ਸਿੱਧੂ ਹਸਪਤਾਲ ਦੋਰਾਹਾ ਵਿਖੇ ਖੰਡੂਏ ਤੇ ਤਾਲੂਏ ਦੇ ਮੁਫਤ ਆਪਰੇਸ਼ਨ ਜਾਰੀ- ਡਾਕਟਰ ਸਿੱਧੂ
ਪੰਜ ਹਜਾਰ ਤੋਂ ਵੱਧ ਕੀਤੇ ਜਾ ਚੁੱਕੇ ਹਨ ਸਫਲ ਆਪਰੇਸ਼ਨ
ਦੋਰਾਹਾ, 23 ਸਤੰਬਰ (ਮਨਜੀਤ ਸਿੰਘ ਗਿੱਲ)- ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਸਮਾਈਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਸਦਕਾ ਸਿੱਧੂ ਹਸਪਤਾਲ ਦੋਰਾਹਾ ਵੱਲੋਂ ਖੰਡੂਏ ਤੇ ਤਾਲੂਏ ਦੇ ਇਲਾਜ ਦਾ ਕਾਰਜ ਆਰੰਭਿਆ ਹੋਇਆ ਹੈ। ਜਿਸ ਦੇ ਅੰਤਰਗਤ ਸਿੱਧੂ ਹਸਪਤਾਲ ਦੋਰਾਹਾ ਵਿਖੇ ਪ੍ਰਸਿੱਧ ਸਰਜਨ ਡਾਕਟਰ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ 5000 ਤੋਂ ਵਧੇਰੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ।
ਸ
ਸਰਜਨ ਡਾਕਟਰ ਗੁਰਦੀਪ ਸਿੰਘ ਸਿੱਧੂ।
24-09-2026
ਦੋਰਾਹਾ, 23 ਸਤੰਬਰ (ਮਨਜੀਤ ਸਿੰਘ ਗਿੱਲ)- ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਸਮਾਈਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਸਦਕਾ ਸਿੱਧੂ ਹਸਪਤਾਲ ਦੋਰਾਹਾ ਵੱਲੋਂ ਖੰਡੂਏ ਤੇ ਤਾਲੂਏ ਦੇ ਇਲਾਜ ਦਾ ਕਾਰਜ ਆਰੰਭਿਆ ਹੋਇਆ ਹੈ। ਜਿਸ ਦੇ ਅੰਤਰਗਤ ਸਿੱਧੂ ਹਸਪਤਾਲ ਦੋਰਾਹਾ ਵਿਖੇ ਪ੍ਰਸਿੱਧ ਸਰਜਨ ਡਾਕਟਰ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ 5000 ਤੋਂ ਵਧੇਰੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਖੰਡੂਏ ਦੇ ਜਮਾਂਦਰੂ ਨੁਕਸ ਤੋਂ ਛੁਟਕਾਰਾ ਦਵਾਉਣ ਲਈ ਸਮਾਈਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਅਨੇਕਾਂ ਲੋਕ ਪਲਾਸਟਿਕ ਸਰਜਰੀ ਦੁਆਰਾ ਇਲਾਜ ਕਰਵਾ ਚੁੱਕੇ ਹਨ। ਜਿਸ ਨਾਲ ਆਪਰੇਸ਼ਨ ਤੋਂ ਬਾਅਦ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਚਿਹਰਿਆਂ ਤੇ ਆਈ ਮੁਸਕਰਾਹਟ ਲੋਕ ਭਲਾਈ ਦੀ ਰਾਹ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਦੱਸਿਆ ਕਿ ਖੰਡੂਏ ਤੋਂ ਪੀੜਤ ਮਰੀਜ਼ ਆਪਣੇ ਆਪ ਨੂੰ ਇਸ ਦੁਨੀਆ ਦਾ ਹਿੱਸਾ ਨਹੀਂ ਮੰਨਦੇ ਤੇ ਇਸ ਕਾਰਨ ਜਨਤਕ ਥਾਵਾਂ ਤੇ ਜਾਣ ਤੋਂ ਕੰਨੀ ਕਤਰਾਉਂਦੇ ਹਨ। ਪਰ ਇਲਾਜ ਤੋਂ ਬਾਅਦ ਖੰਡੂਏ ਦੇ ਮਰੀਜ਼ ਦਾ ਚਿਹਰਾ ਸਧਾਰਨ ਹੋ ਜਾਂਦਾ ਹੈ। ਡਾਕਟਰ ਸਿੱਧੂ ਨੇ ਇਹ ਵੀ ਦੱਸਿਆ ਕਿ ਕਿ ਸਿੱਧੂ ਹਸਪਤਾਲ ਦੋਰਾਹਾ ਵਿਖੇ ਖੰਡੂਏ ਤੇ ਤਾਲੂਏ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਹਨ।