07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਵਾਰਿਸ ਪੰਜਾਬ ਦੇ ਆਗੂ ਜਗਦੀਪ ਗਿੱਲ ਗੁਰਦੁਆਰਾ ਰੇਰੂ ਸਾਹਿਬ ਹੋਏ ਨਤਮਸਤਕ

ਸਾਹਨੇਵਾਲ, 7 ਸਤੰਬਰ (ਅਮਰਜੀਤ ਸਿੰਘ ਮੰਗਲੀ)-ਵਾਰਿਸ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਕਾਲਾ ਘਵੱਦੀ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਉਪਰੰਤ ਹਲਕਾ ਸਾਹਨੇਵਾਲ ਅੰਦਰ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ ਕਰਨ ਦਾ ਐਲਾਨ ਕੀਤਾ। ਇਸ ਮੌਕੇ ਰਾਗੀ ਸਿੰਘਾਂ ਵਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਹਰਾ ਨੇ ਗੁਰੂ ਘਰ ਵਲੋਂ ਜਗਦੀਪ ਸਿੰਘ ਗਿੱਲ ਨੂੰ ਸਿਰੋਪਾਓ ਭੇਂਟ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸਾਹਨੇਵਾਲ, 7 ਸਤੰਬਰ (ਅਮਰਜੀਤ ਸਿੰਘ ਮੰਗਲੀ)-ਵਾਰਿਸ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਕਾਲਾ ਘਵੱਦੀ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਉਪਰੰਤ ਹਲਕਾ ਸਾਹਨੇਵਾਲ ਅੰਦਰ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ ਕਰਨ ਦਾ ਐਲਾਨ ਕੀਤਾ। ਇਸ ਮੌਕੇ ਰਾਗੀ ਸਿੰਘਾਂ ਵਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਹਰਾ ਨੇ ਗੁਰੂ ਘਰ ਵਲੋਂ ਜਗਦੀਪ ਸਿੰਘ ਗਿੱਲ ਨੂੰ ਸਿਰੋਪਾਓ ਭੇਂਟ ਕੀਤਾ। ਇਸ ਮੌਕੇ ਜਗਦੀਪ ਸਿੰਘ ਕਾਲਾ ਗਿੱਲ ਨੇ ਕਿਹਾ ਕਿ ਉਹ ਮਰਹੂਮ ਦੀਪ ਸਿੱਧੂ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੋਚ ਨੂੰ ਘਰ ਘਰ ਲੈ ਕੇ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਦੇ ਅੰਦਰ ਇੱਕ ਪੰਜਾਬ ਹਿਤੈਸ਼ੀ ਸੋਚ ਦੀ ਸਰਕਾਰ ਬਣਾ ਕੇ ਪੰਜਾਬ ਦੇ ਅੰਦਰੋਂ ਬੇਰੁਜ਼ਗਾਰੀ, ਨਸ਼ਾ ਬੰਦ ਕੀਤਾ ਜਾ ਸਕੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ। ਇਸ ਮੌਕੇ ਗੁਰਮੀਤ ਸਿੰਘ, ਗੁਰਮੀਤ ਸਿੰਘ ਗੁਰੀ, ਇੰਦਰਪਾਲ ਸਿੰਘ ਪਵਾ, ਕੁਲਦੀਪ ਸਿੰਘ ਪੱਪੀ, ਮਾ. ਮਨਜੀਤ ਸਿੰਘ, ਡਾ. ਦਲਜੀਤ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ, ਦਲਜੀਤ ਸਿੰਘ, ਪ੍ਰਧਾਨ ਜੋਰਾ ਸਿੰਘ, ਇੰਦਰਪਾਲ ਸਿੰਘ ਕਾਲਾ, ਰਾਜਵੀਰ ਸਿੰਘ ਰਾਜੂ, ਪਰਮਜੀਤ ਸਿੰਘ ਪੰਮਾ, ਬਲਜੀਤ ਸਿੰਘ, ਹਰਵਿੰਦਰ ਸਿੰਘ, ਰਾਜਪਾਲ ਸਿੰਘ, ਪਰਮਿੰਦਰ ਸਿੰਘ, ਹਰਮਨ ਸਿੰਘ ਗਿੱਲ, ਰਾਜਪਾਲ ਸਿੰਘ ਰਾਜੂ, ਹਰਨੇਕ ਸਿੰਘ, ਰਾਜ ਸਿੰਘ, ਜਸਵੀਰ ਸਿੰਘ ਸੀਰਾ, ਭਾਈ ਗੁਰਦਿਆਲ ਸਿੰਘ, ਸੰਦੀਪ ਸਿੰਘ ਸੈਂਡੀ, ਗੁਰੀ ਮਾਨ, ਹਨੀ ਹਰਾ, ਹਨੀ ਗਿੱਲ, ਹਰਪ੍ਰੀਤ ਗਰਚਾ, ਕਰਮਜੀਤ ਸਿੰਘ ਸੋਨੂੰ ਸਮੇਤ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਵਲੋਂ ਮਾਡਲ ਟਾਊਨ ਤੇ ਗੁਰੂ ਨਾਨਕ ਨਗਰ ਵਿਖੇ ਲੋਕ ਮਿਲਣੀਆਂ ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਪਿੰਡ ਸਿਆੜ ਦੀਆਂ ਖੇਡਾਂ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Ad Position 24