ਕਸਬਾ ਡੇਹਲੋਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਮਥੁਰਾ-ਵ੍ਰਿੰਦਾਵਨ ਲਈ ਬੱਸ ਰਵਾਨਾ
ਡੇਹਲੋਂ, 2 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਵਰਗਾਂ ਦੀ ਭਲਾਈ ਲਈ ਵੱਖ-ਵੱਖ ਲੋਕ ਪੱਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਗੁਰਧਾਮਾਂ ਅਤੇ ਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ।
ਡੇਹਲੋਂ, 2 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਵਰਗਾਂ ਦੀ ਭਲਾਈ ਲਈ ਵੱਖ-ਵੱਖ ਲੋਕ ਪੱਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਗੁਰਧਾਮਾਂ ਅਤੇ ਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ।ਇਹ ਪ੍ਰਗਟਾਵਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਡੇਹਲੋਂ ਤੋਂ ਮਥੁਰਾ-ਵ੍ਰਿੰਦਾਵਨ ਲਈ ਤੀਰਥ ਯਾਤਰਾ ਵਾਸਤੇ ਬੱਸ ਨੂੰ ਰਵਾਨਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਉਣ ਦਾ ਉਪਰਾਲਾ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਆਪਣੀ ਸ਼ਰਧਾ ਅਨੁਸਾਰ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰਵਾਉਣ ਦੇ ਨਾਲ-ਨਾਲ ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਲਈ ਵੀ ਮਥੁਰਾ-ਵ੍ਰਿੰਦਾਵਨ, ਸ਼੍ਰੀ ਖਾਟੂ ਸ਼ਿਆਮ ਮੰਦਿਰ ਅਤੇ ਰਿਸ਼ੀਕੇਸ਼-ਹਰਿਦੁਆਰ ਵਰਗੇ ਧਾਰਮਿਕ ਅਸਥਾਨਾਂ ਲਈ ਮੁਫ਼ਤ ਬੱਸਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਵਰਗ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਯਾਤਰੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮੇਂ ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਅੰਕੁਸ਼ ਗੋਇਲ ਮੈਂਬਰ ਪੰਚਾਇਤ, ਜੋਤ ਗਿੱਲ ਮੈਂਬਰ ਪੰਚਾਇਤ, ਦਰਸ਼ਨ ਸਿੰਘ ਮੈਂਬਰ ਪੰਚਾਇਤ, ਸੋਨੀ ਗਿੱਲ ਮੈਂਬਰ ਪੰਚਾਇਤ, ਗੁਰਮੇਲ ਸਿੰਘ ਗੇਲਾ ਮੈਂਬਰ ਪੰਚਾਇਤ, ਰਵੀ ਗਿੱਲ ਮੈਂਬਰ ਪੰਚਾਇਤ, ਲਾਡੀ ਡੇਹਲੋਂ, ਓਮ ਪ੍ਰਕਾਸ਼ ਕੌਸ਼ਲ, ਅਸ਼ੋਕ ਬਜਾਜ, ਜੋਤੀ ਸਰੂਪ, ਸੰਦੀਪ ਕੁਮਾਰ ਸੋਨੂੰ ਸ਼ਾਹੀ, ਗੁਰਦਿਆਲ ਸਿੰਘ, ਰਾਜਨ ਬਜਾਜ, ਰਾਮ ਗੋਪਾਲ, ਭੰਤ ਡੇਹਲੋਂ, ਰਾਜਿੰਦਰ ਸਿੰਘ, ਗਿੱਲ ਬੀ ਡੇਹਲੋਂ, ਮੋਨੀ ਅੰਗ੍ਰਿਸ਼, ਜਗਦੀਸ਼ ਕੁਮਾਰ, ਬਿੰਦਰੀ ਡੇਹਲੋਂ, ਭੁਪਿੰਦਰ ਸਿੰਘ, ਜੈ ਕ੍ਰਿਸ਼ਨ, ਰਾਧਾ ਕ੍ਰਿਸ਼ਨ ਸਮੇਤ ਹੋਰ ਹਾਜ਼ਰ ਸਨ।