ਕਾਰਗਿਲ ਜੰਗ ਦੇ ਮਹਾਨ ਸ਼ਹੀਦ ਸਿਪਾਹੀ ਬਲਵੰਤ ਸਿੰਘ ਬੜੈਚ ਦੀ 28ਵੀਂ ਬਰਸੀ ਤੇ ਸਮਾਗਮ
ਸ਼ਹੀਦ ਬੜੈਚ ਦੀ ਸ਼ਹਾਦਤ ਤੇ ਪਰਿਵਾਰ ਨੂੰ ਹਮੇਸ਼ਾ ਮਾਣ ਰਹੇਗਾ- ਜਸਵੰਤ ਬੜੈਚ/ਸੰਤ ਮਜਾਰੀ
ਮਲੌਦ, 18 ਸਤੰਬਰ (ਸਹਾਰਨ ਮਾਜਰਾ)- ਵਿਰੋਧੀ ਮੁਲਕ ਪਾਕਿਸਤਾਨ ਨਾਲ ਛਿੜੀ 1999 ਦੀ ਲੜਾਈ ਦੌਰਾਨ ਕਾਰਗਿਲ ਵਿਖੇ ਦੇਸ਼ ਦੇ ਦੁਸ਼ਮਣਾਂ ਨਾਲ ਹਿੱਕ ਤਾਣ ਕੇ ਮੂੰਹ ਤੋੜ ਜੁਆਬ ਦਿੰਦਿਆਂ ਸ਼ਹੀਦ ਹੋਣ ਵਾਲੇ ਸਿਪਾਹੀ ਬਲਵੰਤ ਸਿੰਘ ਬੜੈਚ ਦੀ ਸਾਲਾਨਾ 28ਵੀਂ ਬਰਸੀ ਪਰਿਵਾਰ ਵਲੋਂ ਬਹੁਤ ਸਤਿਕਾਰ ਸਹਿਤ ਮਨਾਈ ਗਈ। ਤਿੰਨ ਰੋਜ਼ਾ ਸਮਾਗਮਾਂ ਮੌਕੇ ਸ਼੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ।
ਮਲੌਦ, 18 ਸਤੰਬਰ (ਸਹਾਰਨ ਮਾਜਰਾ)- ਵਿਰੋਧੀ ਮੁਲਕ ਪਾਕਿਸਤਾਨ ਨਾਲ ਛਿੜੀ 1999 ਦੀ ਲੜਾਈ ਦੌਰਾਨ ਕਾਰਗਿਲ ਵਿਖੇ ਦੇਸ਼ ਦੇ ਦੁਸ਼ਮਣਾਂ ਨਾਲ ਹਿੱਕ ਤਾਣ ਕੇ ਮੂੰਹ ਤੋੜ ਜੁਆਬ ਦਿੰਦਿਆਂ ਸ਼ਹੀਦ ਹੋਣ ਵਾਲੇ ਸਿਪਾਹੀ ਬਲਵੰਤ ਸਿੰਘ ਬੜੈਚ ਦੀ ਸਾਲਾਨਾ 28ਵੀਂ ਬਰਸੀ ਪਰਿਵਾਰ ਵਲੋਂ ਬਹੁਤ ਸਤਿਕਾਰ ਸਹਿਤ ਮਨਾਈ ਗਈ। ਤਿੰਨ ਰੋਜ਼ਾ ਸਮਾਗਮਾਂ ਮੌਕੇ ਸ਼੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ। ਪਹਿਲੇ ਦਿਨ ਨਾਨਕਸਰ ਦਰਬਾਰ ਠਾਠ ਡਾਂਗੋ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ, ਭਾਈ ਪਿੰਦਰਪਾਲ ਸਿੰਘ ਦੇਹੜਕਾ, ਸੰਤ ਅਜੀਤ ਸਿੰਘ, ਭਾਈ ਗੁਰਦੀਪ ਸਿੰਘ ਮੂੰਮ, ਦੂਜੇ ਦਿਨ ਪੰਥ ਦੀ ਸਿਰਮੌਰ ਸਖਸ਼ੀਅਤ ਸੰਤ ਬਾਬਾ ਕੁਲਦੀਪ ਸਿੰਘ ਮਜਾਰੀ (ਹੁਸ਼ਿਆਰਪੁਰ) ਵਾਲਿਆਂ ਅਤੇ ਸਮਾਪਤੀ ਸਮੇਂ ਉਦਾਸੀਨ ਸੰਤ ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲਿਆਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਹੀਦੀ ਇਤਿਹਾਸ ਨਾਲ ਜੋੜਿਆ ਗਿਆ। ਜਿਕਰਯੋਗ ਹੈ ਕਿ ਸ਼ਹੀਦ ਬਲਵੰਤ ਸਿੰਘ ਦਾ ਜਨਮ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਤੇ ਪਿਤਾ ਹਰਜਿੰਦਰ ਸਿੰਘ ਦੇ ਗ੍ਰਹਿ ਵਿਖੇ ਮਿਤੀ 03 ਮਈ 1977 ਨੂੰ ਹੋਇਆ। ਸ਼ਹੀਦੀ ਦੇ ਭਰਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਸਵੰਤ ਸਿੰਘ ਬੜੈਚ (ਵਾਧੂ ਚਾਰਜ ਏ.ਡੀ.