06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜੇਲ੍ਹ ਤੋਂ ਰਿਹਾਅ ਹੋ ਕੇ ਪਿੰਡ ਪਰਤੇ ਕਿਸਾਨ ਆਗੂਆਂ ਦਾ ਭਰਵਾਂ ਸਵਾਗਤ

ਮਲੌਦ, 5 ਸਤੰਬਰ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਮਲੌਦ ਦੇ ਸਰਗਰਮ ਕਿਸਾਨ ਆਗੂ ਕੁਲਵੰਤ ਸਿੰਘ ਚੋਮੋ, ਜਗਜੀਤ ਸਿੰਘ ਬਿੱਟੂ ਚੋਮੋ, ਸਤਨਾਮ ਸਿੰਘ ਚੋਮੋਂ, ਸੋਹਣ ਸਿੰਘ ਰੋਸ਼ੀਆਣਾ ਅਤੇ ਗੁਰਮੇਲ ਸਿੰਘ ਰੋਸ਼ੀਆਣਾ 29 ਤਰੀਕ ਤੋਂ ਫਰੀਦਕੋਟ ਜੇਲ੍ਹ ਵਿੱਚ ਬੰਦ ਸਨ, ਜਿਹਨਾ ਦੀ ਬੀਤੇ ਦਿਨ ਰਿਹਾਈ ਹੋਈ, ਜਿੰਨ੍ਹਾਂ ਦਾ ਕਾਫ਼ਲਾ ਪਿੰਡ ਸਿਆੜ੍ਹ, ਰੋਸ਼ੀਆਣਾ ਤੇ ਚੋਮੋ ਵਿਖੇ ਪੁੱਜਣ ਤੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਭਾਰਤੀ ਕਿਸਾਨ ਆਗੂ ਕੁਲਵੰਤ ਸਿੰਘ ਚੋਮੋ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਵਰਗ ਦੀਆ ਜਮੀਨਾ ਖੋਹਣ ਲਈ ਅਤੇ ਸਰਮਾਏਦਾਰਾ ਨੂੰ ਲਾਭ ਪਹੁੰਚਾਉਣ ਲਈ ਮਾੜੇ ਕਾਨੂੰਨ ਬਣਾਏ ਹਨ ਅਤੇ ਅਮਰੀਕਾ ਭਾਰਤ ਸਮਝੋਤਾ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮਲੌਦ, 5 ਸਤੰਬਰ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਮਲੌਦ ਦੇ ਸਰਗਰਮ ਕਿਸਾਨ ਆਗੂ ਕੁਲਵੰਤ ਸਿੰਘ ਚੋਮੋ, ਜਗਜੀਤ ਸਿੰਘ ਬਿੱਟੂ ਚੋਮੋ, ਸਤਨਾਮ ਸਿੰਘ ਚੋਮੋਂ, ਸੋਹਣ ਸਿੰਘ ਰੋਸ਼ੀਆਣਾ ਅਤੇ ਗੁਰਮੇਲ ਸਿੰਘ ਰੋਸ਼ੀਆਣਾ 29 ਤਰੀਕ ਤੋਂ ਫਰੀਦਕੋਟ ਜੇਲ੍ਹ ਵਿੱਚ ਬੰਦ ਸਨ, ਜਿਹਨਾ ਦੀ ਬੀਤੇ ਦਿਨ ਰਿਹਾਈ ਹੋਈ, ਜਿੰਨ੍ਹਾਂ ਦਾ ਕਾਫ਼ਲਾ ਪਿੰਡ ਸਿਆੜ੍ਹ, ਰੋਸ਼ੀਆਣਾ ਤੇ ਚੋਮੋ ਵਿਖੇ ਪੁੱਜਣ ਤੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਭਾਰਤੀ ਕਿਸਾਨ ਆਗੂ ਕੁਲਵੰਤ ਸਿੰਘ ਚੋਮੋ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਵਰਗ ਦੀਆ ਜਮੀਨਾ ਖੋਹਣ ਲਈ ਅਤੇ ਸਰਮਾਏਦਾਰਾ ਨੂੰ ਲਾਭ ਪਹੁੰਚਾਉਣ ਲਈ ਮਾੜੇ ਕਾਨੂੰਨ ਬਣਾਏ ਹਨ ਅਤੇ ਅਮਰੀਕਾ ਭਾਰਤ ਸਮਝੋਤਾ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਵੀ ਮੰਗਾਂ ਨਾ ਮੰਨ ਕੇ ਉਨ੍ਹਾਂ ਨੂੰ ਧੋਖਾ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਖੁਦ ਧਰਨੇ ਵਿੱਚ ਆਕੇ ਯਕੀਨ ਦਿਵਾਇਆ ਕਿ ਸਹਿਕਾਰੀ ਖੇਤੀਬਾੜੀ ਬੈਕਾ ਵਲੋ ਸਕਿਊਰਟੀ ਦੇ ਤੌਰ ’ਤੇ ਲਏ ਗਏ ਚੈਕ ਉਹ ਵਾਪਸ ਕਰਵਾਉਣਗੇ ਪਰ ਹੋਇਆ ਇਸ ਦੇ ਉਲਟ ਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਜੇਲ੍ਹਾਂ ਤੋਂ ਡਰਨ ਵਾਲੇ ਨਹੀਂ ਹਨ। ਸਗੋਂ ਕਿਸਾਨਾਂ ਦੇ ਹੱਕਾਂ ਲਈ ਹਰ ਸੰਘਰਸ਼ ਲਈ ਤਿਆਰ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਸਕਿੰਦਰ ਸਿੰਘ ਬੱਗਾ ਅਤੇ ਬਲਾਕ ਦੇ ਤਮਾਮ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਵਿੰਗ ਘਰ ਨਹੀਂ ਬੈਠੇਗਾ-ਬੀਬੀ ਅੜੈਚਾਂ ਅਤੇ ਕੱਦੋਂ ਅਗਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ
Ad Position 24