27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹੌਜ਼ਰੀ ਦਾ ਸਾਮਾਨ ਹਾਸਿਲ ਕਰ ਕੇ ਕੀਤੀ ਲੱਖਾਂ ਦੀ ਧੋਖਾਧੜੀ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜੋਧੇਵਾਲ ਅਧੀਨ ਆਉਂਦੇ ਬਹਾਦਰਕੇ ਰੋਡ ਸਥਿਤ ਇਕ ਹੌਜ਼ਰੀ ’ਚੋਂ ਲੱਖਾਂ ਰੁਪਏ ਦਾ ਸਾਮਾਨ ਹਾਸਿਲ ਕਰਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਉਮੇਸ਼ ਅਰੋੜਾ ਪ੍ਰੋਪਰਾਈਟਰ ਮੈਸਰਜ਼ ਆਰੂਸ ਕਲੌਥਿੰਗ, ਪਿੰਡ ਬਹਾਦਰਕੇ ਸੀ.

Ad Position 21
No active advertisement
ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜੋਧੇਵਾਲ ਅਧੀਨ ਆਉਂਦੇ ਬਹਾਦਰਕੇ ਰੋਡ ਸਥਿਤ ਇਕ ਹੌਜ਼ਰੀ ’ਚੋਂ ਲੱਖਾਂ ਰੁਪਏ ਦਾ ਸਾਮਾਨ ਹਾਸਿਲ ਕਰਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਉਮੇਸ਼ ਅਰੋੜਾ ਪ੍ਰੋਪਰਾਈਟਰ ਮੈਸਰਜ਼ ਆਰੂਸ ਕਲੌਥਿੰਗ, ਪਿੰਡ ਬਹਾਦਰਕੇ ਸੀ.ਐਨ. ਜੈਨ ਕਾਲੋਨੀ ਨੇ ਦੱਸਿਆ ਕਿ ਮੁਲਜ਼ਮ ਹਰਦੀਪ ਰਾਮ ਨੇ ਉਸ ਵਲੋਂ ਹੌਜ਼ਰੀ ਦੇ ਰੈਡੀਮੇਡ ਗਾਰਮੈਂਟਸ/ਮੈਟੀਰੀਅਲ ਹਾਸਿਲ ਕਰਕੇ ਲੱਖਾਂ ਦੀ ਰਕਮ ਅਦਾ ਨਾ ਕਰਕੇ ਉਸ ਨਾਲ ਧੋਖਾਧੜੀ ਅਤੇ ਅਮਾਨਤ ਵਿਚ ਖ਼ਿਆਨਤ ਕੀਤੀ। ਜਾਂਚ ਅਧਿਕਾਰੀ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਹਰਦੀਪ ਰਾਮ ਪ੍ਰੋਪਰਾਈਟਰ ਮੈਸਰਜ਼ ਰਮਨ ਗਾਰਮੈਂਟਸ ਨਾਭਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 10 ਬੋਤਲਾਂ ਸ਼ਰਾਬ ਸਮੇਤ ਕਾਬੂ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਬੀ.ਐੱਡ ਸਮੈਸਟਰ-ਦੂਜਾ ਦੇ ਨ...
Ad Position 24