24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਾਂਝੀ ਰਸੋਈ ਵਿਚ ਥਿੰਕ ਗੈਸ ਦਾ ਉਦਘਾਟਨ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਸਾਂਝੀ ਰਸੋਈ ਰੈਣ ਬਸੇਰਾ ਖੰਨਾ ਵਿਖੇ ਥਿੰਕ ਗੈਸ ਦੀ ਪਾਈਪ ਲਾਈਨ ਪਾਈ ਗਈ ਸੀ, ਜਿਸ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸੈਕਟਰੀ ਇੰਡੀਅਨ ਰੈਡ ਕਰਾਸ ਖੁਸ਼ਪਾਲ ਚੰਦ ਅਤੇ ਐਸ.

Ad Position 21
No active advertisement
ਅਜੀਤ ਡੈਸਕ 25-09-2026
ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਸਾਂਝੀ ਰਸੋਈ ਰੈਣ ਬਸੇਰਾ ਖੰਨਾ ਵਿਖੇ ਥਿੰਕ ਗੈਸ ਦੀ ਪਾਈਪ ਲਾਈਨ ਪਾਈ ਗਈ ਸੀ, ਜਿਸ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸੈਕਟਰੀ ਇੰਡੀਅਨ ਰੈਡ ਕਰਾਸ ਖੁਸ਼ਪਾਲ ਚੰਦ ਅਤੇ ਐਸ. ਡੀ. ਐਮ ਦਫਤਰ ਖੰਨਾ ਵੱਲੋਂ ਜਸਵੀਰ ਸਿੰਘ ਤੇ ਰਾਜੇਸ਼ ਕੌਸ਼ਨ ਨੇ ਇਸ ਪਾਈਪ ਗੈਸ ਦੇ ਚਾਲੂ ਕਰਨ ਦੀ ਰਸਮ ਅਦਾ ਕੀਤੀ। ਇਸ ਤੋਂ ਪਹਿਲਾਂ ਗੈਸ ਸਿਲੰਡਰਾਂ ਦੀ ਕਮੀ ਹੋਣ ਕਾਰਨ ਇਹ ਰੈਣ ਬਸੇਰੇ ਦਾ ਖਾਣਾ ਐਸ. ਡੀ. ਐਮ ਦੇ ਹੁਕਮਾਂ ਦੇ ਨਾਲ ਬਿਰਧ ਆਸ਼ਰਮ ਬੁੱਲੇਪੁਰ ਵਿਖੇ ਬਣਾਇਆ ਜਾਂਦਾ ਸੀ। ਦਿਨ ਵਿਚ 3 ਵਾਰ ਖਾਣਾ ਬਣਾ ਕੇ ਸਾਂਝੀ ਰਸੋਈ ਵਿੱਚ ਬੱਸ ਅੱਡੇ ਤੇ ਭੇਜਿਆ ਜਾਂਦਾ ਸੀ। ਇਹ ਜਿਕਰਯੋਗ ਹੈ ਕਿ 2017 ਅਗਸਤ ਤੋਂ ਇਹ ਰਸੋਈ ਚਲਾਈ ਜਾ ਰਹੀ ਹੈ। ਉਸ ਦਿਨ ਤੋਂ ਅੱਜ ਤੱਕ ਨਿਰਵਿਘਨ ਖਾਣਾ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਪੋਸ਼ਟਿਕ ਭੋਜਨ ਨੂੰ ਬਣਾਉਣ ਲਈ ਹਰਮਨ ਸਿੰਘ ਦੀ ਅਗਵਾਈ ਹੇਠ ਸਫਲਕਾ ਪੂਰਵਕ ਚੱਲ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਖਵੇਂਕਰਨ ਦੀ ਸੰਪੂਰਨ ਭਾਗੀਦਾਰੀ ਅੰਦੋਲਨ ਤਹਿਤ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਣੇਪਾ ਮਾਮਲੇ ਵਿਚ ਕਥਿਤ ਲਾਪ੍ਰਵਾਹੀ ਦੇ ਦੋਸ਼ਾਂ ਦੀ ਤਿੰਨ ਡਾਕਟਰਾਂ ਦਾ ਬੋਰਡ ਕਰੇਗਾ ਜਾਂਚ, ਪਰਿਵਾਰ ਦੇ ਬਿਆਨ ਦਰਜ
Ad Position 24