ਦੋਰਾਹਾ ਰੇਲਵੇ ਸਟੇਸ਼ਨ ਤੋਂ ਲੰਘਦੀਆਂ ਕਰੀਬ 150 ਰੇਲ ਗੱਡੀਆਂ ਵਿਚੋਂ ਸਿਰਫ਼ 6 ਹੀ ਰੁਕਦੀਆਂ
ਦੋਰਾਹਾ, 9 ਸਤੰਬਰ (ਪੱਤਰ ਪ੍ਰੇਰਕ)-ਰੇਲਵੇ ਸਟੇਸ਼ਨ ਦੋਰਾਹਾ ਤੋਂ ਹਰ ਰੋਜ਼ 120 ਯਾਤਰੀ ਰੇਲ ਗੱਡੀਆਂ ਸਮੇਤ ਹੋਰ ਮਾਲ ਗੱਡੀਆਂ ਸਮੇਤ ਕਰੀਬ 150 ਰੇਲ ਗੱਡੀਆਂ ਲੰਘਦੀਆਂ ਹਨ। ਪਰ ਇੱਥੇ ਰੁੱਕਦੀਆਂ ਗੱਡੀਆਂ ਦੀ ਗਿਣਤੀ ਸਿਰਫ਼ 6 ਹੀ ਹੈ।
ਦੋਰਾਹਾ, 9 ਸਤੰਬਰ (ਪੱਤਰ ਪ੍ਰੇਰਕ)-ਰੇਲਵੇ ਸਟੇਸ਼ਨ ਦੋਰਾਹਾ ਤੋਂ ਹਰ ਰੋਜ਼ 120 ਯਾਤਰੀ ਰੇਲ ਗੱਡੀਆਂ ਸਮੇਤ ਹੋਰ ਮਾਲ ਗੱਡੀਆਂ ਸਮੇਤ ਕਰੀਬ 150 ਰੇਲ ਗੱਡੀਆਂ ਲੰਘਦੀਆਂ ਹਨ। ਪਰ ਇੱਥੇ ਰੁੱਕਦੀਆਂ ਗੱਡੀਆਂ ਦੀ ਗਿਣਤੀ ਸਿਰਫ਼ 6 ਹੀ ਹੈ। ਦੋਰਾਹਾ ਸ਼ਹਿਰ ਜਿਸ ਨੂੰ ਕਦੇ ‘ਲੱਕੜ ਮੰਡੀ’ ਦੋਰਾਹਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਦਾ ਰੇਲਵੇ ਸ਼ਟੇਸ਼ਨ, ਰੇਲਵੇ ਵਿਭਾਗ ਲਈ ਕਮਾਈ ਵਿਚ ਜਿਕਯੋਗ ਥਾਂ ਰੱਖਦਾ ਸੀ। ਪਰ ਸਰਕਾਰਾਂ ਦੀ ਅਣਗਹਿਲੀ ਦੇ ਰੇਲਵੇ ਵਿਭਾਗ ਦੀ ਬੇਰੁੱਖੀ ਕਾਰਨ ਅੱਜ ਵਿਰਾਨ ਹੋ ਗਿਆ ਹੈ। ਲੌਕਡਾਉਨ ਤੋਂ ਪਹਿਲਾਂ ਦੋਰਾਹਾ ਵਿਖੇ ਆਉਣ-ਜਾਣ ਵਾਲੀਆਂ 15 ਰੇਲਗੱਡੀਆਂ ਰੁੱਕਦੀਆਂ ਸਨ ਅਤੇ ਹਰ ਮਹੀਨੇ ਕਰੀਬ ਛੇ ਲੱਖ ਰੁਪਏ ਤੋਂ ਵੱਧ ਟਿਕਟਾਂ ਦੀ ਵਿਕਰੀ ਖਿੜ੍ਹਕੀ ਉੱਤੇ ਹੁੰਦੀ ਸੀ। ਜਦੋਂ ਕਿ ਸਥਾਨਕ ਵਾਸੀ ਬਾਹਰੋਂ ਵੀ ਰਿਜਰਵੇਸ਼ਨ ਵੱਖ ਕਰਵਾਉਂਦੇ ਸਨ। ਹੁਣ ਕ੍ਰੋੜਾਂ ਰੁਪਏ ਖਰਚ ਕੇ ਰੇਲਵੇ ਸ਼ਟੇਸ਼ਨ ਦੀ ਦਿੱਖ ਬਦਲੀ ਗਈ ਹੈ। ਦੋਰਾਹਾ ਤੋਂ ਸਵੇਰੇ ਲੁਧਿਆਣਾ ਜਾਣ ਲਈ ਸਿਰਫ਼ ਸਵੇਰੇ 7.38 ਅੰਬਾਲਾ ਅੰਮ੍ਰਿਤਸਰ 11.30 ਅੰਬਾਲਾ ਲੁਧਿਆਣਾ ਤੋਂ ਬਾਹਰ ਸਾਰਾ ਦਿਨ ਕੋਈ ਰੇਲ ਗੱਡੀ ਨਹੀਂ ਜੋ ਲੁਧਿਆਣਾ ਜਾਣ ਲਈ ਰੁੱਕੇ। ਖੰਨਾ ਵੱਲ ਨੂੰ ਜਾਣ ਲਈ ਸਵੇਰੇ 8.30 ਜਲੰਧਰ-ਅੰਬਾਲਾ ਸਿਰਫ਼ ਇੱਕ ਹੀ ਰੇਲ ਗੱਡੀ ਹੈ। ਉਸ ਤੋਂ ਬਾਅਦ ਸ਼ਾਮ 5 ਵਜੇ ਲੁਧਿਆਣਾ-ਅੰਬਾਲਾ, ਸ਼ਾਮ 6 ਵਜੇ ਲੁਧਿਆਣਾ-ਅੰਬਾਲਾ, ਸ਼ਾਮ 7.38 ਤੇ ਛੱਤੀਸਗੜ੍ਹ ਜੋ ਸਿਰਫ ਜਾਣ ਸਮੇਂ ਹੀ ਰੁੱਕਦੀ ਹੈ, ਆਉਂਦੀ ਹੋਈ ਨਹੀਂ ਰੁੱਕਦੀ। ਹੁਣ ਦੋਰਾਹਾ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਨੂੰ ਜਾਣ ਲਈ ਸਿਰਫ ਦੋ ਗੱਡੀਆਂ ਹਨ ਅਤੇ ਖੰਨਾ ਵੱਲ ਨੂੰ ਜਾਣ ਲਈ ਚਾਰ ਗੱਡੀਆਂ ਹਨ। ਕਦੇ ਸਮਾਂ ਸੀ ਤੇ ਇਸ ਦੌਰਾਨ ਸਟੇਸ਼ਨ ਉੱਤੇ ਦਾਦਰ, ਫਲਾਇੰਗ ਐਕਸਪ੍ਰੈਸ (ਸਰਯੂ-ਜਮਨਾ/ਸ਼ਹੀਦ), ਸ਼ਾਨੇ ਪੰਜਾਬ, ਸਿਆਲਦਾ, ਧੰਨਬਾਦ, ਲਾਹੌਰੀ ਪੈਸਿੰਜਰ (ਹਰਿਦੁਆਰ/ਫੁੱਲਾਂ ਵਾਲੀ ਗੱਡੀ), ਹਾਵੜਾ ਡੁਪਲੀਕੇਟ ਐਕਸਪਰੈਸ, ਛੱਤੀਸਗੜ੍ਹ, ਸੁਪਰ (ਅੰਮ੍ਰਿਤਸਰ ਤੋਂ ਦਿੱਲੀ) ਰੇਲ ਗੱਡੀਆਂ ਲਗਾਤਾਰ ਆਉਂਦੀਆਂ ਜਾਂਦੀਆਂ ਰੁੱਕਦੀਆਂ ਸਨ। ਜਿਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਤਾਂ ਬਹੁਤ ਫਾਇਦਾ ਤਾਂ ਸੀ ਸਗੋਂ ਦੋਰਾਹਾ ਤੋਂ ਰੇਲਵੇ ਵਿਭਾਗ ਨੂੰ ਇਨਕਮ ਸੀ। ਪੰਜਾਬ ਚੋਣਾਂ ਵੇਲੇ ਕੇਂਦਰੀ ਖਾਦ ਮੰਤਰੀ ਸ਼੍ਰੀ ਭਗਵੰਤ ਖੁੱਬਾ ਨੂੰ ਮਿਲ ਕੇ ਦੋਰਾਹਾ ਵਿਖੇ ਰੇਲ ਗੱਡੀਆਂ ਨੂੰ ਰੋਕਣ ਸਬੰਧੀ 17 ਫਰਵਰੀ 2022 ਯਾਦ ਪੱਤਰ ਦਿੱਤਾ ਸੀ। ਉਨ੍ਹਾ ਨੇ ਚੋਣ ਮੰਚ ਤੋਂ ਬੋਲਦਿਆਂ ਭਰੋਸਾ ਦਿਵਾਇਆ ਸੀ ਕਿ ਜੋ ਰੇਲ ਗੱਡੀਆਂ ਪਹਿਲਾਂ ਰੁੱਕਦੀਆਂ ਸਨ ਉਨ੍ਹਾਂ ਤੋਂ ਬਿਨਾ ਜੰਮੂ ਤਵੀ ਲਈ ਮਾਲਵਾ ਐਕਸਪ੍ਰੈਸ-12919, 12920, ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈਸ 12459, 12460, ਸੱਚਖੰਡ ਐਕਸਪ੍ਰੈਸ 12715, 12716 ਤਿੰਨ ਰੇਲ ਗੱਡੀਆਂ ਹੋਰ ਵੀ ਰੁੱਕਿਆ ਕਰਨਗੀਆਂ। ਇਸ ਦੇ ਨਾਲ ਹੀ ਰਿਜਰਵੇਸ਼ਨ ਖਿੜ੍ਹਕੀ ਦਾ ਪ੍ਰਬੰਧ ਵੀ ਹੋਵੇਗਾ। ਮੰਤਰੀ ਸਾਹਿਬ ਦੇ ਵਾਅਦੇ ਅਨੁਸਾਰ ਰੇਲ ਗੱਡੀ ਤਾਂ ਕੋਈ ਨਹੀਂ ਰੁੱਕੀ। ਪਰ ਰਿਜਰਵੇਸ਼ਨ ਖਿੜ੍ਹਕੀ ਦੇ ਖੋਲ੍ਹਣ ਲਈ ਆਈ ਇੰਨਕੁਆਰੀ ਟੀਮ, ਵਿਭਾਗ ਦੇ ਅਫਸਰਾਂ ਨੇ ਬਿਨਾਂ ਇੰਨਕੁਆਰੀ ਕੀਤੇ ਹੀ ਵਿਭਾਗ ਦੇ ਦਫ਼ਤਰ ਅੰਬਾਲਾ ਤੋਂ ਹੀ ਮੋੜ ਦਿੱਤੀ। ਨੇੜਲੇ ਪਿੰਡ ਕੋਟਲੀ ਦੇ ਰਵਨੀਤ ਸਿੰਘ ਬਿੱਟੂ ਭਾਵੇਂ ਰਾਜ ਰੇਲ ਮੰਤਰੀ ਰਹੇ, ਪਰ ਉਨ੍ਹਾਂ ਨੇ ਵੀ ਸ਼ਹਿਰ ਵਾਸੀਆਂ ਵੱਲੋਂ ਮੰਗ ਪੱਤਰ ਦੇਣ ਤੇ ਵੀ, ਇਸ ਪਾਸੇ ਧਿਆਨ ਨਹੀਂ ਦਿੱਤਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਇੱਥੇ ਪਹਿਲਾਂ ਦੀ ਤਰਾਂ ਸਾਰੀਆਂ ਗੱਡੀਆਂ ਦਾ ਰੋਕਣਾ ਬਹਾਲ ਕੀਤਾ ਜਾਵੇ।