ਸੀ ਪਠਾਨਕੋਟ) ਨੇ ਕਿਹਾ ਕਿ ਬਲਵੰਤ ਸਿੰਘ ਨੇ ਦੇਸ਼ ਲਈ ਸ਼ਹੀਦੀ ਦੇ ਕੇ ਆਪਣੇ ਮਨ ਦੇ ਵਲਵਲਿਆਂ ਨੂੰ ਸਾਕਾਰ ਕੀਤਾ। ਉਹ 1996 ਵਿਚ ਭਾਰਤੀ ਫ਼ੌਜ ਵਿਚ ਭਰਤੀ ਹੋ ਗਏ। ਉਹ ਹਾਕੀ ਦੇ ਮੰਨੇ ਪ੍ਰਮੰਨੇ ਖਿਡਾਰੀ ਰਹੇ। ਦਿਨ ਰਾਤ ਮਿਹਨਤ ਮਜ਼ਦੂਰੀ ਕਰਦਿਆਂ ਘਰੇਲੂ ਕੰਮ ਕਾਜ ਵਿਚ ਹੱਥ ਵੰਡਾਉਣ ਵਾਲੇ ਬਲਵੰਤ ਸਿੰਘ ਸ਼ਰੀਫ਼ ਤੇ ਦਿਆਨਤਦਾਰ ਨੌਜਵਾਨ ਸਨ। ਮਹਾਨ ਯੋਧੇ ਬਲਵੰਤ ਸਿੰਘ ਬੜੈਚ ਦੇਸ਼ ਦੀ ਰੱਖਿਆ ਤੇ ਆਨ ਸ਼ਾਨ ਕਾਇਮ ਰੱਖਣ ਲਈ ਆਪਣੇ ਸੀਨੇ ਵਿੱਚ 14 ਗੋਲੀਆਂ ਦੇ ਵਾਰ ਸਹਿ ਕੇ 15 ਸਤੰਬਰ 1999 ਨੂੰ ਦੁਸ਼ਮਣਾਂ ਨੂੰ ਚਣੇ ਚਬਾਉਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਜਿਸ ਤੇ ਪੂਰਾ ਦੇਸ਼, ਨਗਰ ਬੜੈਚ ਮਾਣ ਸਨਮਾਨ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਕੈਪਟਨ ਪਰਮਜੀਤ ਸਿੰਘ ਧੂਰਕੋਟ, ਸੂਬੇਦਾਰ ਪਾਲ ਸਿੰਘ ਰਾਏਕੋਟ ਨੇ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਬੜੈਚ ਪਰਿਵਾਰ ਬਹੁਤ ਭਾਗਾਂ ਵਾਲੇ ਹਨ। ਜਿਨ੍ਹਾਂ ਦੇ ਹਿੱਸੇ ਦੇਸ਼ ਕੌਮ ਦੀ ਸੇਵਾ ਆਈ ਹੈ। ਇਸ ਮੌਕੇ ਸ਼ਹੀਦ ਸਿਪਾਹੀ ਸਰਕਾਰੀ ਹਾਈ ਸਕੂਲ ਬੜੈਚ ਦੇ 5ਵੀਂ ਤੋਂ 10ਵੀ ਜਮਾਤ ਤੱਕ ਦੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਜਸਵੰਤ ਸਿੰਘ ਬੜੈਚ ਵਲੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ, ਮਾਤਾ ਅਮਰਜੀਤ ਸਿੰਘ, ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡੀ. ਡੀ. ਪੀ. ਓ ਜਗਤਾਰ ਸਿੰਘ ਸਿੱਧੂ, ਰਘਵੀਰ ਸਿੰਘ ਕਾਲਾ ਬੜੈਚ , ਗੁਰਦੁਆਰਾ ਕਮੇਟੀ ਪ੍ਰਧਾਨ, ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਬੜੈਚ ਤੇ ਸਮੁੱਚੀ ਕਮੇਟੀ, ਡਾ. ਬਲਦੇਵ ਸਿੰਘ ਸਿੱਧੂ, ਅਜੀਤ ਸਿੰਘ ਅਖਾੜਾ, ਬਿੰਦਰ ਮਨੀਲਾ ਪ੍ਰਧਾਨ, ਸੋਨੀ ਬੁਰਜ, ਚਾਚਾ ਕੇਵਲ ਸਿੰਘ, ਲੱਖੀ ਬੜੈਚ, ਅਮਨ ਬੜੈਚ, ਵਿੱਕੀ ਸਹਿਜੜਾ, ਬੱਬੂ ਸਿੰਘ, ਗੋਰਾ ਸਿੰਘ, ਲਾਡੀ ਨੂਰਪੁਰਾ, ਰਿੰਕੂ ਸਿੰਘ, ਮਨਾ ਸਿੰਘ, ਗੱਗੂ ਫ਼ੌਜੀ, ਸ਼ਗਨੀ ਸਿੰਘ, ਬਾਵਾ ਸਿੰਘ, ਬਿੱਟੂ ਜਗੇੜਾ, ਸਮੂਹ ਬੜੈਚ ਪਰਿਵਾਰ, ਗ੍ਰਾਮ ਪੰਚਾਇਤ ਆਦਿ ਸੰਗਤਾਂ ਹਾਜ਼ਰ ਹੋਈਆਂ। ਸਟੇਜੀ ਕਾਰਵਾਈ ਇੰਜ. ਹਰਮਿੰਦਰ ਸਿੰਘ ਵਲੋਂ ਨਿਭਾਈ ਗਈ।