10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਾਵਰਕਾਮ ਪੈਨਸ਼ਨਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਗ਼ੁੱਸਾ, 13 ਨੂੰ ਬੈਂਸ ਦੇ ਘਿਰਾਓ ਵਿਚ ਸ਼ਾਮਿਲ ਹੋਵਾਂਗੇ-ਸਿਕੰਦਰ ਸਿੰਘ

ਸਮਰਾਲਾ, 10 ਸਤੰਬਰ (ਗੋਪਾਲ ਸੋਫਤ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਵਿੱਛੜ ਗਏ ਪੈਨਸ਼ਨਰ ਸਾਥੀਆਂ ਅਤੇ ਰਿਸ਼ਤੇਦਾਰਾਂ ਪ੍ਰਧਾਨ ਸਿਕੰਦਰ ਸਿੰਘ ਦੀ ਧਰਮ ਪਤਨੀ ਭੈਣ ਗੁਰਮੀਤ ਕੌਰ, ਸਕੱਤਰ ਭਰਪੂਰ ਸਿੰਘ ਸਾਂਢੂ ਦੇ ਨੌਜਵਾਨ ਲੜਕੇ ਸਤਨਾਮ ਸਿੰਘ, ਕੁਲਵੰਤ ਸਿੰਘ ਫੋਰਮੈਨ ਦੇ ਭਰਾ ਭੁਪਿੰਦਰ ਸਿੰਘ, ਜਰਨੈਲ ਸਿੰਘ ਢੰਡੇ ਦੀ ਭੈਣ, ਲਛਮਣ ਸਿੰਘ ਲਾਈਨਮੈਨ ਅਮਰਾਲਾ ਦੇ ਲੜਕੇ, ਬਲਵਿੰਦਰ ਸਿੰਘ ਲਾਈਨਮੈਨ ਸਿੱਧੂਪੁਰ ਕਲਾਂ, ਦਵਿੰਦਰ ਕੁਮਾਰ ਸਿਹਾਲਾ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸਮਰਾਲਾ, 10 ਸਤੰਬਰ (ਗੋਪਾਲ ਸੋਫਤ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਵਿੱਛੜ ਗਏ ਪੈਨਸ਼ਨਰ ਸਾਥੀਆਂ ਅਤੇ ਰਿਸ਼ਤੇਦਾਰਾਂ ਪ੍ਰਧਾਨ ਸਿਕੰਦਰ ਸਿੰਘ ਦੀ ਧਰਮ ਪਤਨੀ ਭੈਣ ਗੁਰਮੀਤ ਕੌਰ, ਸਕੱਤਰ ਭਰਪੂਰ ਸਿੰਘ ਸਾਂਢੂ ਦੇ ਨੌਜਵਾਨ ਲੜਕੇ ਸਤਨਾਮ ਸਿੰਘ, ਕੁਲਵੰਤ ਸਿੰਘ ਫੋਰਮੈਨ ਦੇ ਭਰਾ ਭੁਪਿੰਦਰ ਸਿੰਘ, ਜਰਨੈਲ ਸਿੰਘ ਢੰਡੇ ਦੀ ਭੈਣ, ਲਛਮਣ ਸਿੰਘ ਲਾਈਨਮੈਨ ਅਮਰਾਲਾ ਦੇ ਲੜਕੇ, ਬਲਵਿੰਦਰ ਸਿੰਘ ਲਾਈਨਮੈਨ ਸਿੱਧੂਪੁਰ ਕਲਾਂ, ਦਵਿੰਦਰ ਕੁਮਾਰ ਸਿਹਾਲਾ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਆਏ ਸੰਘਰਸ਼ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਸਮਰਾਲਾ ਸਬ ਡਵੀਜ਼ਨ ਵਿਚ ਲਾਗੂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਕੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਵਲੋਂ 13 ਸਤੰਬਰ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਆਏ ਪ੍ਰੋਗਰਾਮਾਂ ਵਿਚ ਵਿਧਾਇਕਾਂ ਦੇ ਘਿਰਾਓ ਅਤੇ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਮਹਿੰਗਾਈ ਭੱਤੇ ਦੇ ਮਾਮਲੇ ਵਿਚ ਸਿਰਫ਼ ਆਪਣਾ ਟਾਈਮ ਪਾਸ ਕਰਨ ਵਿਚ ਸਮਾਂ ਬਰਬਾਦ ਕਰ ਰਹੀ ਹੈ ਅਤੇ ਮਾਨਯੋਗ ਅਦਾਲਤਾਂ ਦਾ ਵੀ ਸਮਾਂ ਖ਼ਰਾਬ ਕਰ ਰਹੀ ਹੈ। ਜਿਸ ਦਾ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿਚ ਡੀ. ਏ. ਦਾ ਬਕਾਇਆ, 23 ਸਾਲਾ ਸਕੇਲ ਦੇਣਾ, 2.59 ਦਾ ਫ਼ਾਰਮੂਲਾ ਲਾਗੂ ਕਰਨਾ, ਕੈਸ਼ ਲੈਸ ਸਕੀਮ ਚਾਲੂ ਕਰਨੀ, ਬਿਜਲੀ ਵਰਤੋਂ ਵਿਚ ਰਿਆਇਤ ਦੇਣਾ ਆਦਿ ਜਾਇਜ਼ ਮੰਗਾਂ ਨੂੰ ਵੀ ਨਹੀਂ ਸਰਕਾਰ ਲਮਕ ਅਵਸਥਾ ਵਿਚ ਰੱਖ ਕੇ ਆਪਣਾ ਟਾਈਮ ਪਾਸ ਕਰ ਰਹੀ ਹੈ। ਜੇਕਰ ਸਰਕਾਰ ਨੇ ਜਲਦੀ ਹੀ ਇਸ ਸਬੰਧੀ ਕੋਈ ਫ਼ੈਸਲਾ ਨਾ ਕੀਤਾ ਤਾਂ ਪਾਵਰਕਾਮ ਦੇ ਪੈਨਸ਼ਨਰਾਂ ਵਲੋਂ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਅਮਰਜੀਤ ਸਿੰਘ ਮਾਛੀਵਾੜਾ, ਮਹੇਸ਼ ਕੁਮਾਰ ਖਮਾਣੋਂ, ਰਾਕੇਸ਼ ਕੁਮਾਰ ਮਾਛੀਵਾੜਾ, ਰਾਜਿੰਦਰਪਾਲ ਵਡੇਰਾ ਡਿਪਟੀ ਸੀ. ਏ. ਓ., ਜਗਤਾਰ ਸਿੰਘ ਪੈ੍ਰੱਸ ਸਕੱਤਰ, ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਪ੍ਰੇਮ ਸਿੰਘ ਸੀਨੀ. ਮੀਤ ਪ੍ਰਧਾਨ, ਜਸਵੰਤ ਸਿੰਘ ਢੰਡਾ, ਪ੍ਰੇਮ ਚੰਦ ਭਲਾ ਲੋਕ, ਕਿਰਨ ਕਪੂਰ ਏ. ਓ., ਦਰਸ਼ਨ ਸਿੰਘ ਕੁਹਾੜਾ, ਦਰਸ਼ਨ ਸਿੰਘ ਗੜ੍ਹੀ ਵਿੱਤ ਸਕੱਤਰ, ਪ੍ਰੇਮ ਸਿੰਘ ਐੱਸ. ਡੀ. ਓ., ਚਮਕੌਰ ਸਿੰਘ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਇੰਜ. ਭਰਪੂਰ ਸਿੰਘ ਮਾਂਗਟ ਸਕੱਤਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦੇ ਹੋਏ ਨਾਲ ਨਾਲ ਆਪਣੇ ਵਿਚਾਰ ਵੀ ਰੱਖਦੇ ਰਹੇ। ਅਖੀਰ ਵਿਚ ਪ੍ਰਧਾਨ ਸਿਕੰਦਰ ਸਿੰਘ ਵਲੋਂ ਮੀਟਿੰਗ ਵਿਚ ਸ਼ਾਮਲ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੂਥ ਪੱਧਰ ’ਤੇ ਮਜ਼ਬੂਤ ਸੰਗਠਨ ਹੀ ਕਾਂਗਰਸ ਪਾਰਟੀ ਦੀ ਸਭ ਤੋਂ ਵਡੀ ਤਾਕਤ – ਲੱਖਾ ਪਾਇਲ ਅਗਲੀ ਖ਼ਬਰ ਬਾਬਾ ਸਾਹਿਬ ਦੀ ਮੂਰਤੀ ਨਾਲ ਬੇਅਦਬੀ ਬੇਹੱਦ ਨਿੰਦਣਯੋਗ - ਬੇਗਮਪੁਰਾ ਏਕਤਾ ਦਲ
Ad Position 24