24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਚਿੱਟੇ ਨੂੰ ਵੀ ਕੋਰੋਨਾ ਮਹਾਮਾਰੀ ਵਾਂਗ ਲੋਕ ਲਹਿਰ ਰਾਹੀਂ ਰੋਕਿਆ ਜਾ ਸਕਦਾ, ਪਰਚਿਆਂ ਨਾਲ ਨਹੀਂ- ਜਥੇਦਾਰ ਜੁਲਮਗੜ

ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)-ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਉਪ ਚੇਅਰਮੈਨ ਤੇ ਜੱਟ ਮਹਾ ਸਭਾ ਦੇ ਹਲਕਾ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਜੁਲਮਗੜ ਨੇ ਕਿਹਾ ਕਿ ਪੰਜਾਬ ਵਿਚ ਆਏ ਦਿਨ ਨੌਜਵਾਨਾਂ ਵਿਚ ਵੱਧ ਰਹੇ ਚਿੱਟੇ ਦੇ ਵਰਤਾਰੇ ਨੂੰ ਰੋਕਣ ਲਈ ਪਰਚਿਆ ਦੀ ਨੀਤੀ ਛੱਡ ਕੇ ਉਹਨਾਂ ਚਿੱਟਾ ਪੀੜਤਾਂ ਨੂੰ ਇਲਾਜ ਦੀ ਜਰੂਰਤ ਹੈ। ਇਸ ਵਿਚ ਸਰਕਾਰਾਂ, ਸਮਾਜਸੇਵੀ ਜਥੇਬੰਦੀਆਂ ਅਤੇ ਧਾਰਮਿਕ ਅਸਥਾਨਾਂ ਦੇ ਮੁਖੀਆਂ ਨਾਲ ਮਿਲ ਕਿ ਲੋਕ ਲਹਿਰ ਸ਼ੁਰੂ ਕੀਤੀ ਜਾਵੇ।

Ad Position 21
No active advertisement
ਅਜੀਤ ਡੈਸਕ 25-09-2026
ਮਲੌਦ, 24 ਸਤੰਬਰ (ਦਿਲਬਾਗ ਸਿੰਘ ਚਾਪੜਾ)-ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਉਪ ਚੇਅਰਮੈਨ ਤੇ ਜੱਟ ਮਹਾ ਸਭਾ ਦੇ ਹਲਕਾ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਜੁਲਮਗੜ ਨੇ ਕਿਹਾ ਕਿ ਪੰਜਾਬ ਵਿਚ ਆਏ ਦਿਨ ਨੌਜਵਾਨਾਂ ਵਿਚ ਵੱਧ ਰਹੇ ਚਿੱਟੇ ਦੇ ਵਰਤਾਰੇ ਨੂੰ ਰੋਕਣ ਲਈ ਪਰਚਿਆ ਦੀ ਨੀਤੀ ਛੱਡ ਕੇ ਉਹਨਾਂ ਚਿੱਟਾ ਪੀੜਤਾਂ ਨੂੰ ਇਲਾਜ ਦੀ ਜਰੂਰਤ ਹੈ। ਇਸ ਵਿਚ ਸਰਕਾਰਾਂ, ਸਮਾਜਸੇਵੀ ਜਥੇਬੰਦੀਆਂ ਅਤੇ ਧਾਰਮਿਕ ਅਸਥਾਨਾਂ ਦੇ ਮੁਖੀਆਂ ਨਾਲ ਮਿਲ ਕਿ ਲੋਕ ਲਹਿਰ ਸ਼ੁਰੂ ਕੀਤੀ ਜਾਵੇ। ਜੇਕਰ ਹਰ ਹਲਕੇ ਦਾ ਵਿਧਾਇਕ, ਪੰਚਾਇਤ ਅਤੇ ਪੁਲਿਸ ਅਫਸਰ ਅਤੇ ਧਾਰਮਿਕ ਆਗੂ ਇੱਕਲੇ ਇਕੱਲੇ ਪਿੰਡ ਵਿਚ ਆ ਕਿ ਚਿੱਟਾ ਵਰਤਣ ਵਾਲਿਆਂ ਨੂੰ ਇੱਕ ਥਾਂ ਇੱਕਠੇ ਕਰਕੇ ਪਹਿਲਾ ਵਿਸ਼ਵਾਸ਼ ਦਿਵਾਉਣ ਕਿ ਤੁਹਾਡਾ ਇਲਾਜ ਘੱਟ ਖਰਚੇ ਤੇ ਕਰਵਾ ਦਿਆਂਗੇ ਤੁਸੀਂ ਉਸ ਮੁੱਖ ਚਿੱਟੇ ਦੇ ਸਪਲਾਇਰ ਦੀ ਜਾਣਕਾਰੀ ਦੱਸੋ। ਇਸੇ ਤਰਾਂ ਇੱਕ ਪਿੰਡ ਤੋਂ ਹਲਕੇ ਅਤੇ ਹਰ ਜਿਲੇ੍ ਵਿਚ ਇਹ ਲੋਕ ਲਹਿਰ ਸ਼ੁਰੂ ਕੀਤੀ ਜਾਵੇ। ਉਹਨਾਂ ਮੁੱਖ ਸਪਲਾਇਰਾਂ ਉੱਪਰ ਇਕੱਠੀ ਕਾਰਵਾਈ ਕਰਕੇ ਜੇਲ੍ਹਾਂ ਵਿਚ ਸੁਟਿਆ ਜਾਵੇ, ਜਿਸ ਨਾਲ ਸਪਲਾਈ ਅਤੇ ਡਿਮਾਡ ਦੋਵੇਂ ਬੰਦ ਹੋ ਜਾਣਗੀਆਂ ਅਤੇ ਪੁਲਿਸ ਨੂੰ ਵੀ ਸੁੱਖ ਦਾ ਸਾਹ ਮਿਲ ਜਾਵੇਗਾ,। ਜਥੇਦਾਰ ਜੁਲਮਗੜ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਲੋਕ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਕੀਲਾਂ ਨੂੰ ਥਾਣਿਆਂ ’ਚ ਬਣਦਾ ਮਾਣ-ਸਨਮਾਨ ਮਿਲੇ, ਕਿਸੇ ਖਾਸ ਵਕੀਲ ’ਤੇ ਕੇਸ ਲੜਨ ਲਈ ਦਬਾਅ ਨਾ ਪਾਇਆ ਜਾਵੇ-ਪ੍ਰਧਾਨ ਜਗਜੀ... ਅਗਲੀ ਖ਼ਬਰ ਪ੍ਰਧਾਨ ਗਿੱਲ ਬੇਰ ਕਲਾਂ ਨੇ ਪਿੰਡ ਕੂਹਲੀ ਖੁਰਦ ਵਿਖੇ ਕਾਂਗਰਸੀ ਵਰਕਰਾਂ ਨਾਲ ਪੰਨਾ ਪਰਮੁੱਖ ਲਗਾਉਣ ਨੂੰ ਲੈ ਕੇ ਕੀਤੀ ਮੀਟ...
Ad Position 24