08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ddd

ਰਾਏਕੋਟ, 7 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਾਤਿਸ਼ਾਹੀ 10ਵੀਂ ਪਿੰਡ ਲੰਮਾ-ਜੱਟਪੁਰਾ ਵਿਖੇ ਪੰਥ ਰਤਨ ਸੰਤ ਅਜਾਇਬ ਸਿੰਘ ਬੋਪਾਰਾਏ ਕਲਾਂ ਵਾਲਿਆਂ ਦੀ 38ਵੀਂ ਬਰਸੀ ਤੇ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਪੰਜੂਆਣਾ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਭਾਵਨਾ ਮਨਾਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 113 ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀਆਂ ਲੜੀਆਂ ਦੇ ਭੋਗ ਪਾਏ ਗਏ।

Ad Position 21
repet_subhas-goyals [Copy P29]
ਬਰਸੀ ਸਮਾਗਮ ਦੌਰਾਨ ਜੱਥਾ ਕੀਰਤਨ ਕਰਦਾ ਹੋਇਆ ਅਤੇ ਸੰਤ ਬਾਬਾ ਬਲਵੀਰ ਸਿੰਘ ਪੰਜੂਆਣਾ ਸਾਹਿਬ ਵਾਲੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰਾਂ: ਬਲਵਿੰਦਰ ਸਿੰਘ ਲਿੱਤਰ 08-09-2026
ਰਾਏਕੋਟ, 7 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਾਤਿਸ਼ਾਹੀ 10ਵੀਂ ਪਿੰਡ ਲੰਮਾ-ਜੱਟਪੁਰਾ ਵਿਖੇ ਪੰਥ ਰਤਨ ਸੰਤ ਅਜਾਇਬ ਸਿੰਘ ਬੋਪਾਰਾਏ ਕਲਾਂ ਵਾਲਿਆਂ ਦੀ 38ਵੀਂ ਬਰਸੀ ਤੇ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਪੰਜੂਆਣਾ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਭਾਵਨਾ ਮਨਾਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 113 ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀਆਂ ਲੜੀਆਂ ਦੇ ਭੋਗ ਪਾਏ ਗਏ। ਉਪਰੰਤ ਸਜਾਏ ਧਾਰਮਿਕ ਦੀਵਾਨ ਦੌਰਾਨ ਸੰਤ ਗਿਆਨੀ ਭੁਪਿੰਦਰ ਸਿੰਘ ਬੋਪਾਰਾਏ ਕਲਾਂ ਵਾਲਿਆਂ ਵਲੋਂ ਜਿਥੇ ਬਰਸੀ ਸਮਾਗਮ ਦੌਰਾਨ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ-ਵਿਚਾਰਾਂ ਕੀਤੀਆਂ, ਉਥੇ ਹੀ ਅਖ਼ੀਰਲੇ ਦਿਨ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਸੰਤ ਬਾਬਾ ਅਜਾਇਬ ਸਿੰਘ ਖ਼ਾਲਸਾ ਜੀ ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ’ਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਲਈ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਭਾਈ ਜਸਮਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਾਵਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਜਥਾ ਦਲ ਬਾਬਾ ਬਿਧੀ ਚੰਦ ਸੁਰ ਸਿੰਘ ਵਾਲਾ, ਭਾਈ ਧਨਜਿੰਦਰ ਸਿੰਘ ਮਾਣੂੰਕੇ, ਮਹੰਤ ਬਾਬਾ ਜਰਨੈਲ ਸਿੰਘ ਅਖਾੜਾ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਕਥਾਵਾਚਕ ਗਿਆਨੀ ਮਨਦੀਪ ਸਿੰਘ ਖੁੱਡਾ ਕਲਾਂ ਰਕਬਾ ਅਤੇ ਬੀਬੀ ਹਰਮੀਤ ਕੌਰ ਬੰਸਾਂ ਕਰਨਾਲ ਵਲੋਂ ਕਥਾ-ਵਿਚਾਰਾਂ ਦੀ ਸ਼ਾਂਝ ਪਾਉਂਦਿਆ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਮਾਗਮ ਦੌਰਾਨ ਸੰਤ ਬਲਵੀਰ ਸਿੰਘ ਪੰਜੂਆਣਾ ਸਾਹਿਬ ਵਾਲਿਆਂ ਵਲੋਂ ਪੁੱਜੇ ਸਮੂਹ ਜਥਿਆਂ, ਹੋਰਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮਾਂ ਦੌਰਾਨ ਸਟੇਜ ਸਕੱਤਰ ਦੀ ਸੇਵਾ ਪਲਵਿੰਦਰ ਸਿੰਘ ਬੋਪਾਰਾਏ ਕਲਾਂ ਤੇ ਜਸਕਰਨ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਗਿਆਨੀ ਸ਼ਿੰਦਰਪਾਲ ਸਿੰਘ ਲਧਾਈ ਕੇ, ਗਿਆਨੀ ਪਰਮਜੀਤ ਸਿੰਘ ਭਰੋਵਾਲ, ਭਾਈ ਗੁਰਦਿਆਲ ਸਿੰਘ ਭਿੰਡਰ ਬਾਬਾ ਦਮਦਮੀ ਟਕਸਾਲ ਲੰਗਰਾਂ ਵਾਲੇ, ਗਿਆਨੀ ਰਣਜੀਤ ਸਿੰਘ, ਭਾਈ ਗੁਰਦੇਵ ਸਿੰਘ ਬੋਪਾਰਾਏ, ਬੀਬੀ ਗੁਰਸ਼ਰਨ ਕੌਰ, ਜਪਸਿਮਰਨ ਕੌਰ, ਹਰਜੋਗ ਕੌਰ, ਬਾਬਾ ਗੁਰਦਿਆਲ ਸਿੰਘ ਭਿੰਡਰ, ਗਿਆਨੀ ਅਵਤਾਰ ਸਿੰਘ ਕਿਸ਼ਨਗੜ੍ਹ ਛੰਨਾਂ, ਗਿਆਨੀ ਗੁਰਮੁੱਖ ਸਿੰਘ ਕਿਸ਼ਨਗੜ੍ਹ ਛੰਨਾਂ, ਸਰਪੰਚ ਪਰਮਜੀਤ ਸਿੰਘ ਲੰਮਾ, ਬਲਵੀਰ ਸਿੰਘ ਢਿੱਲੋਂ, ਨੰਬਰਦਾਰ ਜਰਨੈਲ ਸਿੰਘ, ਭਾਈ ਲਖਵੀਰ ਸਿੰਘ ਬਿੱਟੂ, ਗਿਆਨੀ ਭਾਗ ਸਿੰਘ, ਭਾਈ ਜੋਬਨਪ੍ਰੀਤ ਸਿੰਘ, ਭਾਈ ਸੁੱਖਪ੍ਰੀਤ ਸਿੰਘ, ਪੰਚ ਜਗਦੇਵ ਸਿੰਘ, ਕਾਕਾ ਸਿੰਘ, ਅਨਮੋਲ ਸਿੰਘ, ਨਵਜੋਬਨ ਸਿੰਘ, ਬਾਬਾ ਧੰਨਾ ਸਿੰਘ, ਲਛਮਣ ਸਿੰਘ ਜੱਟਪੁਰਾ, ਬਾਬਾ ਦੀਪਾ ਸਿੰਘ ਰਕਬਾ, ਜਥੇਦਾਰ ਹਰਭਜਨ ਸਿੰਘ ਅੱਬੂਵਾਲ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਵੱਦੀ ਕਲਾਂ ਦਾ ਕ੍ਰਿਕਟ ਟੂਰਨਾਮੈਂਟ ਖੋਖੇਵਾਲ (ਜਲੰਧਰ) ਦੀ ਟੀਮ ਨੇ ਜਿੱਤਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫ਼ਰੰਸ ‘ਆਪ’ ਦੇ ਪਤਨ ਦਾ ਕਾਰਨ ਬਣੇਗੀ-ਸਿੰਮਕ, ਭੈਰੋਮੁੰਨਾ, ਬਾਠ, ਬਾਦਲ
Ad Position 24