ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਵਿਖੇ ਅਧਿਆਪਕਾਂ ਲਈ ਏ. ਆਈ. ਸਮਰੱਥ ਮੁਲਾਂਕਣ ਵਰਕਸ਼ਾਪ ਦਾ ਆਯੋਜਨ
ਡਾ. ਕੁਲਾਰ ਨੇ ਅਧਿਆਪਕਾਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਜ਼ਿੰਮੇਵਾਰੀ, ਸੂਝਵਾਨ, ਦ੍ਰਿਸ਼ਟੀਕੋਣ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ
ਖੰਨਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਆਈ. ਸੀ.
ਖੰਨਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਆਈ. ਸੀ. ਐੱਸ. ਈ. ਬੋਰਡ ਦਿੱਲੀ ਤੋਂ ਮਾਨਤਾ ਪ੍ਰਾਪਤ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਵਿਖੇ ਅਧਿਆਪਕਾਂ ਲਈ ਆਰਟੀਫ਼ੀਸ਼ਲ ਇੰਟੈਲੀਜੈਂਸ (ਏ. ਆਈ.) ਦੇ ਉੱਨਤ ਉਪਯੋਗ ਸਬੰਧੀ ਇੱਕ ਪ੍ਰੋਫੈਸ਼ਨਲ ਡਿਵੈਲਪਮੈਂਟ ਵਰਕਸ਼ਾਪ ਦਾ ਆਯੋਜਨ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਦੇ ਉੱਦਮ ਸਦਕਾ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਕੇਂਦਰ ਮੁਲਾਂਕਣ ਡਿਜ਼ਾਈਨ ਅਤੇ ਪ੍ਰਸ਼ਨ ਪੱਤਰ ਤਿਆਰ ਕਰਨ ਵਿਚ ਏ. ਆਈ. ਦੇ ਪ੍ਰਭਾਵਸ਼ਾਲੀ ਅਤੇ ਜ਼ਿੰਮੇਵਾਰ ਉਪਯੋਗ ‘ਤੇ ਰਿਹਾ। ਸੈਸ਼ਨ ਦਾ ਸੰਚਾਲਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਰਾਜਿਬ ਚੱਕਰਵਰਤੀ ਨੇ ਕੀਤਾ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਦੀਆਂ ਮੌਜੂਦਾ ਮੁਲਾਂਕਣ ਪ੍ਰਕਿਰਿਆਵਾਂ ਨੂੰ ਏ. ਆਈ. ਟੂਲਜ਼ ਦੇ ਸੁਝਵਾਂਤ ਅਤੇ ਜ਼ਿੰਮੇਵਾਰ ਉਪਯੋਗ ਨਾਲ ਹੋਰ ਮਜ਼ਬੂਤ ਕਰਨਾ ਸੀ। ਅਧਿਆਪਕਾਂ ਨੇ ਇਹ ਜਾਣਿਆ ਕਿ ਮੁਲਾਂਕਣ ਨੂੰ ਹੋਰ ਸੁਚਾਰੂ, ਦੱਖਲਤਾ-ਆਧਾਰਿਤ ਅਤੇ ਨਿਰਧਾਰਿਤ ਸਿੱਖਣ ਦੇ ਨਤੀਜਿਆਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਨਵਾਚਾਰ, ਕਾਰਗੁਜ਼ਾਰੀ ਅਤੇ ਅਕਾਦਮਿਕ ਗੁਣਵੱਤਾ ਨੂੰ ਬਿਹਤਰ ਬਣਾਉਣ ਵਿਚ ਤਕਨਾਲੋਜੀ ਦੀ ਭੂਮਿਕਾ ‘ਤੇ ਵੀ ਚਰਚਾ ਕੀਤੀ ਗਈ। ਡਾ. ਰਾਜਿਬ ਚੱਕਰਵਰਤੀ ਅਧਿਆਪਕ ਸਿੱਖਿਆ, ਇੰਸਟਰਕਸ਼ਨਲ ਡਿਜ਼ਾਈਨ ਅਤੇ ਸਾਈਕੋਮੈਟ੍ਰਿਕ ਰਿਸਰਚ ਦੇ ਖੇਤਰ ਵਿਚ ਦੋ ਦਹਾਕਿਆਂ ਤੋਂ ਵੱਧ ਦਾ ਅਨੁਭਵ ਰੱਖਣ ਵਾਲੇ ਅਕਾਦਮਿਕ ਅਤੇ ਖੋਜਕਰਤਾ ਹਨ। ਉਨ੍ਹਾਂ ਨੇ ਸਿੱਖਿਆ ਵਿਚ ਪੀ. ਐੱਚ. ਡੀ. ਕੀਤੀ ਹੈ ਅਤੇ ਸੈਲਫ-ਰੇਗੂਲੇਟਡ ਲਰਨਿੰਗ ਵਿਚ ਵਿਸ਼ੇਸ਼ਤਾ ਪ੍ਰਾਪਤ ਕੀਤੀ ਹੈ। ਉਹ ਐਜੂਕੇਸ਼ਨ ਵਿਸ਼ੇ ਵਿਚ ਨੈੱਟਯੋਗਤਾ ਵੀ ਰੱਖਦੇ ਹਨ। ਇਸ ਤੋਂ ਇਲਾਵਾ ਉਹ ਟਰੇਨਿੰਗ ਅਤੇ ਪਲੇਸਮੈਂਟ, ਇੰਟਰਨੈਸ਼ਨਲ ਅਫੇਅਰਜ਼, ਕਰਿਕੁਲਮ ਡਿਵੈੱਲਪਮੈਂਟ, ਫੈਕਲਟੀ ਡਿਵੈੱਲਪਮੈਂਟ ਅਤੇ ਅਕਾਦਮਿਕ - ਉਦਯੋਗ ਸਹਿਯੋਗ ਨਾਲ ਜੁੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕਾਂ ਦਾ ਨਿਰੰਤਰ ਪ੍ਰੋਫੈਸ਼ਨਲ ਡਿਵੈਲਪਮੈਂਟ ਉਨ੍ਹਾਂ ਨੂੰ ਬਦਲ ਰਹੀਆਂ ਸਿੱਖਿਆ ਪ੍ਰਣਾਲੀਆਂ ਅਤੇ ਨਵੀਆਂ ਤਕਨਾਲੋਜੀਆਂ ਨਾਲ ਅੱਪਡੇਟ ਰੱਖਦਾ ਹੈ ਅਤੇ ਟੀਚਿੰਗ-ਲਰਨਿੰਗ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਸਕੂਲ ਦੇ ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਅਧਿਆਪਕਾਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਜ਼ਿੰਮੇਵਾਰੀ ਅਤੇ ਸੁਝਵਾਂਤ ਦ੍ਰਿਸ਼ਟੀਕੋਣ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘਬੀਜਾ ਅਤੇ ਡਾਇਰੈਕਟਰ ਰੁਪਿੰਦਰ ਸਿੰਘ ਬੈਨੀਪਾਲ ਨੇ ਵੀ ਫੈਕਲਟੀ ਦੇ ਨਿਰੰਤਰ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਧੁਨਿਕ ਸਿੱਖਿਆ ਵਿਚ ਨਵਾਚਾਰ, ਗੁਣਵੱਤਾ ਅਤੇ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਸਮਾਵੇਸ਼ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।