ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਵਿੰਗ ਘਰ ਨਹੀਂ ਬੈਠੇਗਾ-ਬੀਬੀ ਅੜੈਚਾਂ ਅਤੇ ਕੱਦੋਂ
ਮਲੌਦ, 5 ਸਤੰਬਰ (ਦਿਲਬਾਗ ਸਿੰਘ ਚਾਪੜਾ)-ਪੰਜਾਬ ਵਿੱਚ ਅਮਨ ਕਾਨੂੰਨ ਦੇ ਰਾਖੇ ਹੀ ਜਦੋਂ ਬਲਾਤਕਾਰੀਆਂ ਨੂੰ ਸਿਆਸੀ ਸ਼ਹਿ ਨਾਲ ਬਚਾਉਣ ਵਿੱਚ ਲੱਗੇ ਹੋਣ ਤਾਂ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਇਸਤਰੀ ਅਕਾਲੀ ਦਲ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ। ਇਹ ਪ੍ਰਗਟਾਵਾ ਇਸਤਰੀ ਅਕਾਲੀ ਦਲ ਹਲਕਾ ਪਾਇਲ ਦੀ ਪ੍ਰਧਾਨ ਬੀਬੀ ਕਮਲਜੀਤ ਕੌਰ ਕੱਦੋਂ ਜਸਪ੍ਰੀਤ ਕੌਰ ਅੜੈਚਾ ਅਤੇ ਨੀਤੂ ਸਿੰਘ ਪਾਇਲ ਨੇ ਬੀਬੀਆਂ ਦੇ ਵੱਡੇ ਜਥੇ ਸਮੇਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਵਿੱਚ ਸ਼ਾਮਿਲ ਹੋਣ ਜਾਣ ਸਮੇਂ ਕੀਤਾ।
ਮ
ਮੀਰੀ ਪੀਰੀ ਖ਼ਾਲਸਾ ਮਾਰਚ ਮੌਕੇ ਪੰਜਾਬ ਨੈਸ਼ਨਲ ਬੈਂਕ ਵਲੋਂ ਲਗਾਇਆ ਲੰਗਰ
06-09-2026
ਮਲੌਦ, 5 ਸਤੰਬਰ (ਦਿਲਬਾਗ ਸਿੰਘ ਚਾਪੜਾ)-ਪੰਜਾਬ ਵਿੱਚ ਅਮਨ ਕਾਨੂੰਨ ਦੇ ਰਾਖੇ ਹੀ ਜਦੋਂ ਬਲਾਤਕਾਰੀਆਂ ਨੂੰ ਸਿਆਸੀ ਸ਼ਹਿ ਨਾਲ ਬਚਾਉਣ ਵਿੱਚ ਲੱਗੇ ਹੋਣ ਤਾਂ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਇਸਤਰੀ ਅਕਾਲੀ ਦਲ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ। ਇਹ ਪ੍ਰਗਟਾਵਾ ਇਸਤਰੀ ਅਕਾਲੀ ਦਲ ਹਲਕਾ ਪਾਇਲ ਦੀ ਪ੍ਰਧਾਨ ਬੀਬੀ ਕਮਲਜੀਤ ਕੌਰ ਕੱਦੋਂ ਜਸਪ੍ਰੀਤ ਕੌਰ ਅੜੈਚਾ ਅਤੇ ਨੀਤੂ ਸਿੰਘ ਪਾਇਲ ਨੇ ਬੀਬੀਆਂ ਦੇ ਵੱਡੇ ਜਥੇ ਸਮੇਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਵਿੱਚ ਸ਼ਾਮਿਲ ਹੋਣ ਜਾਣ ਸਮੇਂ ਕੀਤਾ। ਉਹਨਾਂ ਕਿਹਾ ਇਕ ਪਾਸੇ ਪੰਜਾਬ ਸਰਕਾਰ ਬੀਬੀਆਂ ਨੂੰ ਸਨਮਾਨ ਦੇਣ ਦੇ ਦਮਗਜੇ ਮਾਰਦੀ ਹੈ ਦੂਜੇ ਪਾਸੇ ਲੜਕੀਆਂ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਵਾਲਿਆ ਨੂੰ ਮੁੱਖ ਮੰਤਰੀ ਦਫਤਰ ਦੇ ਕੁਝ ਲੋਕਾਂ ਅਤੇ ਉਹਨਾਂ ਦੇ ਸਬੰਧੀਆ ਵੱਲੋਂ ਕਰੋੜਾਂ ਦੀ ਡੀਲ ਕਰਕੇ ਬਚਾਇਆ ਜਾ ਰਿਹਾ ਹੈ। ਉਕਤ ਆਗੂਆ ਨੇ ਕਿਹਾ ਕਿ ਇੰਨ੍ਹਾਂ ਦੇ ਮੁੱਖ ਮੰਤਰੀ ਪਹਿਲਾ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਦੋਖੀ ਮੰਨੇ ਗਏ ਹਨ, ਜਦੋਕਿ ਇਨਾਂ ਨੂੰ ਹੁਣ ਕੋਈ ਸਵਾਲ ਕਰਨਾ ਚਾਹੁੰਦਾ ਹੈ ਹਾਂ ਤਾ ਉਸ ਉੱਤੇ ਮੋਹਣਜੀਤ ਸਿੰਘ ਸਾਰੋ ਵਾਲਾ ਵਤੀਰਾ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲਣ ਵਾਲੀ ਪੁਲਸ ਕਰਦੀ ਹੈ। ਇਸ ਸਮੇਂ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨ ੀਪੁਰ, ਜੱਥੇ. ਗੁਰਜੀਤ ਸਿੰਘ ਪੰਧੇਰ ਖੇੜੀ, ਪ੍ਰਧਾਨ ਨਿਰਮਲ ਸਿੰਘ, ਬਲਵਿੰਦਰ ਸਿੰਘ ਸਿਆੜ੍ਹ, ਬੇਅੰਤ ਸਿੰਘ, ਹਰਜਿੰਦਰ ਸਿੰਘ, ਬਲਵੰਤ ਸਿੰਘ ਜੰਡਾਲੀ ਤੋਂ ਇਲਾਵਾ ਕਰਮਜੀਤ ਕੌਰ ਕੱਦੋਂ, ਮਨਜੀਤ ਕੌਰ ਪੰਧੇਰ ਖੇੜੀ, ਜਗਜੀਤ ਕੌਰ ਘੁਢਾਣੀ, ਮਨਜਿੰਦਰ ਕੌਰ ਜੰਡਾਲੀ, ਪਰਮਜੀਤ ਕੌਰ ਰਾਮਪੁਰ, ਰਾਣੀ ਕੌਰ ਸਹਾਰਨ ਮਾਜਰਾ, ਹਰਮਿੰਦਰ ਕੌਰ ਸਿਆੜ੍ਹ, ਕਮਲਜੀਤ ਕੌਰ ਪੰਧੇਰ ਖੇੜੀ, ਕਮਲਜੀਤ ਕੌਰ ਪੰਧੇਰ, ਗੁਰਮੇਲ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ ਸਿਆੜ੍ਹ, ਜਸਵੀਰ ਕੌਰ ਪੰਧੇਰ ਖੇੜੀ, ਨਵਦੀਪ ਕੌਰ ਸ਼ਾਹਪੁਰ, ਰਾਜ ਕੌਰ ਆਦਿ ਇਸਤਰੀਆਂ ਹਾਜ਼ਰ ਸਨ।