ਖੰਨਾ ਕਾਂਗਰਸ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਕੀਤੀ ਭੇਟ
ਖੰਨਾ, 2 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਕਾਂਗਰਸ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਦੋਵੇਂ ਸ਼ਖ਼ਸੀਅਤਾਂ ਜਿਨ੍ਹਾਂ ਨੇ ਦੇਸ਼ ਨੂੰ ਇਕ ਪਾਸੇ ਅਹਿੰਸਾ, ਸੱਚ ਅਤੇ ਸਵੱਛਤਾ ਤੇ ਚੱਲਣ ਦੇ ਮਾਰਗ ਰਾਹੀਂ ਆਜ਼ਾਦੀ ਲੈ ਕੇ ਦਿੱਤੀ ਅਤੇ ਬਾਅਦ ਵਿਚ ਸਰਬ ਧਰਮ ਸਮਭਾਵ ਲਈ ਆਪਣੀ ਜਾਨ ਕੁਰਬਾਨ ਕੀਤੀ।
ਖੰਨਾ, 2 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਕਾਂਗਰਸ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਦੋਵੇਂ ਸ਼ਖ਼ਸੀਅਤਾਂ ਜਿਨ੍ਹਾਂ ਨੇ ਦੇਸ਼ ਨੂੰ ਇਕ ਪਾਸੇ ਅਹਿੰਸਾ, ਸੱਚ ਅਤੇ ਸਵੱਛਤਾ ਤੇ ਚੱਲਣ ਦੇ ਮਾਰਗ ਰਾਹੀਂ ਆਜ਼ਾਦੀ ਲੈ ਕੇ ਦਿੱਤੀ ਅਤੇ ਬਾਅਦ ਵਿਚ ਸਰਬ ਧਰਮ ਸਮਭਾਵ ਲਈ ਆਪਣੀ ਜਾਨ ਕੁਰਬਾਨ ਕੀਤੀ। ਦੂਜੀ ਸ਼ਖ਼ਸੀਅਤ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਹੀ ਨਹੀਂ ਦਿੱਤਾ ਸਗੋਂ 1965 ਵਿਚ ਦੇਸ਼ ਦੀ ਆਜ਼ਾਦੀ ਦੀ ਰੱਖਿਆ ਵੀ ਕੀਤੀ। ਇਹ ਦੋਵੇਂ ਭਾਰਤ ਦੇਸ਼ ਦੇ ਮਸੀਹਾ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੀਵ ਰਾਏ ਮਹਿਤਾ ਐਡਵੋਕੇਟ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਖੰਨਾ, ਹਰਜਿੰਦਰ ਸਿੰਘ ਇਕੋਲਾਹਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ (ਦਿਹਾਤੀ), ਵਿਕਾਸ ਮਹਿਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ, ਰਾਜਪਾਲ ਸਿੰਘ ਗਿੱਲ ਸੀਨੀਅਰ ਕਾਂਗਰਸੀ, ਜਗਦੇਵ ਸਿੰਘ ਗਿੱਲ, ਅਮਰੀਸ਼ ਕਾਲੀਆ ਸਾਬਕਾ ਕੌਂਸਲਰ, ਰਿੱਕੀ ਸ਼ਰਮਾ, ਮਦਨ ਲਾਲ, ਅਮਰਜੋਤ ਸਿੰਘ, ਅਮਰਪਾਲ ਸਿੰਘ, ਡੀ. ਕੇ. ਮੈਨਰੋ, ਗੁਰਚਰਨ ਸਿੰਘ, ਹਰਜਿੰਦਰ ਟਿੰਕਾ, ਕਰਨਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ।