ਨਸ਼ੇ ਰੋਕਣਾ ਹੀ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਮੁੱਖ ਏਜੰਡਾ-ਇਯਾਲੀ
ਮੁੱਲਾਂਪੁਰ-ਦਾਖਾ, 18 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ. ਐੱਲ.
ਮੁੱਲਾਂਪੁਰ-ਦਾਖਾ, 18 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਵਲੋਂ ਆਪਣੇ ਰਾਜਨੀਤਿਕ ਸਫ਼ਰ ’ਚ ਹਲਕਾ ਦਾਖਾ ਦੇ ਵਿਕਾਸ ਦੀ ਕਾਇਆ ਕਲਪ ਤੋਂ ਲੈ ਕੇ ਕਿਸਾਨੀ ਮੁੱਦਿਆਂ ’ਤੇ ਦ੍ਰਿੜ, ਫ਼ਸਲਾਂ ਦੇ ਸਮਰਥਨ ਮੁੱਲ (ਐੱਮ.ਐੱਸ.ਪੀ) ਨੂੰ ਲੈ ਕੇ ਰਾਸ਼ਟਰਪਤੀ ਨੂੰ ਵੋਟ ਦਾ ਬਾਈਕਾਟ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਖਤ ਸਟੈਂਡ ਦਾ ਵੋਟਰ ਅੱਜ ਵੀ ਕਾਇਲ ਹੈ। ‘ਵਾਰਿਸ ਪੰਜਾਬ ਦੇ’ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਉਣ ’ਤੇ ਪੰਜਾਬ ’ਚ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਕੋਲ ਬਿਨਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਜੁੜਨ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ, ਕਿਉਂਕਿ ਨਸ਼ੇ ਦੀ ਦਲਦਲ ’ਚ ਫਸੀ ਜਵਾਨੀ ਨੂੰ ਸੱਤ੍ਹਾਧਾਰੀ ਤੇ ਪਿਛਲੀਆਂ ਸਰਕਾਰਾਂ ਘਟਾਉਣ ਵਿਚ ਨਾਕਾਮ ਰਹੀਆਂ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਰਾਜ ਭਰ ’ਚ ਸਿਆਸੀ ਮੰਚ ’ਤੇ ਜਾ ਕੇ ਇਹੋ ਗੱਲ ਹੋ ਰਹੀ ਹੈ ਕਿ ਦਹਾਕਿਆਂ ਤੋਂ ਗਲੀਆਂ-ਨਾਲੀਆਂ ਬਣਾਉਣ ਤੱਕ ਸੀਮਿਤ ਰਹੀਆਂ ਸਰਕਾਰਾਂ ਨੇ ਨਸ਼ਿਆਂ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ, ਸਗੋਂ ਨਸ਼ਾ ਤਸਕਰਾਂ ਤੋਂ ਨਿੱਜੀ ਲੋੜਾਂ ਪੂਰੀਆਂ ਕਰਵਾਈਆਂ। ਇਯਾਲੀ ਨੇ ਕਿਹਾ ਕਿ ਅੱਜ ਵਧ ਰਿਹਾ ਗੈਂਗਸਟਰਵਾਦ ਨਸ਼ਿਆਂ ਦੀ ਪੈਦਾਇਸ਼ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵਿਕਾਸ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਬਚਾਉਣ ਲਈ ਨਸ਼ਿਆਂ ਦਾ ਖਾਤਮਾ ਕਰਾਂਗੇ, ਨਸ਼ਾ ਰੋਗ ਖਤਮ ਕਰਕੇ ਨੌਕਰੀਆਂ ਦੇਣ ਦਾ ਯਤਨ ਹੋਵੇਗਾ।