01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਸ਼ੂ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਬਾਰੇ ਹਲਫਨਾਮਾ ਦਾਖ਼਼ਲ ਕਰੇ ਨਗਰ ਕੌਂਸਲ- ਹਾਈ ਕੋਰਟ ਵਿਦਿਆਰਥੀਆਂ ਨੇ ਦੋ ਰੋਜ਼ਾ ਟੂਰ ਦਾ ਅਨੰਦ ਮਾਣਿਆ

ਈਸੜੂ, 30 ਸਤੰਬਰ (ਬਲਵਿੰਦਰ ਸਿੰਘ)- ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਟੂਰ ਡਰੀਮਲੈਂਡ ਵਾਟਰ ਪਾਰਕ ਜਲੰਧਰ ਵਿਖੇ ਗਿਆ ਜਿਸ ਵਿਚ ਚੌਥੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਕ ਰੋਜ਼ਾ ਟੂਰ ਵਿਚ ਲੜਕੇ ਤੇ ਦੂਸਰੇ ਦਿਨ ਲੜਕੀਆਂ ਨੇ ਟੂਰ ਦਾ ਆਨੰਦ ਮਾਣਿਆ।

Ad Position 21
No active advertisement
ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ 01-10-2026
ਈਸੜੂ, 30 ਸਤੰਬਰ (ਬਲਵਿੰਦਰ ਸਿੰਘ)- ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਟੂਰ ਡਰੀਮਲੈਂਡ ਵਾਟਰ ਪਾਰਕ ਜਲੰਧਰ ਵਿਖੇ ਗਿਆ ਜਿਸ ਵਿਚ ਚੌਥੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਕ ਰੋਜ਼ਾ ਟੂਰ ਵਿਚ ਲੜਕੇ ਤੇ ਦੂਸਰੇ ਦਿਨ ਲੜਕੀਆਂ ਨੇ ਟੂਰ ਦਾ ਆਨੰਦ ਮਾਣਿਆ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਕੋਟਾਂ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਡਰੀਮਲੈਂਡ ਪਾਰਕ ਵਿਖੇ ਵਿਦਿਆਰਥੀਆਂ ਨੇ ਵੱਖ-ਵੱਖ ਸਲਾਈਡਾਂ, ਝੂਲੇ, ਚੰਡੋਲਾਂ ਤੇ ਵਾਟਰ ਪਾਰਕ ਵਿਚ ਨਹਾਉਣ ਦਾ ਆਨੰਦ ਮਾਣਿਆ। ਵਿਦਿਆਰਥੀਆਂ ਦੇ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਸਾਰੇ ਟੂਰ ਦੌਰਾਨ ਅਨੁਸ਼ਾਸਨ ਬਣਿਆ ਰਿਹਾ। ਜ਼ਿਕਰਯੋਗ ਹੈ ਕਿ ਨਰਸਰੀ ਤੋਂ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਵਿਚ ਹਾਊਸ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਰਾਈਡਸ, ਝੂਲੇ, ਟਰੇਨਾਂ ਤੇ ਹਰ ਤਰ੍ਹਾਂ ਦੇ ਆਨੰਦ ਦਾ ਪ੍ਰਬੰਧ ਕੀਤਾ ਗਿਆ। ਪ੍ਰਿੰਸੀਪਲ ਨੇਹਾ ਢੱਲ ਨੇ ਅਨੁਸ਼ਾਸਨ ਬਣਾਈ ਰੱਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਜ ਹੋਵੇਗੀ ਝੋਨੇ ਦੀ ਰਸਮੀ ਤੌਰ ‘ਤੇ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅਗਲੀ ਖ਼ਬਰ ਮਿੱਲ ਦੇ ਆਮ ਇਜਲਾਸ ’ਚ ਕਿਸਾਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ- ਜਟਾਣਾ
Ad Position 24