24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਣੇਪਾ ਮਾਮਲੇ ਵਿਚ ਕਥਿਤ ਲਾਪ੍ਰਵਾਹੀ ਦੇ ਦੋਸ਼ਾਂ ਦੀ ਤਿੰਨ ਡਾਕਟਰਾਂ ਦਾ ਬੋਰਡ ਕਰੇਗਾ ਜਾਂਚ, ਪਰਿਵਾਰ ਦੇ ਬਿਆਨ ਦਰਜ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਔਰਤ ਗਾਰਗੀ ਸਾਹਨੀ ਦੀ ਹਾਲਤ ਵਿਗੜਨ ਦੀ ਸ਼ਿਕਾਇਤ ਸਿਹਤ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਲੁਧਿਆਣਾ ਡਾ.

Ad Position 21
No active advertisement
ਅਜੀਤ ਡੈਸਕ 25-09-2026
ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਔਰਤ ਗਾਰਗੀ ਸਾਹਨੀ ਦੀ ਹਾਲਤ ਵਿਗੜਨ ਦੀ ਸ਼ਿਕਾਇਤ ਸਿਹਤ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਨਿਰਦੇਸ਼ਾਂ ’ਤੇ ਖੰਨਾ ਸਿਵਲ ਹਸਪਤਾਲ ਦੇ ਐਸ. ਐਮ. ਓ ਡਾ. ਮਨਿੰਦਰ ਸਿੰਘ ਭਸੀਨ ਨੇ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾਇਆ ਹੈ। ਬੋਰਡ ਨੇ ਮਰੀਜ ਦੇ ਭਰਾ ਮਯੰਕ ਸਾਹਨੀ ਅਤੇ ਸ਼ਿਕਾਇਤਕਰਤਾ ਦੀ ਰਿਸ਼ਤੇਦਾਰ ਰਮਨਜੋਤ ਕੌਰ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਇਸ ਤੋਂ ਇਲਾਵਾ ਗਾਰਗੀ ਦੇ ਲੁਧਿਆਣਾ ਸਥਿਤ ਨਿੱਜੀ ਹਸਪਤਾਲ ਦੇ ਇਲਾਜ ਨਾਲ ਸਬੰਧਤ ਮੈਡੀਕਲ ਰਿਕਾਰਡ ਵੀ ਜਾਂਚ ਲਈ ਮੰਗਵਾਇਆ ਗਿਆ ਹੈ। ਜਾਂਚ ਬੋਰਡ ਵਿੱਚ ਸਰਜਨ ਡਾ. ਜਨਪ੍ਰੀਤ ਸਿੰਘ, ਡਾ. ਸ਼ਾਈਨੀ ਅਗਰਵਾਲ ਅਤੇ ਜਨਾਨਾ ਰੋਗ ਮਾਹਿਰ ਡਾ. ਜੈਨਥ ਗੋਇਲ ਸੂਦ ਨੂੰ ਸ਼ਾਮਲ ਕੀਤਾ ਗਿਆ ਹੈ। ਪਰਿਵਾਰ ਵੱਲੋਂ ਜਾਂਚ ਟੀਮ ਦੇ ਸਾਹਮਣੇ ਦੋਸ਼ ਲਗਾਇਆ ਗਿਆ ਕਿ ਜਣੇਪੇ ਅਤੇ ਆਪ੍ਰੇਸ਼ਨ ਤੋਂ ਬਾਅਦ ਗਾਰਗੀ ਦੀ ਸਹੀ ਢੰਗ ਨਾਲ ਨਿਗਰਾਨੀ ਨਹੀਂ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਔਰਤ ਦੀ ਹਾਲਤ ਵਿਗੜਦੀ ਗਈ, ਪਰ ਸਮੇਂ ਸਿਰ ਲੋੜੀਂਦਾ ਇਲਾਜ ਨਹੀਂ ਮਿਲਿਆ। ਜਾਂਚ ਸ਼ੁਰੂ ਹੁੰਦੇ ਹੀ ਬੋਰਡ ਦੀ ਬਣਤਰ ਨੂੰ ਲੈ ਕੇ ਪਰਿਵਾਰ ਨੇ ਇਤਰਾਜ਼ ਜਤਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋਸ਼ ਡਾ. ਗਰਿਮਾ ਖ਼ਿਲਾਫ਼ ਹਨ ਅਤੇ ਡਾ. ਸ਼ਾਈਨੀ ਅਗਰਵਾਲ ਦਾ ਡਾ. ਗਰਿਮਾ ਦੇ ਰਿਸ਼ਤੇਦਾਰ ਹਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਜਾਂਚ ਲਈ ਨਵਾਂ ਬੋਰਡ ਬਣਾਇਆ ਜਾਵੇ। ਐਸ. ਐਮ. ਓ ਡਾ. ਮਨਿੰਦਰ ਸਿੰਘ ਭਸੀਨ ਨੇ ਜਾਂਚ ਸ਼ੁਰੂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਖੰਨਾ ਸਿਵਲ ਹਸਪਤਾਲ ਵਿੱਚ ਐਮਡੀ ਮੈਡੀਸਨ ਦਾ ਸਿਰਫ਼ ਇੱਕ ਹੀ ਡਾਕਟਰ ਹੈ। ਉਨ੍ਹਾਂ ਕਿਹਾ ਕਿ ਜਾਂਚ ਬੋਰਡ ਵਿੱਚ ਐਮਡੀ ਮੈਡੀਸਨ ਮਾਹਿਰ ਦਾ ਹੋਣਾ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਂਝੀ ਰਸੋਈ ਵਿਚ ਥਿੰਕ ਗੈਸ ਦਾ ਉਦਘਾਟਨ ਅਗਲੀ ਖ਼ਬਰ ਵਕੀਲਾਂ ਨੂੰ ਥਾਣਿਆਂ ’ਚ ਬਣਦਾ ਮਾਣ-ਸਨਮਾਨ ਮਿਲੇ, ਕਿਸੇ ਖਾਸ ਵਕੀਲ ’ਤੇ ਕੇਸ ਲੜਨ ਲਈ ਦਬਾਅ ਨਾ ਪਾਇਆ ਜਾਵੇ-ਪ੍ਰਧਾਨ ਜਗਜੀ...
Ad Position 24