08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਵਾਰਡ ਨੰ. 5 ’ਚ ਗੰਦੇ ਨਾਲੇ ਨੂੰ ਬੰਦ ਕਰਵਾ ਕੇ ਸੀਵਰੇਜ ਦੀਆਂ ਪਾਈਪਾਂ ਪਵਾਉਣ ਦਾ ਕੰਮ ਕਾਲੀ ਤੇ ਦੀਨੂੰ ਨੇ ਕਰਵਾਇਆ ਸ਼ੁਰੂ

ਸਾਹਨੇਵਾਲ, 7 ਸਤੰਬਰ (ਹਨੀ ਚਾਠਲੀ)-ਨਗਰ ਕੌਂਸਲ ਸਾਹਨੇਵਾਲ ਦੇ ਵਾਰਡ ਨੰ. 5 ਅੰਦਰ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸਾਹਨੇਵਾਲ, 7 ਸਤੰਬਰ (ਹਨੀ ਚਾਠਲੀ)-ਨਗਰ ਕੌਂਸਲ ਸਾਹਨੇਵਾਲ ਦੇ ਵਾਰਡ ਨੰ. 5 ਅੰਦਰ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਾਰਡ ਵਾਸੀਆਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਹੋਇਆ ਵਾਰਡ ਨੰ. 5 ਤੋਂ ਆਪ ਦੇ ਇੰਚਾਰਜ ਧਰਮਿੰਦਰ ਕੁਮਾਰ ਕਾਲੀ ਤੇ ਯੂਥ ਵਿੰਗ ਦੇ ਬਲਾਕ ਕੋਆਰਡੀਨੇਟਰ ਦੀਪਕ ਦੀਨੂੰ ਨੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਕਈ ਥਾਵਾਂ ‘ਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਕਾਲੀ ਤੇ ਦੀਨੂੰ ਨੇ ਦੱਸਿਆ ਕਿ ਵਾਰਡ ਦੇ ਬਹੁਤੇ ਮੁਹੱਲਿਆਂ ਵਿਚ ਗੰਦੇ ਪਾਣੀ ਦੀ ਨਿਕਾਸੀ ਖੁੱਲ੍ਹੇ ਨਾਲਿਆਂ ਰਾਹੀਂ ਹੋ ਰਹੀ ਸੀ। ਕਈ ਵਾਰ ਇਹ ਗੰਦੇ ਨਾਲੇ ਗੰਦ ਨਾਲ ਭਰ ਜਾਣ ਕਾਰਨ ਇੱਥੋਂ ਉੱਠਦੀ ਬਦਬੂ ਜਿੱਥੇ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨ ਕਰਦੀ ਸੀ। ਉੱਥੇ ਆਮ ਨਾਗਰਿਕਾਂ ਨੂੰ ਵੀ ਇਸ ਰਸਤੇ ਰਾਹੀਂ ਲੰਘਣ ਸਮੇਂ ਆਪਣੇ ਨੱਕ ਤੇ ਰੁਮਾਲ ਰੱਖ ਕੇ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਇਨ੍ਹਾਂ ਮੁਹੱਲ ਵਾਸੀਆਂ ਦੀ ਸਮੱਸਿਆ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਨਗਰ ਕੌਂਸਲ ਪ੍ਰਧਾਨ ਪੂਜਾ ਭਾਟੀਆ ਤੇ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਭਾਟੀਆ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਪਹਿਲ ਦੇ ਅਧਾਰ ‘ਤੇ ਸਮੱਸਿਆ ਦਾ ਹੱਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ, ਜਿਸ ਨੂੰ ਦੇਖਦਿਆਂ ਅੱਜ ਗੰਦੇ ਨਾਲੇ ਨੂੰ ਬੰਦ ਕਰਵਾ ਕੇ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਇਸ ਮੌਕੇ ਕਾਲੀ ਤੇ ਦੀਨੂੰ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਪ੍ਰਧਾਨ ਪੂਜਾ ਭਾਟੀਆ ਤੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਭਾਟੀਆ ਦਾ ਜਿਨ੍ਹਾਂ ਨੇ ਵਾਰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਨੇਪਰੇ ਚਾੜ੍ਹਨ ਦਾ ਬੀੜਾ ਚੁੱਕਿਆ। ਇਸ ਮੌਕੇ ਅਜੀਤ ਸਿੰਘ ਰਿਟਾ. ਇੰਸਪੈਕਟਰ ਮਾਰਕੀਟ ਕਮੇਟੀ, ਸ਼ੰਮੀ ਕੁਮਾਰ ਸੀਨੀਅਰ ਆਪ ਆਗੂ, ਲਾਜਪਤ ਰਾਏ ਸੀਨੀਅਰ ਸਿਟੀਜ਼ਨ, ਠੇਕੇਦਾਰ ਰਾਕੇਸ਼ ਕੁਮਾਰ ਦੋਰਾਹਾ, ਲਕਸ਼ੇ ਜੀਤ ਸ਼ਰਮਾ, ਪ੍ਰਿੰਸ ਪਾਠਕ, ਪ੍ਰਦੀਪ ਕੁਮਾਰ, ਦੀਪਾ, ਸੋਨੀ ਹਲਵਾਈ, ਰਮਨ ਕਾਕੂ, ਮਹੇਸ਼ ਕੁਮਾਰ, ਲਵ ਕੁਮਾਰ, ਰਾਜੂ ਠੇਕੇਦਾਰ, ਲਖਵਿੰਦਰ ਸਿੰਘ, ਮਿਸਤਰੀ ਗਣੇਸ਼ ਆਦਿ ਵਾਰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਪੀ. ਖੰਨਾ ਨੇ ਚੰਗੇ ਕੰਮਾਂ ਲਈ ਪੁਲਿਸ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਘੇਲ ਮਾਮਲੇ ’ਚ ਕਾਂਗਰਸ ਲੀਡਰਸ਼ਿਪ ਦਾ ਫ਼ੈਸਲਾ ਦੇਰੀ ਨਾਲ, ਪਰ ਪਾਇਲਟ ਦੀ ਵਾਗਡੋਰ ਸੁਨਹਿਰੀ ਸਵੇਰ-ਪ੍ਰਿਥੀਪੁਰ
Ad Position 24