ਨਾਰੰਗਵਾਲ ਕਾਲਜ ਵਿਖੇ ਚਾਰ ਰੋਜ਼ਾ ਯੁਵਕ ਤੇ ਵਿਰਾਸਤੀ ਮੇਲਾ ਅੱਜ ਤੋਂ ਸ਼ੁਰੂ
ਅਹਿਮਦਗੜ੍ਹ, 2 ਅਕਤੂਬਰ (ਰਵਿੰਦਰ ਪੁਰੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 67ਵਾਂ ਖੇਤਰੀ ਯੁਵਕ ਤੇ ਵਿਰਾਸਤੀ ਮੇਲਾ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਕਾਲਜ ਵਿਖੇ ਮਿਤੀ 3 ਅਕਤੂਬਰ ਤੋਂ ਸ਼ੁਰੂ ਹੋ ਕੇ 6 ਅਕਤੂਬਰ 2026 ਤੱਕ ਹੋਵੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਫੈਸਟੀਵਲ ਦੇ ਕਨਵੀਨਰ ਡਾਕਟਰ ਸੰਦੀਪ ਸਾਹਨੀ ਨੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਇਸ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਮੁੱਖ ਥੀਮ ‘ਮੁਕਾਬਲੇ ਤੋਂ ਪਰੇ ਰਚਨਾਤਮਕਤਾ ਅਤੇ ਇੱਕਜੁੱਟਤਾ ਦਾ ਜਸ਼ਨ’ ਹੈ।
ਅਹਿਮਦਗੜ੍ਹ, 2 ਅਕਤੂਬਰ (ਰਵਿੰਦਰ ਪੁਰੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 67ਵਾਂ ਖੇਤਰੀ ਯੁਵਕ ਤੇ ਵਿਰਾਸਤੀ ਮੇਲਾ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਕਾਲਜ ਵਿਖੇ ਮਿਤੀ 3 ਅਕਤੂਬਰ ਤੋਂ ਸ਼ੁਰੂ ਹੋ ਕੇ 6 ਅਕਤੂਬਰ 2026 ਤੱਕ ਹੋਵੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਫੈਸਟੀਵਲ ਦੇ ਕਨਵੀਨਰ ਡਾਕਟਰ ਸੰਦੀਪ ਸਾਹਨੀ ਨੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਇਸ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਮੁੱਖ ਥੀਮ ‘ਮੁਕਾਬਲੇ ਤੋਂ ਪਰੇ ਰਚਨਾਤਮਕਤਾ ਅਤੇ ਇੱਕਜੁੱਟਤਾ ਦਾ ਜਸ਼ਨ’ ਹੈ। ਕਾਲਜ ਉੱਤਮਤਾ ਦੇ 60ਵੇਂ ਵਰ੍ਹੇ ਦਰਮਿਆਨ ਵਿਚਰ ਰਿਹਾ ਹੈ। ਇਹ ਫੈਸਟੀਵਲ ਸਰਦਾਰਨੀ ਗੁਰਦਿਆਲ ਕੌਰ ਖੰਗੂੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਫੈਸਟੀਵਲ ਦੇ ਇੰਚਾਰਜ ਡਾਕਟਰ ਕਮਲਜੀਤ ਸਿੰਘ ਸੋਹੀ ਨੇ ਕਿਹਾ ਕਿ ਇਹ ਚਾਰ ਦਿਨ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਵੱਖ ਵੱਖ ਵੰਨਗੀਆਂ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਫੈਸਟੀਵਲ ਦੇ ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨਦੀਪ ਨੇ ਕਿਹਾ ਕਿ ਇਸ ਮੇਲੇ ਵਿੱਚ 34 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।