ਐਨ.ਆਰ.ਆਈ. ਜ਼ਮੀਨ ਮਾਲਕ ਦੀ ਮੌਤ ਪਿੱਛੋਂ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਜ਼ਮੀਨ ਖ਼ਰੀਦਣ ’ਤੇ 3 ਖ਼ਿਲਾਫ਼ ਪਰਚਾ
ਮਾਛੀਵਾੜਾ ਸਾਹਿਬ, 2 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਖ਼ਰੀਦਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਮਹਿੰਦਰਪਾਲ ਸਿੰਘ ਵਾਸੀ ਖੰਨਾ, ਇਕਬਾਲ ਸਿੰਘ ਵਾਸੀ ਮਾਛੀਵਾੜਾ ਅਤੇ ਕਰਨੈਲ ਸਿੰਘ ਲੰਬੜਦਾਰ ਵਾਸੀ ਉਧੋਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਆਸ਼ੂ ਗੁਲਾਟੀ ਪੁੱਤਰੀ ਸਵ.
ਮਾਛੀਵਾੜਾ ਸਾਹਿਬ, 2 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਖ਼ਰੀਦਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਮਹਿੰਦਰਪਾਲ ਸਿੰਘ ਵਾਸੀ ਖੰਨਾ, ਇਕਬਾਲ ਸਿੰਘ ਵਾਸੀ ਮਾਛੀਵਾੜਾ ਅਤੇ ਕਰਨੈਲ ਸਿੰਘ ਲੰਬੜਦਾਰ ਵਾਸੀ ਉਧੋਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਆਸ਼ੂ ਗੁਲਾਟੀ ਪੁੱਤਰੀ ਸਵ. ਜਨਕ ਰਾਜ ਹਾਂਡਾ ਵਾਸੀ ਜ਼ੀਰਕਪੁਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਮਾਤਾ ਸਰੋਜ ਹਾਂਡਾ ਦੀ 53 ਕਨਾਲ ਜ਼ਮੀਨ ਜਿਸ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ, ਉਹ ਪਿੰਡ ਉਧੋਵਾਲ ਵਿਖੇ ਸਥਿਤ ਹੈ। ਇਹ ਜ਼ਮੀਨ ਉਸ ਦੀ ਮਾਤਾ ਨੇ 1981 ਵਿਚ ਖਰੀਦੀ ਸੀ ਅਤੇ ਮਾਲ ਵਿਭਾਗ ਦੇ ਪੁਰਾਣੇ ਰਿਕਾਰਡ ਵਿਚ ਉਨ੍ਹਾਂ ਦੇ ਨਾਮ ‘ਤੇ ਦਰਜ ਹੈ। ਸ਼ਿਕਾਇਤਕਰਤਾ ਅਨੁਸਾਰ ਮਾਲ ਵਿਭਾਗ ਦੀ 2001 ਦੀ ਜਮ੍ਹਾਂਬੰਦੀ ਦੌਰਾਨ ਮਾਲਕ ਦਾ ਨਾਮ ਗਲਤ ਦਰਜ ਕਰ ਦਿੱਤਾ ਗਿਆ ਜਿਸ ਵਿਚ ਸਰੋਜ ਹਾਂਡਾ ਪਤਨੀ ਜਨਕ ਰਾਜ ਤੋਂ ਸਰੋਜ ਰਾਣੀ ਪਤਨੀ ਜਨਕ ਹਾਂਡਾ ਦਰਜ ਹੋ ਗਿਆ। ਇਸ ਗਲਤ ਐਂਟਰੀ ਦਾ ਫ਼ਾਇਦਾ ਲੈਂਦਿਆਂ ਜਾਅਲਸਾਜ਼ੀ ਨਾਲ ਇੱਕ ਪਾਵਰ ਆਫ਼ ਅਟਾਰਨੀ ਕੈਨੇਡਾ ਦੇ ਮਹਿੰਦਰਪਾਲ ਵਾਸੀ ਖੰਨਾ ਦੇ ਨਾਮ ‘ਤੇ ਤਿਆਰ ਕਰਵਾਈ ਗਈ। ਸ਼ਿਕਾਇਤਕਰਤਾ ਅਨੁਸਾਰ ਇਹ ਜਾਅਲਸਾਜ਼ੀ ਨਾਲ ਤਿਆਰ ਕੀਤੀ ਪਾਵਰ ਆਫ਼ ਅਟਾਰਨੀ ਦੇ ਅਧਾਰ ‘ਤੇ ਮਹਿੰਦਰ ਸਿੰਘ ਨੇ ਇਹ ਜ਼ਮੀਨ ਇਕਬਾਲ ਸਿੰਘ ਵਾਸੀ ਮਾਛੀਵਾੜਾ ਨੂੰ ਵੇਚ ਦਿੱਤੀ। ਇਸ ਜਾਅਲੀ ਪਾਵਰ ਆਫ਼ ਅਟਾਰਨੀ ਵਿਚ ਸਰੋਜ ਰਾਣੀ ਦਾ ਜਿਉਂਦਾ ਹੋਣ ਦਾ ਇੱਕ ਸਰਟੀਫਿਕੇਟ ਵੀ 7-4-2021 ਨੂੰ ਜਾਰੀ ਕੀਤਾ ਗਿਆ ਜਦਕਿ ਜ਼ਮੀਨ ਦੀ ਅਸਲ ਮਾਲਕ ਸਰੋਜ ਹਾਂਡਾ ਦੀ 8-6-2018 ਨੂੰ ਅਮਰੀਕਾ ਵਿਚ ਮੌਤ ਹੋ ਚੁੱਕੀ ਹੈ। ਸ਼ਿਕਾਇਤਕਰਤਾ ਅਨੁਸਾਰ ਮਹਿੰਦਰਪਾਲ ਸਿੰਘ ਤੇ ਇਕਬਾਲ ਸਿੰਘ ਵਲੋਂ ਮਿਲੀਭੁਗਤ ਕਰ ਕੇ ਜ਼ਮੀਨ ਹੜੱਪਣ ਦੀ ਨੀਅਤ ਨਾਲ ਮਾਲ ਵਿਭਾਗ ਵਿਚ ਗਲਤ ਐਂਟਰੀਆਂ ਦਾ ਲਾਭ ਲੈ ਕੇ ਫ਼ਰਜ਼ੀ ਪਾਵਰ ਆਫ਼ ਅਟਾਰਨੀ ਤਿਆਰ ਕੀਤੀ ਅਤੇ ਕਰੋੜਾਂ ਰੁਪਏ ਦੀ ਜ਼ਮੀਨ ਆਪਣੇ ਨਾਮ ਕਰ ਲਈ। ਪੁਲਿਸ ਵਲੋਂ ਜਾਂਚ ਦੌਰਾਨ ਜਾਅਲੀ ਪਾਵਰ ਆਫ਼ ਅਟਾਰਨੀ ਲੈਣ ਵਾਲੇ ਮਹਿੰਦਰ ਸਿੰਘ, ਜ਼ਮੀਨ ਖ਼ਰੀਦਣ ਵਾਲੇ ਇਕਬਾਲ ਸਿੰਘ ਅਤੇ ਰਜਿਸਟਰੀ ‘ਤੇ ਗਵਾਹਾਂ ਦੀ ਤਸਦੀਕ ਕਰਨ ਵਾਲੇ ਨੰਬਰਦਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।