01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗ਼ਦਰੀ ਬਾਬਾ ਭਾਨ ਸਿੰਘ ਸਨੇਤ ਨੂੰ ਸਮਰਪਿਤ ‘ਕਥਾਕਾਰ ਮਿਲਣੀ’ ਕੱਲ੍ਹ

ਮਾਛੀਵਾੜਾ ਸਾਹਿਬ, 30 ਸਤੰਬਰ (ਮਨੋਜ ਕੁਮਾਰ)-ਕਹਾਣੀ-ਕਥਨ ਦੀ ਪੰਜਾਬੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ, ਕਥਾਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਅਤੇ ਪੰਜਾਬੀ ਕਹਾਣੀ ਦੇ ਵਿਭਿੰਨ ਪੱਖਾਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਕਥਾਕਾਰ ਮੰਚ, ਪੰਜਾਬ ਵਲੋਂ ਗ਼ਦਰੀ ਬਾਬਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ‘ਕਥਾਕਾਰ ਮਿਲਣੀ-2’ ਦਾ ਵਿਸ਼ੇਸ਼ ਪ੍ਰੋਗਰਾਮ 2 ਅਕਤੂਬਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਚ ਦੇ ਸਹਿ ਕਨਵੀਨਰ ਡਾ.

Ad Position 21
No active advertisement
ਅਜੀਤ ਡੈਸਕ 01-10-2026
ਮਾਛੀਵਾੜਾ ਸਾਹਿਬ, 30 ਸਤੰਬਰ (ਮਨੋਜ ਕੁਮਾਰ)-ਕਹਾਣੀ-ਕਥਨ ਦੀ ਪੰਜਾਬੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ, ਕਥਾਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਅਤੇ ਪੰਜਾਬੀ ਕਹਾਣੀ ਦੇ ਵਿਭਿੰਨ ਪੱਖਾਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਕਥਾਕਾਰ ਮੰਚ, ਪੰਜਾਬ ਵਲੋਂ ਗ਼ਦਰੀ ਬਾਬਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ‘ਕਥਾਕਾਰ ਮਿਲਣੀ-2’ ਦਾ ਵਿਸ਼ੇਸ਼ ਪ੍ਰੋਗਰਾਮ 2 ਅਕਤੂਬਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਚ ਦੇ ਸਹਿ ਕਨਵੀਨਰ ਡਾ. ਕਮਲਜੀਤ ਕੌਰ ਬਾਂਗਾ ਜੋ ਕਿ ਮਾਛੀਵਾੜਾ ਸਥਿਤ ਕਾਲਜ ਫ਼ਾਰ ਵੁਮੈਨ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਹਨ, ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 9.30 ਵਜੇ ਹੋਵੇਗੀ। ਇਸ ਮੌਕੇ ਪੰਜਾਬੀ ਕਹਾਣੀ, ਕਹਾਣੀ-ਕਥਨ ਦੀ ਕਲਾ ਤੇ ਕਥਾਕਾਰਾਂ ਦੀ ਸਿਰਜਣਾਤਮਿਕ ਭੂਮਿਕਾ ਨਾਲ ਸਬੰਧਿਤ ਵੱਖ-ਵੱਖ ਸੈਸ਼ਨ ਕਰਵਾਏ ਜਾਣਗੇ। ਪਹਿਲੇ ਸੈਸ਼ਨ ਵਿਚ ਪੰਜਾਬੀ ਕਹਾਣੀ ਦੇ ਇਤਿਹਾਸ, ਸਮਕਾਲੀ ਪੰਜਾਬੀ ਕਹਾਣੀ ਤੇ ਕਹਾਣੀ ਦੇ ਵਿਭਿੰਨ ਪੱਖਾਂ ‘ਤੇ ਵਿਦਵਾਨਾਂ ਅਤੇ ਕਥਾਕਾਰਾਂ ਵਲੋਂ ਵਿਚਾਰ ਸਾਂਝੇ ਕੀਤੇ ਜਾਣਗੇ। ਦੂਜੇ ਸੈਸ਼ਨ ਵਿਚ 50 ਤੋਂ ਵੱਧ ਕਥਾਕਾਰ, ਆਲੋਚਕ, ਵਿਦਵਾਨ ਅਤੇ ਪਾਠਕ ਆਪਣੀ ਸਾਂਝ ਪਾਉਣਗੇ। ਇਸ ਦੌਰਾਨ ਕਥਾਕਾਰ ਆਪਣੀਆਂ ਪਸੰਦੀਦਾ ਕਹਾਣੀਆਂ ਰਾਹੀਂ ਸਰੋਤਿਆਂ ਨਾਲ ਰੂਬਰੂ ਹੋਣਗੇ। ਸੈਸ਼ਨ ਵਿਚ ਗੱਲ ਕਹਿਣ ਦੇ ਸਮੇਂ ਤੋਂ ਤਿੰਨ ਮਿੰਟ ਦਾ ਹੋਵੇਗਾ, ਜਦਕਿ ਪ੍ਰੋਗਰਾਮ ਦਾ ਇਹ ਹਿੱਸਾ ਕਥਾਕਾਰੀ ਦੀ ਵਿਲੱਖਣਤਾ ਤੇ ਕਹਾਣੀ ਸੁਣਾਉਣ ਦੀ ਕਲਾ ਨੂੰ ਉਜਾਗਰ ਕਰੇਗਾ। ਇਸ ਤੋਂ ਬਾਅਦ ‘ਤੀਜਾ ਸੈਸ਼ਨ (ਮੁਖ-ਸਮਾਗਮ)’ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬੀ ਕਥਾ-ਲਿਖਤਾਂ ਦੇ ਅਹਿਮ ਪੱਖਾਂ, ਕਥਾਕਾਰਾਂ ਦੀਆਂ ਪ੍ਰਾਪਤੀਆਂ ਤੇ ਕਥਾ-ਪਰੰਪਰਾ ਨਾਲ ਜੁੜੇ ਵਿਸ਼ਿਆਂ ‘ਤੇ ਵਿਚਾਰ-ਚਰਚਾ ਹੋਵੇਗੀ। ਇਸ ਮੌਕੇ ਕਥਾਕਾਰਾਂ ਤੇ ਸਾਹਿੱਤਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਕਥਾਕਾਰ ਮਿਲਣੀ ਦੇ ਬਾਨੀ ਪ੍ਰਸਿੱਧ ਕਹਾਣੀਕਾਰ ਅਲਫ਼ਾਜ ਅਨੁਸਾਰ ‘ਕਥਾਕਾਰ ਮਿਲਣੀ-2’ ਦਾ ਮਕਸਦ ਇੱਕ ਸਾਹਿੱਤਿਕ ਸਮਾਗਮ ਕਰਵਾਉਣਾ ਨਹੀਂ, ਸਗੋਂ ਪੰਜਾਬੀ ਕਥਾਕਾਰੀ ਦੀ ਮੌਖਿਕ ਪਰੰਪਰਾ ਨੂੰ ਸੰਭਾਲਣਾ, ਨਵੀਂ ਪੀੜ੍ਹੀ ਨੂੰ ਇਸ ਵਿਰਾਸਤ ਨਾਲ ਜੋੜਨਾ ਤੇ ਕਥਾਕਾਰਾਂ, ਲੇਖਕਾਂ, ਪਾਠਕਾਂ ਤੇ ਸਰੋਤਿਆਂ ਵਿਚਕਾਰ ਸੰਵਾਦ ਦਾ ਇੱਕ ਸਾਰਥਿਕ ਮੰਚ ਸਿਰਜਣਾ ਹੈ।
Ad Position 22
No active advertisement
ਪਿਛਲੀ ਖ਼ਬਰ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਖੰਨਾ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ’ਚ ਤੀਜਾ, ਚੌਥਾ ਤ... ਅਗਲੀ ਖ਼ਬਰ ਅੱਜ ਹੋਵੇਗੀ ਝੋਨੇ ਦੀ ਰਸਮੀ ਤੌਰ ‘ਤੇ ਸਰਕਾਰੀ ਖ਼ਰੀਦ ਦੀ ਸ਼ੁਰੂਆਤ
Ad Position 24