24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪ੍ਰਧਾਨ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਕਾਂਗਰਸੀ ਵਰਕਰਾਂ ਨਾਲ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕੀਤੀ ਮੀਟਿੰਗ

ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾ ਦੇ ਜਵਾਬ ਦੇਣ ਤੋ ਕਦੋ ਤੱਕ ਭੱਜੇਗੀ , ਸਵਾਲਾ ਦੇ ਜਵਾਬ ਤਾਂ ਦੇਣੇ ਹੀ ਪੈਣਗੇ।

Ad Position 21
No active advertisement
ਅਜੀਤ ਡੈਸਕ 25-09-2026
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾ ਦੇ ਜਵਾਬ ਦੇਣ ਤੋ ਕਦੋ ਤੱਕ ਭੱਜੇਗੀ , ਸਵਾਲਾ ਦੇ ਜਵਾਬ ਤਾਂ ਦੇਣੇ ਹੀ ਪੈਣਗੇ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੂੰ ਸਹੀ ਸਮਾਂ ਆਉਣ ’ਤੇ ਜਵਾਬ ਜਰੂਰ ਦਿੱਤਾ ਜਾਵੇਗਾ, ਜਿੰਨ੍ਹਾਂ ਨੇ ਲੋਕਾਂ ਤੇ ਆਪਣੀ ਚੋਧਰ ਬਰਕਰਾਰ ਰੱਖਣ ਲਈ ਝੂਠੇ ਪਰਚੇ ਦਰਜ ਕਰਵਾਏ, ਪਰ ਸ਼ਾਇਦ ਉਹ ਇਹ ਭੁੱਲ ਗਏ ਕਿ ਸਮਾਂ ਕਿਸੇ ਦੇ ਵੀ ਵਸ ਵਿੱਚ ਨਹੀਂ ਹੁੰਦੇ, ਦਿਨ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਭੇਜੇ ਜਾਂਦੇ ਪ੍ਰੋਗਰਾਮ ਤੁਹਾਡੀ ਸਾਰਿਆਂ ਦੀ ਮਿਹਨਤ ਸਦਕਾ ਸਿਰੇ ਚੜ੍ਹਦੇ ਹਨ, ਇਸੇ ਲਈ ਹਰ ਕੰਮ ਬਲਾਕ ਕਾਂਗਰਸ ਮਲੌਦ ਪਹਿਲ ਦੇ ਆਧਾਰ ’ਤੇ ਪੂਰਾ ਕਰਦੀ ਹੈ। ਇਸ ਮੌਕੇ ਕਿ੍ਰਸ਼ਨਦੇਵ ਜੋਗੀਮਾਜਰਾ ਮੰਡਲ ਪ੍ਰਧਾਨ, ਤਰਸੇਮ ਸਿੰਘ ਛੇਮਾ, ਮਾਸਟਰ ਜਗਰੂਪ ਸਿੰਘ, ਦਰਸ਼ਨ ਸਿੰਘ ਸੈਕਟਰੀ, ਮੁਲੀਮ ਸਿੰਘ, ਪਾਲ ਸਿੰਘ ਪੰਚ, ਭਿੰਦਰ ਸਿੰਘ ਪੰਚ, ਜੰਗ ਸਿੰਘ, ਅੰਗਰੇਜ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਿੱਟੇ ਨੂੰ ਵੀ ਕੋਰੋਨਾ ਮਹਾਮਾਰੀ ਵਾਂਗ ਲੋਕ ਲਹਿਰ ਰਾਹੀਂ ਰੋਕਿਆ ਜਾ ਸਕਦਾ, ਪਰਚਿਆਂ ਨਾਲ ਨਹੀਂ- ਜਥੇਦਾਰ ਜੁਲਮਗੜ ਅਗਲੀ ਖ਼ਬਰ ਸ਼੍ਰੋ:ਅ:ਦਲ (ਬ) ਦੀ ਛਪਾਰ ਕਾਨਫ਼ਰੰਸ ਨੂੰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ-ਦਿਓਲ
Ad Position 24