ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ 15 ਤੋਂ ਸੂਬੇ ਵਿਚ ‘ਕੰਮ ਮੰਗੋ ਅਭਿਆਨ’ਮੁਹਿੰਮ ਅਧੀਨ ਬਲਾਕਾਂ ’ਚ ਜਨ ਮੁਹਿੰਮ ਸ਼ੁਰੂ ਕਰੇਗਾ
ਸਮਰਾਲਾ, 2 ਅਕਤੂਬਰ (ਗੋਪਾਲ ਸੋਫਤ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਨੇ ਸੂਬੇ ਭਰ ਵਿਚ ਵਲੋਂ 15 ਤੋਂ ਫ਼ਰੀਦਕੋਟ ਜ਼ਿਲ੍ਹੇ ਦੇ ਫ਼ਰੀਦਕੋਟ ਬਲਾਕ ਤੋਂ ‘ਕੰਮ ਮੰਗੇ ਅਭਿਆਨ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਅਭਿਆਨ ਰਾਹੀਂ ਪਿੰਡਾਂ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ ਅਨੁਸਾਰ ਕੰਮ ਦਿਵਾਉਣ, ਕੰਮ ਦੀ ਮੰਗ ਦਰਜ ਕਰਵਾਉਣ ਅਤੇ ਫਾਰਮ 6 ਭਰਵਾਉਣ ਲਈ ਪੂਰੇ ਪੰਜਾਬ ਵਿਚ ਜਾਗਰੂਕਤਾ ਅਤੇ ਜਨ-ਮੁਹਿੰਮ ਚਲਾਈ ਜਾਵੇਗੀ।
ਰ
ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਚੇਅਰਮੈਨ ਜਸਪ੍ਰੀਤ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਮਹਾਤਮਾ ਗਾਂਧੀ ਦੀ ਫ਼ੋਟੋ ਨੂੰ ਫੁੱਲ ਭੇਟ ਕਰਦੇ ਹੋਏ। ਤਸਵੀਰ : ਗੋਪਾਲ ਸੋਫਤ
03-10-2026
ਸਮਰਾਲਾ, 2 ਅਕਤੂਬਰ (ਗੋਪਾਲ ਸੋਫਤ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਨੇ ਸੂਬੇ ਭਰ ਵਿਚ ਵਲੋਂ 15 ਤੋਂ ਫ਼ਰੀਦਕੋਟ ਜ਼ਿਲ੍ਹੇ ਦੇ ਫ਼ਰੀਦਕੋਟ ਬਲਾਕ ਤੋਂ ‘ਕੰਮ ਮੰਗੇ ਅਭਿਆਨ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਅਭਿਆਨ ਰਾਹੀਂ ਪਿੰਡਾਂ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ ਅਨੁਸਾਰ ਕੰਮ ਦਿਵਾਉਣ, ਕੰਮ ਦੀ ਮੰਗ ਦਰਜ ਕਰਵਾਉਣ ਅਤੇ ਫਾਰਮ 6 ਭਰਵਾਉਣ ਲਈ ਪੂਰੇ ਪੰਜਾਬ ਵਿਚ ਜਾਗਰੂਕਤਾ ਅਤੇ ਜਨ-ਮੁਹਿੰਮ ਚਲਾਈ ਜਾਵੇਗੀ। ਇਹ ਐਲਾਨ ਅੱਜ ਪੰਜਾਬ ਦੇ ਸੂਬਾ ਚੇਅਰਮੈਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਨੇ ਅੱਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨਾ ਅਤੇ ਹੋਰ ਸੂਬਾ ਅਹੁਦੇਦਾਰਾਂ ਸਮੇਤਕੌਮੀ ਕੋਅਰਡੀਨੈਂਟਰਾਦੀ ਹਾਜ਼ਰੀ ਵਿਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਗਠਨ ਵਲੋਂ ਅਕਤੂਬਰ ਅਤੇ ਨਵੰਬਰ ਦੌਰਾਨ ਪਟਿਆਲਾ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਖੰਨਾ ਵਿਖੇ ਜ਼ਿਲ੍ਹਾ ਸੰਮੇਲਨ ਕਰਵਾਏ ਜਾਣਗੇ। ਇਨ੍ਹਾਂ ਸੰਮੇਲਨਾਂ ਦਾ ਇੱਕ ਮਹੱਤਵਪੂਰਨ ਉਦੇਸ਼ ਸਥਾਨਕ ਸਰਕਾਰਾਂ, ਪੰਚਾਇਤੀ ਰਾਜ ਸੰਸਥਾਵਾਂ ਅਤੇ ਅਰਬਨ ਲੋਕਲ ਬਾਡੀਜ਼ ਦੇ ਚੁਣੇ ਹੋਏ ਜਨ-ਪ੍ਰਤਿਨਿਧੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦੀ ਆਵਾਜ਼ ਨੂੰ ਕਾਂਗਰਸ ਪਾਰਟੀ ਦੇ ਆਉਣ ਵਾਲੇ ਚੋਣੀ ਘੋਸ਼ਣਾ ਪੱਤਰ ਵਿਚ ਮੁੱਖ ਤੌਰ ‘ਤੇ ਸ਼ਾਮਲ ਕਰਵਾਉਣਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸਿਰਫ਼ ਚੋਣਾਂ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਵਿੱਤੀ ਸਰੋਤ, ਪ੍ਰਸ਼ਾਸਨਿਕ ਅਧਿਕਾਰ ਅਤੇ ਫ਼ੈਸਲਾ ਲੈਣ ਦੀ ਅਸਲ ਤਾਕਤ ਦਿੱਤੀ ਜਾਣੀ ਚਾਹੀਦੀ ਹੈ। ਜ਼ਿਲ੍ਹਾ ਸੰਮੇਲਨਾਂ ਵਿਚ ਸਥਾਨਕ ਨੁਮਾਇੰਦਿਆਂ ਤੋਂ ਸਿੱਧੇ ਸੁਝਾਅ ਲਏ ਜਾਣਗੇ ਤਾਂ ਜੋ ਜ਼ਮੀਨੀ ਪੱਧਰ ਦੀਆਂ ਅਸਲ ਲੋੜਾਂ ਨੂੰ ਚੋਣੀ ਐਜੰਡੇ ਦਾ ਹਿੱਸਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ‘ਜੀ ਰਾਮ ਜੀ’ ਲਾਗੂ ਹੋਣ ਉਪਰੰਤਪੰਜਾਬ ਵਿਚ ਪਿੰਡਾਂ ਦੇ ਮਜ਼ਦੂਰਾਂ ਨੂੰ ਪੇਂਡੂ ਵਿਕਾਸ ਦੇ ਕਾਗ਼ਜ਼ਾਂ ‘ਤੇ ਰੋਜ਼ਗਾਰ ਦੀ ਗਾਰੰਟੀ ਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਕਈ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਕਈ ਥਾਵਾਂ ‘ਤੇ ਵਿਕਾਸ ਕਾਰਜਾਂ ਦੀ ਗਤੀ ਵੀਪ੍ਰਭਾਵਿਤ ਹੋਈ ਹੈ।ਉਨ੍ਹਾਂ ਕਿਹਾਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ‘ਕੰਮ ਮੰਗੋਅਭਿਆਨ’ ਸਿਰਫ਼ ਇੱਕ ਦਿਨ ਜਾਂ ਇੱਕ ਬਲਾਕ ਤੱਕ ਹੀਸੀਮਤ ਨਹੀਂ, ਬਲਕਿ ਪੂਰੇ ਪੰਜਾਬ ਵਿਚ ਮਜ਼ਦੂਰਾਂ ਦੇ ਹੱਕ ਵਿਚ ਇੱਕ ਲਗਾਤਾਰ ਜਨ-ਅਭਿਆਨ ਵਜ ੋਂ ਚਲਾਇਆ ਜਾਵੇਗਾ। ਜਿੱਥੇ ਵੀ ਮਜ਼ਦੂਰ ਕੰਮ ਦੀ ਮੰਗ ਕਰਨਗੇ, ਉੱਥੇ ਉਨ੍ਹਾਂ ਦੀ ਮੰਗ ਨੂੰ ਸਬੰਧਿਤ ਪ੍ਰਸ਼ਾਸਨ ਦੇ ਸਾਹਮਣੇ ਕਾਨੂੰਨੀ ਅਤੇ ਲੋਕਤੰਤਰਿਕ ਢੰਗ ਨਾਲ ਉਠਾਇਆ ਜਾਵੇਗਾ। ਚੋਣ ਕਮਿਸ਼ਨਨਾਲ ਸੰਬੰਧਿਤ ਮਾਮਲਿਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨ ਦੇਵ ਕੁਮਾਰ ਦੀ ਭੂਮਿਕਾ ਸੰਬੰਧੀਚਰਚਾ ਕੀਤੀ ਜਾਵੇਗੀ ਅਤੇ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਅਤੇ ਸੰਸਥਾਗਤ ਜਵਾਬਦੇਹੀ ਦੀ ਲੋੜ ‘ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ157ਵੀਂ ਜੈਅੰਤੀ’ਤੇਮਹਾਤਮਾ ਗਾਂਧੀ ਦੀ ਫ਼ੋਟੋ ‘ਤੇ ਫੁੱਲ ਚੜ੍ਹਾਏ ਗਏ । ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ, ਸੂਬਾ ਚੇਅਰਮੈਨ ਰਾਜੀਵ ਗਾਂਧੀ ਪੰਜਾਬੀ ਸੰਗਠਨ ਪੰਜਾਬ, ਨੈਸ਼ਨਲ ਕੋਆਰਡੀਨੇਟਰ ਨਿਖਿਲੇਸ਼ ਸਰੋਜ, ਵਿਮਲ ਭਾਟੀ ਅਤੇ ਸ਼ਮਸ਼ਾਦ, ਪੰਜਾਬ ਦੇ ਕੋ-ਕਨਵੀਨਰ ਗੁਰਮੀਤ ਨਾਗਪਾਲ ਅਤੇ ਡਾ. ਅਮਨਦੀਪ ਕੌਰ, ਵਾਈਸ ਪ੍ਰਧਾਨ ਗੌਰਵ ਸੰਧੂ, ਜਤਿੰਦਰ ਸਿੰਘ ਜੋਗਾ ਬਲਾਲਾ, ਗੁਰਸ਼ਵਿੰਦਰ ਸਿੰਘ ਫ਼ਰੀਦਕੋਟ, ਕੁਲਬੀਰ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਅੰਮ੍ਰਿਤਸਰ, ਕੈਪਟਨ ਭੁਪਿੰਦਰ ਸਿੰਘ ਬਰਨਾਲਾ, ਧਰਮ ਸਿੰਘ ਪਟਿਆਲਾ, ਜਗਰੂਪ ਸਿੰਘ ਪੂਰਬਾ ਅਤੇ ਫੁਲਵਿੰਦਰ ਸਿੰਘ ਸਮੇਤ ਹੋਰ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।