09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪਰਮਾਤਮਾ ਦੀ ਪ੍ਰਾਪਤੀ ਨਾਮ ਜਪਣ ਨਾਲ ਹੀ ਹੁੰਦੀ ਹੈ - ਸੰਤ ਢੱਕੀ ਵਾਲੇ

ਮਲੌਦ, 9 ਸਤੰਬਰ (ਦਿਲਬਾਗ ਸਿੰਘ ਚਾਪੜਾ)- ਪੁਰਾਤਨ ਰਿਸੀਆ ਮੁਨੀਆਂ ਦੀ ਯਾਦ ਨੂੰ ਤਾਜਾ ਕਰਵਾਉਣ ਵਾਲੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਢੱਕੀ ਸਾਹਿਬ ਵਿੱਚ ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਦੇ ਨਾਲ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਲਈ ਉਸ ਦੀ ਸਾਜੀ ਹੋਈ ਸ੍ਰਿਸਟੀ ਨੂੰ ਪ੍ਰੇਮ ਕਰਨ ਦਾ ਹੀ ਸੁਨੇਹਾ ਦਿਤਾ ਜਾਂਦਾ ਹੈ। ਇਨਸਾਨ ਭਾਵੇ ਹਿੰਦੂ, ਸਿੱਖ, ਬੋਧੀ ਜਾਂ ਮੁਸਲਮਾਨ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮਲੌਦ, 9 ਸਤੰਬਰ (ਦਿਲਬਾਗ ਸਿੰਘ ਚਾਪੜਾ)- ਪੁਰਾਤਨ ਰਿਸੀਆ ਮੁਨੀਆਂ ਦੀ ਯਾਦ ਨੂੰ ਤਾਜਾ ਕਰਵਾਉਣ ਵਾਲੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਢੱਕੀ ਸਾਹਿਬ ਵਿੱਚ ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਦੇ ਨਾਲ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਲਈ ਉਸ ਦੀ ਸਾਜੀ ਹੋਈ ਸ੍ਰਿਸਟੀ ਨੂੰ ਪ੍ਰੇਮ ਕਰਨ ਦਾ ਹੀ ਸੁਨੇਹਾ ਦਿਤਾ ਜਾਂਦਾ ਹੈ। ਇਨਸਾਨ ਭਾਵੇ ਹਿੰਦੂ, ਸਿੱਖ, ਬੋਧੀ ਜਾਂ ਮੁਸਲਮਾਨ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ। ਜਿਸ ਨੇ ਵੀ ਪ੍ਰਮਾਤਮਾ ਨੂੰ ਪਾਇਆਂ ਹੈ ਉਸ ਨੂੰ ਆਪਣੇ ਕਾਰ ਵਿਹਾਰ ਕਰਦਿਆ ਹਰਪਲ ਪ੍ਰਮਾਤਮਾ ਦੀ ਯਾਦ ਵਿਚ ਗੁਜਾਰਨਾ ਪੈਂਦਾ ਹੈ। ਇਹੋਂ ਮਨੁੱਖਾ ਜਨਮ ਦਾ ਅਸਲ ਪ੍ਰਯੋਜਨ ਹੈ। ਜਿਕਰਯੋਗ ਹੈ ਕਿ ਪਿਛਲੇ 40 ਸਾਲ ਤੋਂ ਸੰਤ ਖਾਲਸਾ ਨੇ ਇਸ ਪੁਰਾਤਨ ਜੰਗਲ ਵਿੱਚੋਂ ਸਾਰੇ ਧਰਮਾ ਦਾ ਸਤਿਕਾਰ ਕਰਨ ਦਾ ਸੰਦੇਸ ਦਿੰਦਿਆ ਆਪੋ ਆਪਣੇ ਧਰਮ ਵਿੱਚ ਪਰਪੱਕ ਹੋਣ ਦੀ ਜਾਂਚ ਸਿਖਾਈ ਹੈ। ਰੋਜਾਨਾ ਅੰਮ੍ਰਿਤ ਵੇਲੇ 2 ਵਜੇ ਤੋਂ ਸਿਮਰਨ ਸਾਧਨਾ ਸਮਾਗਮ ਚੱਲ ਰਹੇ ਹਨ। ਜਿਸ ਵਿੱਚ ਨਾਮ ਕੀ ਹੈ। ਕਿਵੇ ਜਪਿਆਂ ਜਾਂਦਾ ਹੈ। ਨਾਮ ਅਤੇ ਨਾਮੀ ਕਿਵੇ ਬ੍ਰਿਛ ਅਤੇ ਬੀਜ ਵਾਂਗ, ਜਲ ਅਤੇ ਤਰੰਗ ਵਾਂਗ ਵੱਖਰੇ ਹੋ ਕੇ ਵੀ ਇਕ ਹਨ ਆਦਿ ਵਿਸਿਆ ਤੇ ਸੰਤ ਖਾਲਸਾ ਜੀ ਵੱਲੋਂ ਕਮਾਏ ਹੋਏ ਅਨੁਭਵੀ ਪ੍ਰਵਚਨਾ ਦੀ ਸਾਂਝ ਪਾਈ ਜਾਂਦੀ ਹੈ । ਭਾਈ ਗੁਰਦੀਪ ਸਿੰਘ ਅਤੇ ਭਾਈ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿਇਥੇ ਵੱਡੀ ਗਿਣਤੀ ਵਿੱਚ ਜੰਗਲੀ ਜੀਵਾਂ ਅਤੇ ਪੰਛੀਆਂ ਨੂੰ ਇਕੱਠੇ ਦਾਣਾ ਪਾਣੀ ਖਾਂਦੇ ਵੇਖਿਆ ਜਾ ਸਕਦਾ ਹੈ । ਸਰਬੱਤ ਦੇ ਭਲੇ ਲਈ ਅਖੰਡ ਜਾਪ ਅਤੇ ਵਿਸਵ ਸਾਂਤੀ ਸਾਲਾਨਾ ਸਮਾਗਮ ਤੋਂ ਇਲਾਵਾ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਦਰੱਖਤ ਲਾਉਣੇ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਸੰਗਤਾਂ ਨੂੰ ਪ੍ਰੇਰਤ ਕੀਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸੁੱਖੀ ਜਲਦੀ ਲੈ ਕੇ ਆ ਰਿਹਾ ਗੀਤ ‘ਸੱਜਣ ਚੰਨ ਵਰਗਾ’ ਅਗਲੀ ਖ਼ਬਰ ਯਾਦੂ ਨੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਨੌਜਵਾਨ ਪੁਨੀਤ ਕੁਮਾਰ ਨੂੰ ਕੀਤਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
Ad Position 24