, ਬਲਜਿੰਦਰ ਸਿੰਘ ਘੋਨੀ, ਗੁਰਪ੍ਰੀਤ ਸਿੰਘ ਰਾਜੂ, ਜਸਪ੍ਰੀਤ ਸਿੰਘ, ਸੰਤ ਕੁਮਾਰ, ਅਵਤਾਰ ਸਿੰਘ, ਹਰਪਾਲਾ ਸਿੰਘ ਪਾਲਾ, ਸਤਪਾਲ ਸਿੰਘ, ਬਲਜੀਤ ਸਿੰਘ ਅਤੇ ਸਕਿੰਦਰ ਸਿੰਘ ਕੋਟ ਪਨੈਚ ਆਦਿ ਹਾਜ਼ਰ ਸਨ।